ਨੋਇਡਾ— ਖੁਦ ਨੂੰ ਪੱਤਰਕਾਰ ਦੱਸ ਕੇ ਲੜਕੀਆਂ ਦੇ ਫੇਸਬੁੱਕ ਪੇਜ਼ 'ਤੇ ਅਸ਼ਲੀਲ ਤਸਵੀਰਾਂ ਅਤੇ ਸੰਦੇਸ਼ ਪੋਸਟ ਕਰਨ ਦੇ ਮਾਮਲੇ 'ਚ ਪੁਲਸ ਨੇ ਇਕ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧ 'ਚ ਗੌਤਮਬੁੱਧ ਨਗਰ ਜ਼ਿਲੇ ਦੇ ਨੋਇਡਾ ਦੇ ਸੈਕਟਰ-20 ਥਾਣੇ 'ਚ ਮੁਕੱਦਮਾ ਦਰਜ ਕਰਵਾਇਆ ਗਿਆ ਹੈ।
ਥਾਣਾ ਸੈਕਟਰ-20 ਥਾਣਾ ਮੁਖੀ ਅਨਿਲ ਸ਼ਾਹੀ ਨੇ ਦੱਸਿਆ ਕਿ ਸੈਕਟਰ-21 ਸਥਿਤ ਜਲਵਾਊ ਵਿਹਾਰ ਵਾਸੀ ਇਕ ਲੜਕੀ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਇਟਾਵਾ ਜ਼ਿਲੇ 'ਚ ਸੈਫਈ ਵਾਸੀ ਸੁਧੀਰ ਸਿੰਘ ਨੇ ਉਸ ਦੇ ਫੇਸਬੁੱਕ ਪੇਜ਼ 'ਤੇ ਅਸ਼ਲੀਲ ਤਸਵੀਰ ਅਤੇ ਸੰਦੇਸ਼ ਪੋਸਟ ਕੀਤਾ। ਉਨ੍ਹਾਂ ਨੇ ਕਿਹਾ, ਲੜਕੀ ਦਾ ਦੋਸ਼ ਹੈ ਕਿ ਉਕਤ ਨੌਜਵਾਨ ਨੇ ਪਹਿਲਾਂ ਵੀ ਫੇਸਬੁੱਕ 'ਤੇ ਕਈ ਔਰਤਾਂ ਦੇ ਅਸ਼ਲੀਲ ਤਸਵੀਰ ਅਤੇ ਸੰਦੇਸ਼ ਪੋਸਟ ਕੀਤੇ ਹਨ। ਲੜਕੀ ਅਨੁਸਾਰ ਸਿੰਘ ਖੁਦ ਨੂੰ ਪੱਤਰਕਾਰ ਦੱਸਦਾ ਹੈ। ਜਿਸ ਕਾਰਨ ਔਰਤਾਂ ਇਸ ਦੀ ਸ਼ਿਕਾਇਤ ਕਰਨ ਤੋਂ ਡਰਦੀਆਂ ਹਨ। ਪੁਲਸ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਕਰ ਰਹੀ ਹੈ।
ਅਬੁ ਦੁਜਾਨਾ ਤੋਂ ਬਾਅਦ ਬਚਿਆ ਖਤਰਨਾਕ ਅੱਤਵਾਦੀ ਜਾਕਿਰ ਮੂਸਾ
NEXT STORY