ਫਰੀਦਾਬਾਦ, (ਮਹਾਵੀਰ)- ਫਰੀਦਾਬਾਦ ਦੇ ਸੈਕਟਰ-28 ਅਤੇ 29 ਦੇ ਬਾਈਪਾਸ ਕੰਢੇ ਸੂਟਕੇਸ ’ਚ ਇਕ ਨੌਜਵਾਨ ਦੀ ਲਾਸ਼ ਮਿਲਣ ਹਫੜਾ-ਦਫੜੀ ਮਚ ਗਈ। ਜਾਣਕਾਰੀ ਅਨੁਸਾਰ ਫਰੀਦਾਬਾਦ ’ਚ ਬਾਈਪਾਸ ਰੋਡ ’ਤੇ ਰਾਹਗੀਰਾਂ ਨੇ ਇਕ ਸੂਟਕੇਸ ਵੇਖਿਆ, ਜਿਸ ’ਤੇ ਮੱਖੀਆਂ ਬੈਠੀਆਂ ਹੋਈਆਂ ਸਨ ਅਤੇ ਬਹੁਤ ਬਦਬੂ ਆ ਰਹੀ ਸੀ। ਲੋਕਾਂ ਨੇ ਇਸਦੀ ਸੂਚਨਾ ਪੁਲਸ ਨੂੰ ਦਿੱਤੀ।
ਇਹ ਵੀ ਪੜ੍ਹੋ– 15 ਸਾਲ ਦੀ ਕੁੜੀ ਨੇ ਕੁਹਾੜੀ ਨਾਲ ਵੱਢ ਕੇ ਆਪਣੇ ਮਾਂ-ਬਾਪ ਨੂੰ ਉਤਾਰਿਆ ਮੌਤ ਦੇ ਘਾਟ
ਮੌਕੇ 'ਤੇ ਪਹੁੰਚੀ ਪੁਲਸ ਨੇ ਜਦੋਂ ਸੂਟਕੇਸ ਨੂੰ ਖੋਲ੍ਹਿਆ ਤਾਂ ਉਹ ਦੇਖ ਕੇ ਹੈਰਾਨ ਰਹਿ ਗਏ। ਸੂਟਕੇਸ 'ਚ ਅਰਧਨਗਨ ਹਾਲਤ 'ਚ ਇਕ ਨੌਜਵਾਨ ਦੀ ਲਾਸ਼ ਸੀ ਜਿਸ ਨੂੰ ਪਲਾਸਟਿਕ ਦੀ ਰੱਸੀ ਨਾਲ ਬੰਨ੍ਹਿਆ ਹੋਇਆ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਅੱਗੇ ਦੀ ਜਾਣਕਾਰੀ 'ਚ ਜੁਟ ਗਈ ਹੈ।
ਇਹ ਵੀ ਪੜ੍ਹੋ– IAS ਅਧਿਕਾਰੀ ਦੇ ਦਾਦਾ-ਦਾਦੀ ਨੇ ਕੀਤੀ ਖ਼ੁਦਕੁਸ਼ੀ, ਕਰੋੜਾਂ ਦੀ ਜਾਇਦਾਦ ਹੋਣ ਦੇ ਬਾਵਜੂਦ ਤਰਸਦੇ ਸੀ ਰੋਟੀ ਨੂੰ
ਪੁਲਸ ਇਹ ਜਾਣਨ ਦੀ ਕੋਸ਼ਿਸ਼ 'ਚ ਜੁਟੀ ਹੈ ਕਿ ਇਹ ਵਿਅਕਤੀ ਕੌਣ ਹੈ। ਏ.ਸੀ.ਪੀ. ਦੇਵੇਂਦਰ ਕੁਮਾਰ ਦਾ ਕਹਿਣਾ ਹੈ ਕਿ ਇਕ ਵਾਰ ਵਿਅਕਤੀ ਦੀ ਪਛਾਣ ਹੋਣ ਤੋਂ ਬਾਅਦ ਮਾਮਲੇ ਦੇ ਖੁਲਾਸੇ 'ਚ ਦੇਰ ਨਹੀਂ ਲੱਗੇਗੀ। ਫਿਲਹਾਲ ਪੁਲਸ ਇਲਾਕੇ ਦੇ ਆਲੇ-ਦੁਆਲੇ ਦੀ ਸੀ.ਸੀ.ਟੀ.ਵੀ. ਫੁਟੇਜ ਖੰਘਾਲ ਰਹੀ ਹੈ।
ਇਹ ਵੀ ਪੜ੍ਹੋ– ਹਨੀਪ੍ਰੀਤ ਦਾ ਡਰਾਈਵਰ ਹੀ ਨਿਕਲਿਆ ਫਿਰੌਤੀ ਮੰਗਣ ਵਾਲਾ ਮੁਲਜ਼ਮ!
2024 ’ਚ ਭਾਜਪਾ ਜਿੱਤੇਗੀ 300 ਤੋਂ ਵੱਧ ਲੋਕ ਸਭਾ ਸੀਟਾਂ : ਸ਼ਾਹ
NEXT STORY