ਨਵੀਂ ਦਿੱਲੀ (ਨੈਸ਼ਨਲ ਡੈਸਕ)– ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤ ਹਿੰਦ ਮਹਾਸਾਗਰ ਖੇਤਰ ’ਚ ਖੁਦ ਨੂੰ ਵੱਡੇ ਸੁਰੱਖਿਆ ਪ੍ਰਦਾਤਾ ਦੇ ਰੂਪ ’ਚ ਦੇਖਦਾ ਹੈ, ਜਿਥੇ ਉਹ ਆਪਣੇ ਦੋਸਤਾਂ ਤੇ ਭਾਈਵਾਲਾਂ ਲਈ ਆਰਥਿਕ ਖੇਤਰ ’ਚ ਤੇ ਸਮੁੰਦਰੀ ਸੁਰੱਖਿਆ ’ਚ ਸੁਧਾਰ ਕਰਨ ’ਚ ਮਦਦ ਕਰਦਾ ਹੈ। ਸੰਧੂ ਨੇ ਇਹ ਬਿਆਨ ਅਮਰੀਕਾ ’ਚ ਹੋਣ ਵਾਲੇ ਕਵਾਡ ਸਿਖਰ ਸੰਮੇਲਨ ਤੋਂ ਪਹਿਲਾਂ ਦਿੱਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ 24 ਸਤੰਬਰ ਨੂੰ ਕਵਾਡ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਣਗੇ। ਇਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਆਸਟ੍ਰੇਲੀਆਈ ਹਮਅਹੁਦਾ ਸਕਾਟ ਮਾਰੀਸਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਵੀ ਸ਼ਾਮਲ ਹੋਣਗੇ। ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਦੱਸਿਆ ਸੀ ਕਿ ਚਾਰੋਂ ਨੇਤਾ ਮੁਕਤ ਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਨੂੰ ਬੜਾਵਾ ਦੇਣ ਤੇ ਜਲਵਾਯੂ ਸੰਕਟ ਨਾਲ ਨਜਿੱਠਣ ਬਾਰੇ ਗੱਲ ਕਰਣਗੇ।
ਹਿੰਦ ਮਹਾਸਾਗਰ ਗੁਆਂਢੀਆਂ ਲਈ ਇਕ ਪੁਲ
ਉਹ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਤੇ ਕੋਵਿਡ-19 ਤੇ ਹੋਰ ਖੇਤਰਾਂ ’ਚ ਵਿਵਹਾਰਕ ਸਹਿਯੋਗ ਨੂੰ ਵਧਾਉਣ ਬਾਰੇ ਵੀ ਗੱਲਬਾਤ ਕਰਣਗੇ। ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਦੇਸ਼ਾਂ ਦੇ ਰੂਪ ’ਚ ਅੱਜ ਅਸੀਂ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ, ਉਨ੍ਹਾਂ ਨਾਲ ਇਕੱਲੇ ਨਜਿੱਠਣਾ ਕਾਫੀ ਮੁਸ਼ਕਿਲ ਹੋਵੇਗਾ। ਇਹ ਦੋਸਤੀ ਹੈ, ਜਿਸ ਨੂੰ ਅਸੀਂ ਵਧਾ ਰਹੇ ਹਾਂ। ਜੋ ਭਰੋਸਾ ਅਸੀਂ ਕਾਇਮ ਕਰਦੇ ਹਾਂ ਜਾਂ ਸੰਪਰਕ ਸਥਾਪਿਤ ਕਰਦੇ ਹਾਂ, ਉਹ ਉਨ੍ਹਾਂ ਗੰਭੀਰ ਸਮੱਸਿਆਵਾਂ ਦਾ ਸੰਭਾਵੀ ਹੱਲ ਹੈ। ‘ਕਾਰਨੇਗੀ ਐਂਡੋਮੈਂਟ ਫਾਰ ਇੰਟਰਨੈਸ਼ਨਲ ਪੀਸ’ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਸੰਧੂ ਨੇ ਕਿਹਾ ਕਿ ਹਿੰਦ ਮਹਾਸਾਗਰ ਆਪਣੇ ਨੇੜਲੇ ਤੇ ਦੂਰ ਦੇ ਗੁਆਂਢੀਆਂ ਲਈ ਇਕ ਪੁਲ ਹੈ। ਉਨ੍ਹਾਂ ਕਿਹਾ ਕਿ ਸਾਗਰ ਜੋ ਸਾਨੂੰ ਵੱਖ ਕਰਦੇ ਹਨ, ਉਹੀ ਸਾਨੂੰ ਜੋੜਦੇ ਵੀ ਹਨ। ਅਸੀਂ ਪਹਿਲੇ ਸੀ, ਜਿਨ੍ਹਾਂ ਨੇ ਇਸ ਖੇਤਰ ’ਚ ਵੱਖ-ਵੱਖ ਮੁਹਿੰਮਾਂ ’ਚ ਮਦਦ ਕੀਤੀ। ਭਾਵੇਂ ਸ਼੍ਰੀਲੰਕਾ ’ਚ ਹੜ ਆਇਆ ਹੋਵੇ ਜਾਂ ਮਾਲਦੀਵ ’ਚ ਪਾਣੀ ਦੀ ਕਮੀ ਅਸੀਂ ਤੁਰੰਤ ਤੇ ਹਮੇਸ਼ਾ ਮਦਦ ਕੀਤੀ ਹੈ।
ਸਾਰੇ ਦੇਸ਼ਾਂ ਦੇ ਨਾਲ ਭਾਰਤ ਦੇ ਸਬੰਧ ਮਜ਼ਬੂਤ
ਰਾਜਦੂਤ ਨੇ ਕਿਹਾ ਕਿ ਕਾਰਨੇਗੀ ਦੀ ਸ਼ੁਰੂਆਤ ਅਜਿਹੇ ਸਮੇਂ ’ਚ ਹੋ ਰਹੀ ਹੈ, ਜਦ ਹਿੰਦ-ਪ੍ਰਸ਼ਾਂਤ ਸ਼ਬਦ ਸ਼ਾਇਦ ਸੰਸਾਰਿਕ ਸਿਆਸੀ ਸ਼ਬਦਾਵਲੀ ’ਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਸ਼ਬਦਾਂ ’ਚੋਂ ਇਕ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਹਿੰਦ ਮਹਾਸਾਗਰ ਖੇਤਰ ਦੇ ਸਾਰੇ ਦੇਸ਼ਾਂ ਨਾਲ ਸਾਡੇ ਸਬੰਧ ਮਜ਼ਬੂਤ ਹਨ। ਅਸੀਂ ਆਰਥਿਕ ਸਮਰੱਥਾਵਾਂ ਦੇ ਨਿਰਮਣ ’ਚ ਮਦਦ ਤੇ ਆਪਣੇ ਦੋਸਤਾਂ ਤੇ ਭਾਈਵਾਲਾਂ ਲਈ ਸਮੁੰਦਰੀ ਸੁਰੱਖਿਆ ’ਚ ਸੁਧਾਰ ਕਰ ਰਹੇ ਹਾਂ। ਕੋਵਿਡ-19 ਦੌਰਾਨ ਅਸੀਂ ਹਿੰਦ ਮਹਾਸਾਗਰ ਖੇਤਰ ਦੇ ਹੋਰ ਦੇਸ਼ਾਂ ਮਾਲਦੀਵ, ਮਾਰੀਸ਼ਸ, ਮੇਡਾਗਸਕਰ, ਕੇਮੋਰੋਸ, ਸੇਸ਼ਲਸ, ਸ਼੍ਰੀਲੰਕਾ ਅਤੇ ਹਿੰਦ ਮਹਾਸਾਗਰ ਦੀਪ ਦੇ ਹੋਰ ਦੇਸ਼ਾਂ ’ਚ ਮੈਡੀਕਲ ਟੀਮਾਂ ਭੇਜੀਆਂ ਤੇ ਮਸ਼ੀਨਰੀ ਦੀ ਸਪਲਾਈ ਵੀ ਕੀਤੀ। ਸੰਧੂ ਨੇ ਕਿਹਾ ਕਿ ਜੂਨ 2018 ’ਚ ਸ਼ਾਂਗਰੀ-ਲਾ ਗੱਲਬਾਤ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ’ਚ ਵੀ ਹਿੰਦ-ਪ੍ਰਸ਼ਾਂਤ ਦੇ ਮੁੱਦੇ ’ਤੇ ਜ਼ੋਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਸੀਂ ਹਿੰਦ-ਪ੍ਰਸ਼ਾਂਤ ਨੂੰ ਇਕ ਖੁੱਲ੍ਹੇ, ਆਜ਼ਾਦ ਤੇ ਸਮਾਵੇਸ਼ੀ ਖੇਤਰ ਦੇ ਰੂਪ ’ਚ ਦੇਖਦੇ ਹਾਂ।
ਕੇਂਦਰੀ ਕੈਬਨਿਟ ਦਾ ਵੱਡਾ ਫੈਸਲਾ, ਟੈਲੀਕਾਮ ਸੈਕਟਰ ’ਚ 100 ਫੀਸਦੀ ਐੱਫ. ਡੀ. ਆਈ. ਨੂੰ ਮਨਜ਼ੂਰੀ
NEXT STORY