ਰਾਂਚੀ (ਭਾਸ਼ਾ)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਵਿਸ਼ੇਸ਼ ਅਦਾਲਤ ਨੇ ਵੀਰਵਾਰ ਨੂੰ ਤਾਰਾ ਸ਼ਾਹਦੇਵ ਧਰਮ ਪਰਿਵਰਤਨ ਮਾਮਲੇ 'ਚ ਉਨ੍ਹਾਂ ਦੇ ਸਾਬਕਾ ਪਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਵਿਸ਼ੇਸ਼ ਸੀ.ਬੀ.ਆਈ. ਜੱਜ ਪ੍ਰਭਾਤ ਕੁਮਾਰ ਸ਼ਰਮਾ ਦੀ ਅਦਾਲਤ ਨੇ ਸ਼ਾਹਦੇਵ ਦੇ ਸਾਬਕਾ ਪਤੀ ਰਣਜੀਤ ਕੋਹਲੀ ਉਰਫ਼ ਰਕੀਬੁਲ ਹਸਨ ਨੂੰ ਉਮਰ ਕੈਦ, ਉਨ੍ਹਾਂ ਦੀ ਸੱਸ ਕੌਸ਼ਲ ਰਾਣੀ ਨੂੰ 10 ਸਾਲ ਕੈਦ ਅਤੇ ਮੁਸ਼ਤਾਕ ਅਹਿਮਦ ਨੂੰ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ ਤਿੰਨਾਂ 'ਤੇ 50-50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ। ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ 30 ਸਤੰਬਰ ਨੂੰ ਮਾਮਲੇ 'ਚ ਤਿੰਨਾਂ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਸਜ਼ਾ ਸੁਣਾਏ ਜਾਣ ਲਈ 5 ਅਕਤੂਬਰ ਦੀ ਤਾਰੀਖ਼ ਤੈਅ ਕੀਤੀ ਸੀ। ਰਕੀਬੁਲ ਹਸਨ ਦੇ ਵਕੀਲ ਮੁਖਤਾਰ ਅਹਿਮਦ ਖਾਨ ਨੇ ਕਿਹਾ,''ਅਸੀਂ ਦੋਸ਼ਸਿੱਧੀ ਖ਼ਿਲਾਫ਼ ਹਾਈ ਕੋਰਟ ਦਾ ਰੁਖ ਕਰਾਂਗੇ, ਕਿਉਂਕਿ ਇਸ ਲਈ ਪੂਰੇ ਸਬੂਤ ਹਨ। ਸਾਨੂੰ ਉੱਪਰੀ ਅਦਾਲਤ ਤੋਂ ਨਿਆਂ ਮਿਲਣ ਦਾ ਭਰੋਸਾ ਹੈ।''
ਇਹ ਵੀ ਪੜ੍ਹੋ : 17 ਸਾਲਾ ਮੁੰਡੇ ਨੇ 4 ਸਾਲਾ ਬੱਚੀ ਨਾਲ ਕੀਤਾ ਜਬਰ ਜ਼ਿਨਾਹ, ਖੇਡਣ ਦੇ ਬਹਾਨੇ ਬੁਲਾਇਆ ਸੀ ਘਰ
ਸ਼ਾਹਦੇਵ ਨੇ ਆਪਣੀ ਸ਼ਿਕਾਇਤ 'ਚ ਕਿਹਾ ਸੀ ਕਿ ਉਨ੍ਹਾਂ ਨੇ 7 ਜੁਲਾਈ 2014 ਨੂੰ ਹਿੰਦੂ ਰੀਤੀ-ਰਿਵਾਜ਼ ਅਨੁਸਾਰ ਰਣਜੀਤ ਕੋਹਲੀ ਉਰਫ਼ ਰਕੀਬੁਲ ਹਸਨ ਨਾਲ ਵਿਆਹ ਕੀਤਾ ਸੀ ਪਰ ਵਿਆਹ ਦੇ ਦੂਜੇ ਦਿਨ ਹੀ ਉਨ੍ਹਾਂ ਦੇ ਪਤੀ ਅਤੇ ਅਹਿਮਦ ਉਨ੍ਹਾਂ 'ਤੇ ਧਰਮ ਪਰਿਵਰਤਨ ਕਰ ਕੇ ਨਿਕਾਹ ਕਰਨ ਦਾ ਦਬਾਅ ਬਣਾਉਣ ਲੱਗੇ। ਅਹਿਮਦ ਉਸ ਸਮੇਂ ਵਿੰਜੀਲੈਂਸ ਰਜਿਸਟ੍ਰਾਰ ਵਜੋਂ ਤਾਇਨਾਤ ਸੀ। ਸੀ.ਬੀ.ਆਈ. ਨੇ 2015 'ਚ ਜਾਂਚ ਆਪਣੇ ਹੱਥ 'ਚ ਲਈ ਸੀ ਅਤੇ ਦਿੱਲੀ 'ਚ ਮਾਮਲਾ ਦਰਜ ਕੀਤਾ ਸੀ। ਸ਼ਾਹਦੇਵ ਨੂੰ ਬੇਰਹਿਮੀ ਦੇ ਆਧਾਰ 'ਤੇ ਜੂਨ 2018 'ਚ ਰਾਂਚੀ ਦੀ ਇਕ ਪਰਿਵਾਰਕ ਅਦਾਲਤ ਨੇ ਤਲਾਕ ਦੇ ਦਿੱਤਾ ਸੀ। ਸ਼ਾਹਦੇਵ ਨੇ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਸੀ ਕਿ ਹਸਨ ਨੇ ਆਪਣੇ ਧਰਮ ਬਾਰੇ ਗਲਤ ਜਾਣਕਾਰੀ ਦਿੱਤੀ ਸੀ ਅਤੇ ਉਨ੍ਹਾਂ ਨੂੰ ਵਿਆਹ ਲਈ ਧੋਖਾ ਦਿੱਤਾ ਸੀ। ਸ਼ਾਹਦੇਵ ਨੇ ਹਸਨ 'ਤੇ ਇਸਲਾਮ ਅਪਣਾਉਣ ਤੋਂ ਇਨਕਾਰ ਕਰਨ 'ਤੇ ਉਨ੍ਹਾਂ ਨੂੰ ਤੰਗ ਕਰਨ ਦਾ ਵੀ ਦੋਸ਼ ਲਗਾਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਤਵਾਦੀ ਵਿਰੋਧੀ ਬੈਠਕ ਖ਼ਾਲਿਸਤਾਨ ਸਮਰਥਕਾਂ 'ਤੇ ਕੇਂਦਰਿਤ, ਵੱਡੇ ਅਧਿਕਾਰੀ ਲੈ ਰਹੇ ਹਿੱਸਾ
NEXT STORY