ਵਾਰਾਣਸੀ : ਉੱਤਰ ਪ੍ਰਦੇਸ਼ ਵਿੱਚ ਨਸ਼ੀਲੇ ਕਫ਼ ਸਿਰਪ ਦੇ ਗੈਰ-ਕਾਨੂੰਨੀ ਸਾਮਰਾਜ ਚਲਾਉਣ ਵਾਲੇ ਮੁੱਖ ਮੁਲਜ਼ਮ ਸ਼ੁਭਮ ਜੈਸਵਾਲ 'ਤੇ ਕਾਨੂੰਨ ਦਾ ਸ਼ਿਕੰਜਾ ਪੂਰੀ ਤਰ੍ਹਾਂ ਕੱਸ ਗਿਆ ਹੈ। ਵਾਰਾਣਸੀ ਦੀ ਅਦਾਲਤ ਨੇ 50 ਹਜ਼ਾਰ ਰੁਪਏ ਦੇ ਇਨਾਮੀ ਮੁਲਜ਼ਮ ਸ਼ੁਭਮ ਨੂੰ ਅਧਿਕਾਰਤ ਤੌਰ 'ਤੇ 'ਭਗੌੜਾ' ਘੋਸ਼ਿਤ ਕਰ ਦਿੱਤਾ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਹ ਗ੍ਰਿਫਤਾਰੀ ਤੋਂ ਬਚਣ ਲਈ ਦੁਬਈ ਫਰਾਰ ਹੋ ਗਿਆ ਹੈ, ਜਿਸ ਤੋਂ ਬਾਅਦ ਹੁਣ ਉਸ ਨੂੰ ਭਾਰਤ ਵਾਪਸ ਲਿਆਉਣ ਲਈ ਅੰਤਰਰਾਸ਼ਟਰੀ ਪੱਧਰ 'ਤੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ - ਸਸਤਾ ਹੋਇਆ ਸਰ੍ਹੋਂ ਦੇ ਤੇਲ, ਇਸ ਸੂਬੇ ਦੇ ਰਾਸ਼ਨ ਕਾਰਡ ਧਾਰਕਾਂ ਲਈ ਖ਼ਾਸ ਖ਼ਬਰ
ਅਦਾਲਤ ਦੀ ਚੇਤਾਵਨੀ ਨੂੰ ਕੀਤਾ ਨਜ਼ਰਅੰਦਾਜ਼
ਪੁਲਸ ਮੁਤਾਬਕ ਸ਼ੁਭਮ ਨੂੰ 30 ਮਾਰਚ 2026 ਤੱਕ ਅਦਾਲਤ ਵਿੱਚ ਪੇਸ਼ ਹੋਣ ਦਾ ਆਖਰੀ ਮੌਕਾ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਵਾਰਾਣਸੀ ਪੁਲਿਸ ਨੇ ਉਸ ਦੇ ਘਰ 'ਤੇ ਨੋਟਿਸ ਚਿਪਕਾਏ ਅਤੇ ਢੋਲ-ਨਗਾਰਿਆਂ ਨਾਲ ਮੁਨਾਦੀ ਕਰਵਾ ਕੇ ਉਸ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਸੀ। ਪਰ ਮੁਲਜ਼ਮ ਦੇ ਪੇਸ਼ ਨਾ ਹੋਣ 'ਤੇ ਅਦਾਲਤ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਉਸ ਨੂੰ ਭਗੌੜਾ ਐਲਾਨ ਦਿੱਤਾ। ਪੁਲਸ ਨੇ ਇਸ ਨਸ਼ੀਲੇ ਸਿੰਡੀਕੇਟ ਦੀ ਆਰਥਿਕ ਕਮਰ ਤੋੜਨ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕੀਤੀ ਹੈ। ਸ਼ੁਭਮ ਅਤੇ ਉਸ ਦੇ ਪਿਤਾ ਭੋਲਾ ਜੈਸਵਾਲ ਦੀ ਲਗਭਗ 28 ਕਰੋੜ ਰੁਪਏ ਦੀ ਨਾਜਾਇਜ਼ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ। ਜਾਂਚ ਦੌਰਾਨ ਗਿਰੋਹ ਦੇ 13 ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ - ਟੋਲ ਪਲਾਜ਼ਾ 'ਤੇ ਹੁਣ ਨਹੀਂ ਚੱਲੇਗਾ 'ਕੈਸ਼', 10 ਅਪ੍ਰੈਲ ਤੋਂ ਬਦਲ ਜਾਣਗੇ ਕਈ ਨਿਯਮ
ਇੰਟਰਪੋਲ ਦੀ ਮਦਦ ਨਾਲ ਹੋਵੇਗੀ 'ਵਤਨ ਵਾਪਸੀ'
ਇਸ ਤੋਂ ਇਲਾਵਾ ਗਿਰੋਹ ਦੇ ਹੋਰ ਮੈਂਬਰਾਂ ਵਿਕਾਸ ਸਿੰਘ, ਪ੍ਰਤੀਕ ਅਤੇ ਪ੍ਰਸ਼ਾਂਤ ਦੀਆਂ ਜਾਇਦਾਦਾਂ ਦੀ ਕੁਰਕੀ ਲਈ 18 ਅਪ੍ਰੈਲ 2026 ਨੂੰ ਅਦਾਲਤ ਵਿੱਚ ਸੁਣਵਾਈ ਹੋਵੇਗੀ। ਏ.ਸੀ.ਪੀ. ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਸ਼ੁਭਮ ਜੈਸਵਾਲ ਇੱਕ ਸੰਗਠਿਤ ਨਸ਼ਾ ਤਸਕਰੀ ਗਿਰੋਹ ਦਾ ਮੁੱਖ ਮੈਂਬਰ ਹੈ। ਉਸ ਦੇ ਦੁਬਈ ਵਿੱਚ ਹੋਣ ਦੀ ਪੂਰੀ ਸੰਭਾਵਨਾ ਹੈ, ਇਸ ਲਈ ਪੁਲਿਸ ਹੁਣ 'ਪ੍ਰਤਿਅਰਪਣ ਸੰਧੀ' (Extradition Treaty) ਜਾਂ ਇੰਟਰਪੋਲ ਦੀ ਮਦਦ ਨਾਲ ਉਸ ਨੂੰ ਸਲਾਖਾਂ ਪਿੱਛੇ ਲਿਆਉਣ ਦੀ ਰਣਨੀਤੀ 'ਤੇ ਕੰਮ ਕਰ ਰਹੀ ਹੈ। ਇਸੇ ਕੇਸ ਨਾਲ ਜੁੜੇ ਇੱਕ ਹੋਰ 25 ਹਜ਼ਾਰ ਦੇ ਇਨਾਮੀ ਪ੍ਰਸ਼ਾਂਤ ਉਪਾਧਿਆਏ ਉਰਫ਼ ਲੱਡੂ ਵਿਰੁੱਧ ਵੀ ਧਾਰਾ 82 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜੇਕਰ ਉਹ ਵੀ ਸਮੇਂ ਸਿਰ ਪੇਸ਼ ਨਾ ਹੋਇਆ ਤਾਂ ਉਸ ਨੂੰ ਵੀ ਭਗੌੜਾ ਐਲਾਨ ਕੇ ਉਸ ਦੀ ਜਾਇਦਾਦ ਕੁਰਕ ਕਰ ਲਈ ਜਾਵੇਗੀ।
ਇਹ ਵੀ ਪੜ੍ਹੋ - 11 ਰੁਪਏ ਮਹਿੰਗਾ ਹੋ ਗਿਆ ਪੈਟਰੋਲ-ਡੀਜ਼ਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਜਪਾ ਘੁਸਪੈਠੀਆਂ ਦੇ ਵਿਰੁੱਧ, ਮੁਸਲਮਾਨਾਂ ਦੇ ਨਹੀਂ : ਨਿਤਿਨ ਗਡਕਰੀ ਦਾ ਵੱਡਾ ਬਿਆਨ
NEXT STORY