ਗੁਹਾਟੀ- ਖਾਲਿਸਤਾਨ ਸਮਰਥਕ ਅਤੇ ਫਰਾਰ ਚੱਲ ਰਹੇ ਅੰਮ੍ਰਿਤਪਾਲ ਦੇ ਕੁਝ ਸਾਥੀਆਂ ਨੂੰ ਆਸਾਮ ਦੀ ਜੇਲ੍ਹ ’ਚ ਰੱਖਿਆ ਗਿਆ ਹੈ। ਇਸ ਕਾਰਵਾਈ ਤੋਂ ਨਾਰਾਜ਼ ਖਾਲਿਸਤਾਨ ਸਮਰਥਕਾਂ ਨੇ ਹੁਣ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵ ਸਰਮਾ ਨੂੰ ਧਮਕੀ ਦਿੱਤੀ ਹੈ। ਸੀ.ਐੱਮ. ਸਰਮਾ ਲਈ ਗੁਰਪਤਵੰਤ ਸਿੰਘ ਪੰਨੂ ਵੱਲੋਂ ਧਮਕੀ ਭਰਿਆ ਸੁਨੇਹਾ ਭੇਜਿਆ ਗਿਆ ਹੈ। ਗੁਰਪਤਵੰਤ ਸਿੰਘ ਪੰਨੂ ਦੇ ਸੰਗਠਨ ‘ਸਿੱਖਸ ਫਾਰ ਜਸਟਿਸ’ (ਐੱਸ.ਐੱਫ.ਜੇ.) ਦੇ ਲੋਕਾਂ ਨੇ ਉਨ੍ਹਾਂ ਨੂੰ ਖਾਲਿਸਤਾਨ ਅਤੇ ਅੰਮ੍ਰਿਤਪਾਲ ਵਾਲੇ ਮਾਮਲੇ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਹੈ।
ਧਮਕੀ ’ਚ ਇਹ ਵੀ ਕਿਹਾ ਗਿਆ ਹੈ ਕਿ ਖਾਲਿਸਤਾਨ ਸਮਰਥਕਾਂ ਦੀ ਲੜਾਈ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੈ। ਇਸ ਲਈ ਆਸਾਮ ਦੇ ਸੀ.ਐੱਮ. ਇਸ ਮਾਮਲੇ ’ਚ ਨਾ ਪੈ ਕੇ ਹਿੰਸਾ ਦਾ ਸ਼ਿਕਾਰ ਹੋਣ ਤੋਂ ਬਚਣ। ਹਿਮੰਤ ਬਿਸਵਾ ਸਰਮਾ ਨੂੰ ਧਮਕੀ ਦੇਣ ਲਈ ਆਸਾਮ ਦੇ ਲਗਭਗ 12 ਪੱਤਰਕਾਰਾਂ ਨੂੰ ਫੋਨ ਕੀਤਾ ਗਿਆ ਹੈ। ਫੋਨ ਕਰਨ ਵਾਲੇ ਸ਼ਖਸ ਨੇ ਖੁਦ ਨੂੰ ਸਿੱਖਸ ਫਾਰ ਜਸਟਿਸ ਦਾ ਮੈਂਬਰ ਦੱਸਦੇ ਹੋਏ ਕਿਹਾ ਹੈ ਕਿ ਇਹ ਸੁਨੇਹਾ ਉਨ੍ਹਾਂ ਨੂੰ ਗੁਰਪਤਵੰਤ ਸਿੰਘ ਪੰਨੂ ਵੱਲੋਂ ਦਿੱਤਾ ਜਾ ਰਿਹਾ ਹੈ।
ਧਮਕੀ ’ਚ ਕਿਹਾ ਗਿਆ ਹੈ,‘‘ਆਸਾਮ ’ਚ ਕੈਦ ਖਾਲਿਸਤਾਨ ਸਮਰਥਕਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਗਿਆ ਹੈ। ਸੀ. ਐੱਮ. ਸਰਮਾ ਇਸ ਗੱਲ ਨੂੰ ਧਿਆਨ ਨਾਸ ਸੁਣਨ। ਖਾਲਿਸਤਾਨ ਸਮਰਥਕ ਸਿੱਖਾਂ ਦੀ ਲੜਾਈ ਭਾਰਤੀ ਸ਼ਾਸਨ ਅਤੇ ਮੋਦੀ ਨਾਲ ਹੈ। ਅਜਿਹਾ ਨਾ ਹੋਵੇ ਕਿ ਸਰਮਾ ਇਸ ਹਿੰਸਾ ਦਾ ਸ਼ਿਕਾਰ ਹੋ ਜਾਣ।’’ ਵੱਖਵਾਦੀਆਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਆਸਾਮ ਸਰਕਾਰ ਪੰਜਾਬ ਤੋਂ ਆਸਾਮ ਲਿਜਾਏ ਗਏ ਅੰਮ੍ਰਿਤਪਾਲ ਦੇ ਸਮਰਥਕਾਂ ਨੂੰ ਤੰਗ-ਪਰੇਸ਼ਾਨ ਕਰਨ ਦਾ ਸੋਚ ਰਹੀ ਹੈ ਤਾਂ ਇਸ ਦੀ ਜਾਵਬਦੇਹੀ ਹਿਮੰਤ ਬਿਸਵ ਸਰਮਾ ਦੀ ਹੀ ਹੋਵੇਗੀ।
ਬਿਹਾਰ 'ਚ ਭਾਜਪਾ ਸਰਕਾਰ ਬਣੀ ਤਾਂ ਦੰਗਾਕਾਰੀਆਂ ਨੂੰ ਉਲਟਾ ਲਟਕਾ ਦੇਵਾਂਗੇ : ਸ਼ਾਹ
NEXT STORY