ਜੈਪੁਰ : ਰਾਜਸਥਾਨ ਦੇ ਕਈ ਇਲਾਕਿਆਂ 'ਚ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਅਗਲੇ ਕੁਝ ਦਿਨਾਂ 'ਚ ਕਈ ਥਾਵਾਂ 'ਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਦੇ ਜੈਪੁਰ ਕੇਂਦਰ ਅਨੁਸਾਰ, ਰਾਜ ਵਿੱਚ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ ਨਾਗੌਰ ਵਿੱਚ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਘੱਟੋ-ਘੱਟ ਤਾਪਮਾਨ ਸਿਰੋਹੀ 'ਚ 4.2 ਡਿਗਰੀ ਸੈਲਸੀਅਸ, ਸੀਕਰ 'ਚ ਫਤਿਹਪੁਰ 'ਚ 4.4 ਡਿਗਰੀ, ਮਾਊਂਟ ਆਬੂ 'ਚ 5.2 ਡਿਗਰੀ, ਚਿਤੌੜਗੜ੍ਹ 'ਚ 5.9 ਡਿਗਰੀ, ਬਨਾਸਥਲੀ (ਟੋਂਕ) 'ਚ ਛੇ ਡਿਗਰੀ, ਬੀਕਾਨੇਰ 'ਚ 6.2 ਡਿਗਰੀ, ਜੋਧਪੁਰ 'ਚ 6.5 ਡਿਗਰੀ, ਜੈਸਲਮੇਰ ਵਿੱਚ 6.6 ਡਿਗਰੀ, ਜਾਲੋਰ ਵਿੱਚ 6.7 ਡਿਗਰੀ, ਪਿਲਾਨੀ ਵਿਚ 6.8 ਡਿਗਰੀ, ਜੈਪੁਰ ਅਤੇ ਸੀਕਰ ਵਿੱਚ ਸੱਤ ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ - ਵੱਡੀ ਘਟਨਾ : 300 ਫੁੱਟ ਡੂੰਘੀ ਕੋਲੇ ਦੀ ਖਾਨ ਭਰਿਆ ਪਾਣੀ, ਫਸੇ 9 ਮਜ਼ਦੂਰ, ਬਚਾਅ ਮੁਹਿੰਮ ਜਾਰੀ
ਮੰਗਲਵਾਰ ਸਵੇਰੇ ਕੁਝ ਥਾਵਾਂ 'ਤੇ ਸੰਘਣੀ ਧੁੰਦ ਛਾਈ ਰਹੀ। ਮੌਸਮ ਵਿਭਾਗ ਅਨੁਸਾਰ ਸੂਬੇ ਵਿੱਚ ਕੁਝ ਦਿਨਾਂ ਤੱਕ ਮੌਸਮ ਆਮ ਤੌਰ 'ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਜ਼ਿਆਦਾਤਰ ਹਿੱਸਿਆਂ ਵਿੱਚ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਦੋ ਤੋਂ ਚਾਰ ਡਿਗਰੀ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਸ ਦੌਰਾਨ ਬੀਕਾਨੇਰ, ਜੈਪੁਰ ਅਤੇ ਭਰਤਪੁਰ ਡਿਵੀਜ਼ਨ ਦੇ ਕੁਝ ਹਿੱਸਿਆਂ ਵਿਚ ਸੰਘਣੀ ਧੁੰਦ ਪੈ ਸਕਦੀ ਹੈ। ਇੱਕ ਮਜ਼ਬੂਤ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ 10-12 ਜਨਵਰੀ ਦੌਰਾਨ ਬੀਕਾਨੇਰ, ਜੈਪੁਰ, ਭਰਤਪੁਰ ਡਿਵੀਜ਼ਨ ਦੇ ਖੇਤਰਾਂ ਵਿੱਚ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ - ਬੱਚਿਆਂ ਦੀਆਂ ਲੱਗੀਆਂ ਮੌਜਾਂ : ਠੰਡ ਕਾਰਨ ਸਕੂਲਾਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁੜ ਪਰਤਿਆ 'ਗੁੱਤ ਕੱਟਣ' ਦਾ ਖੌਫ਼, ਕਾਲਜ ਜਾ ਰਹੀ ਕੁੜੀ ਦੇ ਕੱਟੇ ਵਾਲ
NEXT STORY