ਚੰਡੀਗੜ੍ਹ—ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਸੂਬੇ 'ਚ ਬੰਦ ਹੋ ਰਹੇ ਉਦਯੋਗਿਕ ਧੰਦਿਆਂ, ਹਜ਼ਾਰਾਂ ਲੋਕਾਂ ਦੇ ਬੇਰੋਜ਼ਗਾਰ ਹੋਣਾਂ, ਕਿਸਾਨਾਂ ਦੇ ਗੰਨੇ ਦੀ ਖਰੀਦ ਨਾ ਹੋਣ ਅਤੇ ਝੋਨੇ ਦੀ ਫਸਲ ਦਾ ਭੁਗਤਾਨ ਨਾ ਹੋਣ ਨੂੰ ਲੈ ਕੇ ਸੂਬੇ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਅੱਜ ਇੱਥੇ ਜਾਰੀ ਇੱਕ ਬਿਆਨ 'ਚ ਕਿਹਾ ਹੈ ਕਿ ਭਾਜਪਾ ਸਰਕਾਰ ਦੀਆਂ ਅਸਫਲਤਾਵਾਂ ਕਾਰਨ ਅੱਜ ਸੂਬੇ 'ਚ ਭਿਆਨਕ ਸਥਿਤੀ ਪੈਦਾ ਹੋ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਸੂਬੇ 'ਚ ਪਿਛਲੇ ਪੰਜ ਸਾਲਾਂ 'ਚ ਨਵੇਂ ਉਦਯੋਗ ਧੰਦੇ ਲਿਆਉਣੇ ਤਾਂ ਦੂਰ ਇਨ੍ਹਾਂ ਸਾਲਾਂ 'ਚ ਕਾਂਗਰਸ ਦੇ ਸ਼ਾਸਨਕਾਲ 'ਚ ਲਗਾਏ ਗਏ ਉਦਯੋਗ ਧੰਦਿਆਂ ਤੱਕ ਨੂੰ ਬੰਦ ਕੀਤਾ ਜਾ ਰਿਹਾ ਹੈ।
ਸ਼ੈਲਜਾ ਨੇ ਕਿਹਾ ਹੈ ਕਿ ਸੂਬੇ 'ਚ ਲਗਾਤਾਰ ਉਦਯੋਗਾਂ ਦੇ ਬੰਦ ਹੋਣ ਦੀ ਜਾਣਕਾਰੀ ਆ ਰਹੀ ਹੈ। ਆਰਥਿਕ ਮੰਦੀ ਦੇ ਕਾਰਨ ਇਸੇ ਸ਼ੁੱਕਰਵਾਰ ਨੂੰ ਫਰੀਦਾਬਾਦ ਦੀ ਮੌਰਿਆ ਇੰਡਸਟਰੀਜ਼ 'ਤੇ ਤਾਲਾ ਲੱਗ ਗਿਆ ਹੈ, ਜਿਸ ਕਾਰਨ ਹਜ਼ਾਰਾਂ ਕਰਮਚਾਰੀ ਇਸ ਠੰਡ 'ਚ ਧਰਨਾ ਦੇਣ ਲਈ ਮਜ਼ਬੂਰ ਹਨ। ਸਰਕਾਰ ਦੀ ਅਸਫਲਤਾ ਅਤੇ ਗਲਤ ਨੀਤੀਆਂ ਕਾਰਨ ਪੂਰੇ ਸੂਬੇ 'ਚ ਹਜ਼ਾਰਾਂ ਛੋਟੇ-ਵੱਡੇ ਉਦਯੋਗਾਂ 'ਤੇ ਤਾਲੇ ਲੱਗ ਚੁੱਕੇ ਹਨ ਅਤੇ ਹਜ਼ਾਰਾਂ ਲੋਕ ਬੇਰੋਜ਼ਗਾਰ ਹੋ ਗਏ ਹਨ।
ਉਨ੍ਹਾਂ ਨੇ ਗੰਨੇ ਅਤੇ ਝੋਨੇ ਦੀ ਕੀਮਤ ਦਾ ਭੁਗਤਾਨ ਨਾ ਹੋਣ ਦਾ ਮੁੱਦਾ ਚੁੱਕਦੇ ਹੋਏ ਕਿਹਾ ਹੈ ਕਿ ਅੱਜ ਸੂਬੇ ਦੇ ਕਿਸਾਨ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਅਤੇ ਸਰਕਾਰ ਇਸ ਦੇ ਹੱਲ ਦੇ ਲਈ ਕੋਈ ਉਪਰਾਲਾ ਨਹੀਂ ਕਰ ਰਹੀ ਹੈ। ਗੰਨੇ ਦੀ ਫਸਲ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਨੂੰ ਸਾਜ਼ਿਸ਼ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪਲਵਲ ਸ਼ੂਗਰ ਮਿੱਲ ਦਾ ਉਦਾਹਰਣ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਹੈ ਕਿ ਪਲਵਲ ਸ਼ੂਗਰ ਮਿੱਲ ਜਿਸ 'ਚ ਚਾਰ ਜ਼ਿਲ੍ਹਿਆਂ ਦੇ ਕਿਸਾਨ ਗੰਨੇ ਦੀ ਫਸਲ ਵੇਚਣ ਲਈ ਆਉਂਦੇ ਹਨ, ਉੱਥੇ ਗੰਨੇ ਦੀ ਖ੍ਰੀਦ ਬੰਦ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਮਿੱਲ 'ਚ ਪਲਵਲ, ਫਰੀਦਾਬਾਦ, ਨੂੰਹ ਅਤੇ ਗੁਰੂਗ੍ਰਾਮ ਦੇ ਕਿਸਾਨ ਆਪਣੀ ਫਸਲ ਵੇਚਣ ਆਉਂਦੇ ਹਨ ਪਰ ਅੱਜ ਕਿਸਾਨ ਠੋਕਰਾਂ ਖਾਣ ਲਈ ਮਜ਼ਬੂਰ ਹੈ। ਇਸ ਸਾਲ ਸਰਕਾਰ ਨੇ ਮਸ਼ੀਨਾਂ 'ਤੇ 12 ਕਰੋੜ ਰੁਪਏ ਖਰਚ ਕੀਤੇ ਹਨ ਪਰ ਮਸ਼ੀਨਾਂ ਖਰਾਬ ਹੋਣ ਕਾਰਨ ਮਿੱਲ ਬੰਦ ਹੈ।
ਕਾਂਗਰਸ ਸੂਬਾ ਪ੍ਰਧਾਨ ਨੇ ਕਿਹਾ ਹੈ ਕਿ ਪਹਿਲਾ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਗਿਆ ਅਤੇ ਮੰਡੀਆਂ ਦੇ ਦਰਵਾਜ਼ੇ ਕਿਸਾਨਾਂ ਲਈ ਬੰਦ ਕਰ ਦਿੱਤੇ ਗਏ ਸਨ। ਹੁਣ ਸੂਬੇ 'ਚ ਕਈ ਥਾਵਾਂ 'ਤੇ ਉਨ੍ਹਾਂ ਝੋਨੇ ਦੀ ਫਸਲ ਦਾ ਭੁਗਤਾਨ ਨਹੀਂ ਕੀਤਾ ਗਿਆ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੂਬਾ ਸਰਕਾਰ ਸੂਬੇ 'ਚ ਉਦਯੋਗਿਕ ਧੰਦਿਆਂ ਨੂੰ ਬਚਾਉਣ, ਫਸਲ ਖਰੀਦ ਅਤੇ ਭੁਗਤਾਨ ਲਈ ਤਰੁੰਤ ਕੋਈ ਠੋਸ ਕਦਮ ਚੁੱਕੇ। ਇਸ ਵਿਸ਼ੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਕਰੋੜਾ ਰੁਪਏ ਖਰਚ ਕਰਨ ਤੋਂ ਬਾਅਦ ਵੀ ਪਲਵਲ ਦੀ ਸ਼ੂਗਰ ਮਿੱਲ ਬੰਦ ਕਿਉ ਹੈ।
'ਆਪ' ਨੂੰ 67 ਤੋਂ ਵਧ ਸੀਟਾਂ 'ਤੇ ਜਿੱਤਣ ਦਾ ਟੀਚਾ ਤੈਅ ਕਰਨ ਦੀ ਜ਼ਰੂਰਤ : ਕੇਜਰੀਵਾਲ
NEXT STORY