ਐਟਾ— ਯੂ. ਪੀ. ਦੇ ਐਟਾ 'ਚ ਇਕ ਬੇਹੱਦ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਲੱਗਭਗ ਛੋਟੀ ਜਿਹੀ ਗੱਲ 'ਤੇ ਇਕ ਸਕਿਓਰਟੀ ਗਾਰਡ ਨੇ 3 ਮਾਸੂਮਾਂ ਨੂੰ ਆਪਣੀ ਗੋਲੀਆਂ ਦਾ ਨਿਸ਼ਾਨਾ ਬਣਾ ਦਿੱਤਾ। ਜਿਸ 'ਚ 2 ਮਾਸੂਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਇਕ ਬੱਚਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਸੂਚਨਾ ਮਿਲਣ 'ਤੇ ਪੁਲਸ ਨੇ ਦੋਸ਼ੀ ਗਾਰਡ ਨੂੰ ਹਿਰਾਸਤ 'ਚ ਲੈ ਲਿਆ ਹੈ।
ਜਾਣਕਾਰੀ ਮੁਤਾਬਕ ਇਹ ਮਾਮਲਾ ਜਸਰਥਪੁਰ ਇਲਾਕੇ ਦੇ ਪਿੰਡ ਦੇਵਤਰੀਆਂ ਦਾ ਹੈ। ਇੱਥੇ ਇਕ ਪ੍ਰਾਈਵੇਟ ਸਕਿਓਰਟੀ ਕੰਪਨੀ 'ਚ ਗਾਰਡ ਦੀ ਨੌਕਰੀ ਕਰਨ ਵਾਲਾ ਸੁਰਿੰਦਰ ਸਿੰਘ ਨੇ ਸ਼ਰਾਬ ਪੀਣ ਲਈ ਨਜ਼ਦੀਕ ਖੇਡ ਰਹੇ ਬੱਚਿਆਂ ਤੋਂ ਪਾਣੀ ਮੰਗਿਆ, ਬੱਚਿਆਂ ਨੇ ਪਾਣੀ ਦੇਣ ਤੋਂ ਮਨਾ ਕਰ ਦਿੱਤਾ। ਜਿਸ ਦੌਰਾਨ ਨਰਿੰਦਰ ਨੂੰ ਗੁੱਸਾ ਆ ਗਿਆ, ਇੰਨੀ ਹੀ ਗੱਲ ਤੋਂ ਉਸ ਨੇ ਆਪਣੀ ਬੰਦੂਕ ਨਾਲ ਬੱਚਿਆਂ 'ਤੇ ਗੋਲੀਆਂ ਦੀ ਬੋਛਾਰ ਕਰ ਦਿੱਤੀ।
ਜਿਸ ਦੌਰਾਨ ਇਦਰੀਸ਼ ਦੀ ਬੇਟੀ ਗੁਲਫਸਾਂ ਅਤੇ ਬੇਟੇ ਸ਼ਾਨ ਮੁਹੰਮਦ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤੀਜੀ ਬੱਚੀ ਸੋਨੀ ਪੁੱਤਰੀ ਮਹਿਮੂਦ ਗੋਲੀ ਲੱਗਣ ਨਾਲ ਜ਼ਖਮੀ ਹੋ ਗਈ, ਜਿਸ ਦਾ ਇਲਾਜ ਚੱਲ ਰਿਹਾ ਹੈ।
ਸੂਚਨਾ ਮਿਲਣ 'ਤੇ ਹੀ ਆਪਣੀ ਫੋਰਸ ਨਾਲ ਸੀ. ਓ. ਵੀ ਮੌਕੇ 'ਤੇ ਪਹੁੰਚ ਗਏ। ਗੋਲੀ ਲੱਗਣ ਤੋਂ ਬਾਅਦ ਸੁਰਿੰਦਰ ਭੱਜਣ ਲੱਗਿਆ ਤਾਂ ਪਿੰਡਾਂ ਵਾਲਿਆਂ ਨੇ ਉਸ ਨੂੰ ਫੜ੍ਹ ਲਿਆ ਅਤੇ ਖੂਬ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ। ਦੋਸ਼ੀ ਦੀ ਬੰਦੂਕ ਵੀ ਕਬਜੇ 'ਚ ਲੈ ਲਈ।
ਡੋਮੀਨੋਜ਼ ਦੇ ਓਰਗੇਨੋ ਵਾਲੇ ਪੈਕੇਟ 'ਚ ਮਿਲੇ ਰੇਂਗਦੇ ਹੋਏ ਕੀੜੇ
NEXT STORY