ਸ਼ਿਮਲਾ (ਭਾਸ਼ਾ)— ਹਿਮਾਚਲ ਪ੍ਰਦੇਸ਼ 'ਚ ਵੀਰਵਾਰ ਨੂੰ ਕੋਵਿਡ-19 ਵਾਇਰਸ ਦੇ 7 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ ਵੱਧ ਕੇ 459 ਹੋ ਗਈ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਵਿਸ਼ੇਸ਼ ਸਕੱਤਰ (ਸਿਹਤ) ਨੁਪੂਰ ਜ਼ਿੰਦਲ ਨੇ ਕਿਹਾ ਕਿ 3 ਮਾਮਲੇ ਊਨਾ ਜ਼ਿਲੇ ਤੋਂ ਜਦਕਿ ਦੋ-ਦੋ ਮਾਮਲੇ ਸੋਲਨ ਅਤੇ ਚੰਬਾ ਤੋਂ ਸਾਹਮਣੇ ਆਈਆਂ ਹਨ।
ਇਕ ਅਧਿਕਾਰੀ ਨੇ ਦੱਸਿਆ ਕਿ ਸੋਲਨ ਦੇ ਨਾਲਾਗੜ੍ਹ ਵਿਚ ਪਾਜ਼ੇਟਿਵ ਪਾਏ ਗਏ ਟਰੱਕ ਡਰਾਈਵਰ ਨੂੰ ਉਸ ਦੇ ਵਾਹਨ ਵਿਚ ਹੀ ਕੁਆਰੰਟੀਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬੱਦੀ ਇਲਾਕੇ ਦੇ ਸਾਬਕਾ ਗ੍ਰਾਮ ਪੰਚਾਇਤ ਪ੍ਰਧਾਨ ਵੀ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਚੰਬਾ ਦੇ ਕੇਹਲ ਬਾਕਨ ਪਿੰਡ 'ਚ 23 ਸਾਲਾ ਪੁਰਸ਼ ਅਤੇ ਸਲੂਨੀ ਪਿੰਡ 'ਚ 25 ਸਾਲਾ ਜਨਾਨੀ ਵੀ ਕੋਰੋਨਾ ਤੋਂ ਪਾਜ਼ੇਟਿਵ ਪਾਈ ਗਈ ਹੈ। ਸੁਬੇ ਵਿਚ ਕੋਰੋਨਾ ਵਾਇਰਸ ਤੋਂ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦਿੱਲੀ 'ਚ ਹੁਣ ਤੱਕ 2098 ਲੋਕਾਂ ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ : MCD
NEXT STORY