ਸੂਰਤ- ਗੁਜਰਾਤ ਦੇ ਸੂਰਤ 'ਚ ਇਕ ਟਰੇਨ ਬਿਨਾਂ ਇੰਜਣ ਦੇ ਪਟੜੀ 'ਤੇ ਦੌੜ ਪਈ। ਇਹ ਟਰੇਨ ਅੱਗੇ ਜਾ ਕੇ ਇਕ ਮਾਲਗੱਡੀ ਨਾਲ ਟਕਰਾ ਗਈ। ਗਨੀਮਤ ਇਹ ਰਹੀ ਕਿ ਮਾਲਗੱਡੀ ਦੀ ਟੱਕਰ ਨਾਲ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ। ਦੱਸ ਦੇਈਏ ਕਿ ਬੀਤੇ ਦਿਨੀਂ ਇਕ ਘਟਨਾ ਸਾਹਮਣੇ ਆਈ ਸੀ, ਜਿਸ ਵਿਚ ਬਿਨਾਂ ਡਰਾਈਵਰ ਨੇ ਟਰੇਨ ਜੰਮੂ ਤੋਂ ਚਲੀ ਸੀ ਅਤੇ ਹੁਸ਼ਿਆਰਪੁਰ ਆ ਕੇ ਰੁਕੀ ਸੀ। ਵੱਡਾ ਹਾਦਸਾ ਵੀ ਉਸ ਸਮੇਂ ਵਾਪਰ ਸਕਦਾ ਸੀ, ਜੋ ਕਿ ਟਲ ਗਿਆ। ਬਹੁਤ ਮੁਸ਼ੱਕਤ ਮਗਰੋਂ ਟਰੇਨ ਨੂੰ ਪੰਜਾਬ ਦੇ ਮੁਕੇਰੀਆਂ ਵਿਚ ਉੱਚੀ ਬੱਸੀ ਕੋਲ ਰੋਕਿਆ ਗਿਆ। ਜੰਮੂ ਦੇ ਡਿਵੀਜ਼ਨਲ ਟ੍ਰੈਫਿਕ ਮੈਨੇਜਰ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਬਿਨ੍ਹਾਂ ਡਰਾਈਵਰ ਤੇ ਗਾਰਡ ਦੇ 80 ਦੀ ਰਫ਼ਤਾਰ ਨਾਲ ਪਟੜੀ 'ਤੇ ਦੌੜੀ ਟਰੇਨ, ਪੰਜਾਬ 'ਚ ਟਲਿਆ ਵੱਡਾ ਟਰੇਨ ਹਾਦਸਾ
ਜਾਣਕਾਰੀ ਮੁਤਾਬਕ ਇਹ ਘਟਨਾ ਐਤਵਾਰ ਸਵੇਰੇ ਕਰੀਬ 7:10 ਵਜੇ ਦੀ ਹੈ। ਜੰਮੂ ਦੇ ਕਠੁਆ 'ਚ ਡਰਾਈਵਰ ਨੇ ਮਾਲਗੱਡੀ ਨੰਬਰ-14806R ਨੂੰ ਰੋਕਿਆ ਸੀ। ਇੱਥੇ ਡਰਾਈਵਰ ਟਰੇਨ ਤੋਂ ਉਤਰ ਕੇ ਚਾਹ ਪੀਣ ਚੱਲਾ ਗਿਆ। ਇਸ ਦੌਰਾਨ ਟਰੇਨ ਅਚਾਨਕ ਚੱਲ ਪਈ ਅਤੇ ਸਪੀਡ ਫੜ ਕੇ ਦੌੜਨ ਲੱਗੀ। ਇਸ ਤੋਂ ਬਾਅਦ ਟਰੇਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਹ ਟਰੇਨ ਬਿਨਾਂ ਡਰਾਈਵਰ ਦੇ ਕਰੀਬ 84 ਕਿਲੋਮੀਟਰ ਤੱਕ ਦੌੜਦੀ ਰਹੀ। ਹੁਣ ਸੂਰਤ ਵਿਚ ਅਜਿਹੀ ਹੀ ਘਟਨਾ ਵੇਖਣ ਮਿਲੀ ਹੈ। ਹੁਣ ਬਿਨਾਂ ਇੰਜਣ ਦੇ ਟਰੇਨ ਪਟੜੀ 'ਤੇ ਦੌੜਦੀ ਵੇਖੀ ਗਈ। ਇਨ੍ਹਾਂ ਘਟਨਾ ਨੂੰ ਲੈ ਕੇ ਸਵਾਲ ਇਹ ਉੱਠਦਾ ਹੈ ਕਿ ਟਰੇਨਾਂ ਪਟੜੀ 'ਤੇ ਕਿਵੇਂ ਚੱਲ ਪੈਂਦੀਆਂ ਹਨ ਅਤੇ ਰੇਲਵੇ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਕਿਉਂ ਨਹੀਂ ਹੁੰਦੀ?
ਇਹ ਵੀ ਪੜ੍ਹੋ- ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਪੱਟ ਲਿਆ ਘਰ, ਪਤੀ ਨੇ ਗਰਭਵਤੀ ਪਤਨੀ ਦਾ ਗੋਲੀ ਮਾਰ ਕੀਤਾ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਤੀ ਦੀ ਲਾਸ਼ ਦੇਖਦੇ ਹੀ ਪਤਨੀ ਨੇ 7ਵੀਂ ਮੰਜ਼ਿਲ ਤੋਂ ਮਾਰੀ ਛਾਲ, 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ
NEXT STORY