ਗੁੜਗਾਓਂ— ਇੱਥੋਂ ਦੇ ਇਕ ਸਕੂਲ 'ਚ ਇਕ ਅਧਿਆਪਕਾ ਨੂੰ ਬੱਚਿਆਂ ਨੂੰ ਚੁੱਪ ਕਰਵਾਉਣ ਲਈ ਐੱਲ.ਕੇ.ਜੀ. ਦੇ 2 ਵਿਦਿਆਰਥੀਆਂ ਦੇ ਮੂੰਹ 'ਤੇ ਕਥਿਤ ਤੌਰ 'ਤੇ ਸੈਲੋ ਟੇਪ ਲਗਾਉਣ ਦੇ ਮਾਮਲੇ 'ਚ ਮੁਅੱਤਲ ਕਰ ਦਿੱਤਾ ਗਿਆ ਹੈ। ਸਕੂਲ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਘਟਨਾ ਅਕਤੂਬਰ ਦੀ ਹੈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਵੀਡੀਓ 'ਚ ਅਧਿਆਪਕਾ 4 ਸਾਲਾ 2 ਬੱਚਿਆਂ ਦੇ ਮੂੰਹ 'ਤੇ ਕਥਿਤ ਤੌਰ 'ਤੇ ਸੈਲੋ ਟੇਪ ਲਗਾਉਂਦੀ ਨਜ਼ਰ ਆ ਰਹੀ ਹੈ। ਦੋਹਾਂ ਵਿਦਿਆਰਥੀਆਂ ਦੇ ਮਾਤਾ-ਪਿਤਾ ਦੀ ਸ਼ਿਕਾਇਤ 'ਤੇ ਸਕੂਲ ਪ੍ਰਬੰਧਨ ਨੇ ਤੁਰੰਤ ਅਧਿਆਪਕਾ ਨੂੰ ਮੁਅੱਤਲ ਕਰ ਦਿੱਤਾ ਹੈ।
ਸਕੂਲ ਦੇ ਪ੍ਰਿੰਸੀਪਲ ਗੁਰੂਰਾਜ ਨੇ ਕਿਹਾ,''ਮਾਤਾ-ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਅਸੀਂ ਸਖਤ ਕਾਰਵਾਈ ਕਰਦੇ ਹੋਏ ਅਧਿਆਪਕਾ ਨੂੰ ਮੁਅੱਤਲ ਕਰ ਦਿੱਤਾ ਹੈ।'' ਅਧਿਆਪਕਾ ਨੇ ਦਾਅਵਾ ਕੀਤਾ ਹੈ ਕਿ ਬੱਚੇ ਪੂਰੀ ਜਮਾਤ 'ਚ ਅਸ਼ਾਂਤੀ ਫੈਲਾ ਰਹੇ ਸਨ ਅਤੇ ਕਈ ਵਾਰ ਉਨ੍ਹਾਂ ਨੇ ਗੰਦੀ ਭਾਸ਼ਾ ਦੀ ਵਰਤੋਂ ਵੀ ਕੀਤੀ।
IAS ਸ਼ੈਲਿੰਦਰ ਕੁਮਾਰ ਜੰਮੂ-ਕਸ਼ਮੀਰ ਦੇ ਨਵੇਂ ਮੁੱਖ ਚੋਣ ਅਧਿਕਾਰੀ ਨਿਯੁਕਤ
NEXT STORY