ਬਿਹਾਰ- ਬਿਹਾਰ ਸਿੱਖਿਆ ਬੋਰਡ ਵਲੋਂ ਸਥਾਪਿਤ ਸਰਕਾਰੀ ਸਕੂਲਾਂ ਲਈ ਜਮਾਤ 7 ਦੇ ਪ੍ਰਸ਼ਨ ਪੱਤਰ 'ਚ ਕਸ਼ਮੀਰ ਨੂੰ ਭਾਰਤ ਤੋਂ ਵੱਖਰਾ ਹਿੱਸਾ ਦੱਸਿਆ। ਵਾਇਰਲ ਤਸਵੀਰਾਂ ਕਿਸ਼ਨਗੰਜ ਦੇ ਇਕ ਸਕੂਲ ਦੀਆਂ ਹਨ। ਪ੍ਰਸ਼ਨ ਪੱਤਰ ਨੂੰ ਲੈ ਕੇ ਇਕ ਵਿਦਿਆਰਥਣ ਨੇ ਦੱਸਿਆ,''ਪ੍ਰੀਖਿਆ ਦਾ ਪਹਿਲਾ ਪ੍ਰਸ਼ਨ ਹੀ ਦੇਸ਼ ਦੇ ਲੋਕਾਂ ਨੂੰ ਲੈ ਕੇ ਸੀ। ਜਿਸ 'ਚ ਕਸ਼ਮੀਰ ਦੇਸ਼ ਨਹੀਂ ਸਗੋਂ ਇਕ ਸੂਬੇ ਦਾ ਹਿੱਸਾ ਦੱਸਿਆ ਗਿਆ ਹੈ। ਇੰਨੀ ਵੱਡੀ ਗਲਤੀ ਨੂੰ ਲੈ ਕੇ ਹੰਗਾਮਾ ਵਧਣ ਤੋਂ ਬਾਅਦ ਹੈੱਡ ਮਾਸਟਰ ਐੱਸ.ਕੇ. ਦਾਸ ਨੇ ਸਫ਼ਾਈ 'ਚ ਇਸ ਨੂੰ ਇਕ ਮਨੁੱਖੀ ਭੁੱਲ ਦੱਸਿਆ ਹੈ।''
ਇਸ ਗਲਤੀ ਨੂੰ ਲੈ ਕੇ ਭਾਜਪਾ ਨੇ ਨਿਤੀਸ਼ ਕੁਮਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਭਾਜਪਾ ਪ੍ਰਦੇਸ਼ ਪ੍ਰਧਾਨ ਸੰਜੇ ਜਾਇਸਵਾਲ ਨੇ ਕਿਹਾ ਕਿ ਪ੍ਰਸ਼ਨ ਹੀ ਦੱਸਦਾ ਹੈ ਕਿ ਬਿਹਾਰ ਸਰਕਾਰ ਦੇ ਸਰਕਾਰੀ ਅਹੁਦਾ ਅਧਿਕਾਰੀ ਅਤੇ ਬਿਹਾਰ ਸਰਕਾਰ ਕਸ਼ਮੀਰ ਨੂੰ ਭਾਰਤ ਦਾ ਅੰਗ ਨਹੀਂ ਮੰਨਦੀ ਹੈ। ਇਸ ਦਾ ਸਬੂਤ 7ਵੀਂ ਜਮਾਤ ਦਾ ਬਿਹਾਰ ਸਿੱਖਿਆ ਪ੍ਰਾਜੈਕਟ ਪ੍ਰੀਸ਼ਦ ਦਾ ਪ੍ਰਸ਼ਨ ਪੱਤਰ ਹੈ, ਜੋ ਬੱਚਿਆਂ ਦੇ ਦਿਮਾਗ਼ 'ਚ ਇਹ ਪਾਉਣ ਦਾ ਕੰਮ ਕਰ ਰਿਹਾ ਹੈ ਕਿ ਜਿਸ ਤਰ੍ਹਾਂ ਚੀਨ, ਇੰਗਲੈਂਡ, ਭਾਰਤ, ਨੇਪਾਲ ਇਕ ਦੇਸ਼ ਹਨ, ਉਂਝ ਹੀ ਕਸ਼ਮੀਰ ਵੀ ਇਕ ਰਾਸ਼ਟਰ ਹੈ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸੂਟਕੇਸ ’ਚ ਔਰਤ ਦੀ ਲਾਸ਼: ਤਸ਼ੱਦਦ, ਸਰੀਰ ’ਤੇ ਸੱਟਾਂ ਦੇ ਨਿਸ਼ਾਨ, ਕਤਲ ਤੋਂ ਪਹਿਲਾਂ ਹੈਵਾਨੀਅਤ
NEXT STORY