ਇੰਫਾਲ- ਮਣੀਪੁਰ ਦੇ ਥੌਬਲ ਜ਼ਿਲ੍ਹੇ ਵਿਚ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਦਸਤਿਆਂ ਨੇ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਜ਼ਖੀਰਾ ਬਰਾਮਦ ਕੀਤਾ ਹੈ। ਪੁਲਸ ਵਲੋਂ ਜਾਰੀ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। ਬਿਆਨ ਵਿਚ ਦੱਸਿਆ ਗਿਆ ਕਿ ਆਸਾਮ-ਰਾਈਫਲਜ਼ ਅਤੇ ਮਣੀਪੁਰ ਪੁਲਸ ਵਲੋਂ ਜਾਰੀ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। ਬਿਆਨ ਵਿਚ ਦੱਸਿਆ ਗਿਆ ਕਿ ਆਸਾਮ ਰਾਈਫਲਜ਼ ਅਤੇ ਮਣੀਪੁਰ ਪੁਲਸ ਨੇ ਟੇਕਚਾਮ ਮਾਨਿੰਗ ਚਿੰਗ ਇਲਾਕੇ ਵਿਚ ਇਕ ਸਾਂਝੀ ਮੁਹਿੰਮ ਦੌਰਾਨ ਇਕ 7.62 MM SLR, ਦੋ SSG ਕਾਰਬਾਈਨ ਅਤੇ ਮੈਗਜ਼ੀਨ, ਇਕ 32 ਪਿਸਤੌਲ ਅਤੇ 9 MM ਦੀ ਇਕ ਪਿਸਤੌਲ ਅਤੇ ਖਾਲੀ ਮੈਗਜੀਨ ਬਰਾਮਦ ਕੀਤੀ ਹੈ।
ਤਲਾਸ਼ੀ ਮੁਹਿੰਮ ਦੌਰਾਨ ਇਕ 51 MM ਪੈਰਾ ਬੰਬ, ਚਾਰ HE-36 ਹੈਂਡ ਗ੍ਰੇਨੇਡ ਬਿਨਾਂ ਡੈਟੋਨੇਟਰ, ਦੋ ਇਲੈਕਟ੍ਰਾਨਿਕ ਡੈਟੋਨੇਟਰ, 125 ਗ੍ਰਾਮ ਦੇ 5ਵਿਸਫੋਟਕ, ਗੋਲਾ ਬਾਰੂਦ, ਇਕ ਸਟਨ ਗ੍ਰੇਨੇਡ, ਇਕ ਸਟਿੰਗਰ ਗ੍ਰੇਨੇਡ ਅਤੇ ਦੋ 38 MM ਰਬੜ ਦੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਸੀਮਾ ਸੁਰੱਖਿਆ ਬਲ (ਬੀ. ਐਸ. ਐਫ) ਅਤੇ ਪੁਲਸ ਦੀ ਇਕ ਸਾਂਝੀ ਟੀਮ ਨੇ ਚੂਰਾਚੰਦਪੁਰ ਜ਼ਿਲ੍ਹੇ ਦੇ ਨਲੋਨ ਖੇਤਰ ਤੋਂ ਦੋ ਗ੍ਰਨੇਡ ਅਤੇ ਹੋਰ ਹਥਿਆਰ ਬਰਾਮਦ ਕੀਤੇ ਹਨ।
ਹੋਟਲ ਦੇ ਬੰਦ ਕਮਰੇ 'ਚ ਮਿਲੀ 50 ਸਾਲ ਪੁਰਾਣੀ ਬੰਦੂਕ ਅਤੇ ਗੋਲੀਆਂ, ਜਾਂਚ 'ਚ ਜੁਟੀ ਪੁਲਸ
NEXT STORY