ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਨੈਸ਼ਨਲ ਪ੍ਰੈਸ ਕਲੱਬ ਵਿਚ ਕਸ਼ਮੀਰ ਬਾਰੇ ਗੱਲਬਾਤ ਵਿੱਚ ਵਾਰ-ਵਾਰ ਵਿਘਨ ਪਾਉਣ ਕਾਰਨ 6 ਵੱਖਵਾਦੀ ਸਮਰਥਕਾਂ ਨੂੰ ਜ਼ਬਰਦਸਤੀ ਬਾਹਰ ਕੱਢਿਆ ਗਿਆ। 'ਕਸ਼ਮੀਰ: ਉਥਲ-ਪੁਥਲ ਨਾਲ ਬਦਲਾਵ ਤੱਕ' ਵਿਸ਼ੇ 'ਤੇ ਵੀਰਵਾਰ ਨੂੰ ਇੱਕ ਚਰਚਾ ਦਾ ਆਯੋਜਨ ਕੀਤਾ ਗਿਆ ਸੀ। ਇਸ ਦਾ ਸੰਚਾਲਨ ਕਾਲਮਨਵੀਸ ਸੇ ਹੁਨ ਕਿਮ ਨੇ ਕੀਤਾ ਅਤੇ ਇਸ ਨੂੰ ਜੰਮੂ ਅਤੇ ਕਸ਼ਮੀਰ ਵਰਕਰਜ਼ ਪਾਰਟੀ ਦੇ ਪ੍ਰਧਾਨ ਮੀਰ ਜੁਨੈਦ ਅਤੇ ਬਾਰਾਮੂਲਾ ਨਗਰ ਕੌਂਸਲ ਦੇ ਪ੍ਰਧਾਨ ਤੌਸੀਫ ਰੈਨਾ ਨੇ ਸੰਬੋਧਨ ਕੀਤਾ।
ਇਹ ਵੀ ਪੜ੍ਹੋ: ਕੈਨੇਡੀਅਨ ਸਿੱਖ ਸਰਵਣ ਸਿੰਘ ਨੇ ਬਣਾਇਆ ਦੁਨੀਆ ਦੀ ਸਭ ਤੋਂ ਲੰਮੀ ਦਾੜ੍ਹੀ ਰੱਖਣ ਦਾ ਰਿਕਾਰਡ (ਵੀਡੀਓ)
ਵੱਖਵਾਦੀ ਸਮਰਥਕਾਂ ਨੂੰ ਕਮਰੇ ਤੋਂ ਬਾਹਰ ਕੱਢੇ ਜਾਣ 'ਤੇ ਜੁਨੈਦ ਨੇ ਕਿਹਾ, ''ਅੱਜ ਸਾਰਿਆਂ ਨੇ ਤੁਹਾਡਾ ਅਸਲੀ ਚਿਹਰਾ ਦੇਖ ਲਿਆ ਹੈ। ਅਸੀਂ ਕਸ਼ਮੀਰ ਵਿੱਚ ਜੋ ਦੇਖਿਆ ਹੈ, ਉਹ ਅੱਜ ਵਾਸ਼ਿੰਗਟਨ ਵਿੱਚ ਦੇਖਿਆ ਹੈ ਅਤੇ ਦੁਨੀਆ ਨੂੰ ਇਹ ਦਿਖਾਉਣ ਲਈ ਤੁਹਾਡਾ ਧੰਨਵਾਦ ਕਿ ਇਹ ਲੋਕ ਕਿੰਨੇ ਬੇਰਹਿਮ ਅਤੇ ਅਸਹਿਣਸ਼ੀਲ ਹਨ।' ਜੁਨੈਦ ਉਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕਸ਼ਮੀਰੀ ਹੁਰੀਅਤ ਆਗੂ ਜੇਲ੍ਹ ਵਿੱਚ ਕਿਉਂ ਹਨ, ਉਦੋਂ ਵੱਖਵਾਦੀ ਸਮਰਥਕਾਂ ਨੇ ਗੱਲਬਾਤ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ: ਨਵਾਂ ਖ਼ੁਲਾਸਾ: ਬ੍ਰਿਟੇਨ ਦੀ ਨਾਗਰਿਕਤਾ ਲੈਣ ਦੀ ਫਿਰਾਕ 'ਚ ਸੀ ਅੰਮ੍ਰਿਤਪਾਲ
ਜੁਨੈਦ ਨੇ ਕਿਹਾ, “ਉਹ (ਹੁਰੀਅਤ ਆਗੂ) ਆਪਣੀਆਂ ਗਲਤੀਆਂ ਕਾਰਨ ਜੇਲ੍ਹ ਵਿੱਚ ਹਨ। ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਆਪਣੇ ਸਵਾਰਥਾਂ ਅਤੇ ਲਾਭਾਂ ਲਈ ਗੁੰਮਰਾਹ ਕੀਤਾ। ਉਹ ਸਾਡੀ ਆਰਥਿਕਤਾ ਨੂੰ ਬਰਬਾਦ ਕਰ ਰਹੇ ਸਨ। ਉਹ ਅੱਤਵਾਦ ਦੀ ਵਡਿਆਈ ਕਰ ਰਹੇ ਸਨ। ਉਹ ਆਪਣੇ ਨਫ਼ਰਤ ਭਰੇ ਭਾਸ਼ਣ ਲਈ ਜੇਲ੍ਹ ਵਿੱਚ ਹੈ। ਉਹ ਆਪਣੇ ਯੁੱਧ ਅਪਰਾਧਾਂ ਲਈ ਜੇਲ੍ਹ ਵਿੱਚ ਹਨ।” ਵੱਖਵਾਦੀ ਸਮਰਥਕਾਂ ਵੱਲੋਂ ਪ੍ਰੋਗਰਾਮ ਵਿੱਚ ਵਿਘਨ ਦਾ ਹਵਾਲਾ ਦਿੰਦੇ ਹੋਏ ਰੈਨਾ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪਾਕਿਸਤਾਨ-ਪ੍ਰਾਯੋਜਿਤ ਵੱਖਵਾਦੀ ਜੰਮੂ ਅਤੇ ਕਸ਼ਮੀਰ ਵਿੱਚ ਅਜਿਹਾ ਹੀ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ: ਸ਼੍ਰੀਲੰਕਾ ਨੇ ਭਾਰਤ ਤੋਂ ਮੰਗਵਾਏ 20 ਲੱਖ ਆਂਡੇ, ਇਸ ਕਾਰਨ ਲਿਆ ਇਹ ਫ਼ੈਸਲਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸਰਬੀਆ 'ਚ ਟਰੱਕ 'ਚ ਮਿਲੇ ਲੁਕੇ 9 ਪ੍ਰਵਾਸੀ
NEXT STORY