ਕੇਰਲ— ਕੇਰਲ ਦੇ ਸਬਰੀਮਾਲਾ ਸਥਿਤ ਭਗਵਾਨ ਅਯੱਪਾ ਮੰਦਰ ਤੋਂ ਸ਼ਰਧਾਲੂਆਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੇਂਦਰੀ ਮੰਤਰੀ ਕੇ.ਜੇ. ਅਲਫੋਂਸ ਸੋਮਵਾਰ ਸਵੇਰੇ ਸਬਰੀਮਾਲਾ ਪਹੁੰਚੇ। ਉਥੇ ਹੀ ਸ਼ਰਧਾਲੂਆਂ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਸੈਂਕੜੇ ਲੋਕਾਂ ਨੇ ਐਤਵਾਰ ਮੱਧ ਰਾਤ ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਅਨ ਦੇ ਘਰ 'ਕਲਿਫ ਹਾਊਸ' ਦੇ ਬਾਹਰ ਪ੍ਰਦਰਸ਼ਨ ਕੀਤਾ। ਪੁਲਸ ਨੇ ਇਥੇ ਪ੍ਰਦਰਸ਼ਨਕਾਰੀਆਂ ਨੂੰ ਮੁੱਖ ਮੰਤਰੀ ਰਿਹਾਇਸ਼ ਤੋਂ ਕੁਝ ਮੀਟਰ ਦੂਰ ਦੇਵਸਵਮ ਬੋਰਡ ਜੰਕਸ਼ਨ 'ਤੇ ਰੋਕ ਲਿਆ ਤੇ ਸਥਿਤੀ ਨੂੰ ਕਾਬੂ 'ਚ ਕਰਨ ਲਈ ਹੋਰ ਪੁਲਸ ਕਰਮਚਾਰੀਆਂ ਦੀ ਤਾਇਨਾਤੀ ਕਰ ਦਿੱਤੀ।
ਕੇਂਦਰੀ ਮੰਤਰੀ ਕੇ.ਜੇ. ਅਲਫੋਂਸ ਨੇ ਕਿਹਾ ਕਿ ਸਬਰੀਮਾਲਾ ਮੰਦਰ 'ਚ ਐਮਰਜੰਸੀ ਸਥਿਤੀ ਤੋਂ ਵੀ ਖਰਾਬ ਹਾਲਾਤ ਹੋ ਗਏ ਹਨ ਤੇ ਭਗਤਾਂ ਨੂੰ ਮੰਦਰ ਦੇ ਅੰਦਰ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਹੈ। ਇਥੇ ਬਗੈਰ ਕਿਸੇ ਕਾਰਨ ਧਾਰਾ 144 ਲਾਗੂ ਕੀਤੀ ਗਈ ਹੈ। ਭਗਤ ਕੋਈ ਅੱਤਵਾਦੀ ਨਹੀਂ ਹੈ, ਫਿਰ ਉਨ੍ਹਾਂ ਨੂੰ ਕਿਉਂ 15 ਹਜ਼ਾਰ ਪੁਲਸ ਕਰਮਚਾਰੀਆਂ ਦੀ ਲੋੜ ਹੈ?
ਦੂਜੇ ਪਾਸੇ ਭਗਵਾਨ ਅਯੱਪਾ ਮੰਦਰ ਨੇੜੇ ਸ਼ਰਧਾਲੂਆਂ ਦੀ ਗ੍ਰਿਫਤਾਰੀ ਤੋਂ ਬਾਅਦ ਕੇਰਲ ਦੇ ਕਈ ਪੁਲਸ ਥਾਣਿਆਂ, ਕਮਿਸ਼ਨਰ ਦਫਤਰਾਂ 'ਚ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਕੀਤਾ। ਕੇਰਲ ਦੇ ਤਿਰੂਵੰਤਪੁਰਮ, ਆਲੱਪੁਸ਼ਾ, ਐਨਾਰਕੁਲਮ, ਪਟਨਮਤਿਟਾ, ਕੋਝੀਕੋਡ ਜ਼ਿਲਿਆਂ 'ਚ ਪ੍ਰਦਰਸ਼ਨਕਾਰੀਆਂ ਨੇ ਅੱਧੀ ਰਾਤ ਨੂੰ ਕਈ ਥਾਵਾਂ ਤੇ ਪ੍ਰਾਰਥਨਾ ਸਭਾ ਆਯੋਜਿਤ ਕੀਤੀ।
IRCTC ਘਪਲਾ ਮਾਮਲਾ : ਪਟਿਆਲਾ ਹਾਊਸ ਕੋਰਟ ਪਹੁੰਚੇ ਰਾਬੜੀ ਦੇਵੀ ਤੇ ਤੇਜਸਵੀ ਯਾਦਵ
NEXT STORY