ਨਵੀਂ ਦਿੱਲੀ— ਭਾਜਪਾ ਪ੍ਰਧਾਨ ਅਤੇ ਰਾਜ ਸਭਾ ਸੰਸਦ ਮੈਂਬਰ ਅਮਿਤ ਸ਼ਾਹ ਨੇ ਸੋਮਵਾਰ ਨੂੰ ਸੰਸਦ ਦੇ ਉੱਚ ਸਦਨ 'ਚ ਆਪਣੇ ਪਹਿਲੇ ਭਾਸ਼ਣ 'ਚ ਕਾਂਗਰਸ 'ਤੇ ਜੰਮ ਕੇ ਹਮਲਾ ਬੋਲਿਆ। ਸ਼ਾਹ ਨੇ ਯੂ.ਪੀ.ਏ. ਸਰਕਾਰ ਦੇ ਕਾਰਜਕਾਲ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਦੌਰਾਨ ਦੇਸ਼ 'ਚ ਭ੍ਰਿਸ਼ਾਚਾਰ ਦਾ ਬੋਲਬਾਲਾ ਸੀ ਅਤੇ ਦੇਸ਼ ਪਾਲਿਸੀ ਪੈਰਾਲਿਸਿਸ ਦਾ ਸ਼ਿਕਾਰ ਰਿਹਾ। ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਕੌੜੇ ਵਾਲੇ ਬਿਆਨ ਦਾ ਵੀ ਬਚਾਅ ਕੀਤਾ। ਸ਼ਾਹ ਨੇ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਦੇ ਪਕੌੜਾ ਵੇਚਣ ਦੀ ਤੁਲਨਾ ਭਿਖਾਰੀ ਨਾਲ ਕਰਨ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ। ਸ਼ਾਹ ਦੇ ਇਸ ਪਹਿਲੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸਦਨ 'ਚ ਮੌਜੂਦ ਸਨ। ਸ਼ਾਹ ਨੇ ਕਿਹਾ,''ਕਰੋੜਾਂ ਨੌਜਵਾਨ ਜੋ ਛੋਟੇ-ਛੋਟੇ ਰੋਜ਼ਗਾਰ ਦੀ ਦਿਸ਼ਾ 'ਚ ਅੱਗੇ ਵਧ ਰਹੇ ਹਨ, ਪਕੌੜਾ ਬਣਾ ਰਹੇ ਹਨ, ਉਸ ਦੀ ਤੁਸੀਂ ਭਿਖਾਰੀ ਨਾਲ ਤੁਲਨਾ ਕਰੋਗੇ। ਇਹ ਕਿਸ ਤਰ੍ਹਾਂ ਦੀ ਮਾਨਸਿਕਤਾ ਹੈ। ਪਕੌੜਾ ਬਣਾਉਣਾ ਕੋਈ ਸ਼ਰਮ ਦੀ ਗੱਲ ਨਹੀਂ ਹੈ। ਇਸ ਦੀ ਭਿਖਾਰੀ ਨਾਲ ਤੁਲਨਾ ਕਰਨਾ ਸ਼ਰਮਨਾਕ ਗੱਲ ਹੈ। ਕੋਈ ਬੇਰੋਜ਼ਗਾਰ ਪਕੌੜਾ ਬਣਾ ਰਿਹਾ ਹੈ। ਉਸ ਦੀ ਦੂਜੀ ਪੀੜ੍ਹੀ ਅੱਗੇ ਆਏਗੀ। ਕੋਈ ਵੱਡਾ ਉਦਯੋਗਪਤੀ ਬਣੇਗਾ। ਇਕ ਚਾਹਵਾਲਾ ਪੀ.ਐੱਮ. ਬਣ ਕੇ ਇਸ ਸਦਨ 'ਚ ਬੈਠਾ ਹੈ।''
ਗੱਬਰ ਸਿੰਘ ਟੈਕਸ ਨੂੰ ਲੈ ਕੇ ਰਾਹੁਲ 'ਤੇ ਵੀ ਨਿਸ਼ਾਨਾ
ਸ਼ਾਹ ਨੇ ਜੀ.ਐੱਸ.ਟੀ. ਨੂੰ 'ਗੱਬਰ ਸਿੰਘ ਟੈਕਸ' ਨਾਂ ਦੇਣ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਵੀ ਨਿਸ਼ਾਨੇ 'ਤੇ ਲਿਆ। ਸ਼ਾਹ ਨੇ ਕਿਹਾ,''ਜੀ.ਐੱਸ.ਟੀ. ਲਈ ਗੱਬਰ ਸਿੰਘ ਟੈਕਸ ਦੀ ਵਰਤੋਂ ਕੀਤੀ ਗਈ। ਕੌਣ ਹੈ ਗੱਬਰ ਸਿੰਘ? ਗੱਬਰ ਸਿੰਘ ਸ਼ੋਲੇ ਫਿਲਮ 'ਚ ਡਕੈਤ ਸਨ। ਕੀ ਇਹ ਡਕੈਤੀ ਹੋਈ ਹੈ? ਕਾਨੂੰਨ ਨਾਲ ਬਣਿਆ ਹੋਇਆ ਟੈਕਸ ਵਸੂਲ ਕਰਨਾ ਡਕੈਤੀ ਹੈ? ਕਿੰਨੀ ਸਮਝ ਰੱਖਦੇ ਹਨ ਲੋਕ? ਜੀ.ਐੱਸ.ਟੀ. ਜਾਂਦਾ ਕਿੱਥੇ ਹੈ? ਇਹ ਵਨ ਰੈਂਕ, ਵਨ ਪੈਨਸ਼ਨ ਦੇਣ ਲਈ ਜਵਾਨ ਦੇ ਖਾਤੇ 'ਚ ਜਾਂਦਾ ਹੈ। ਸ਼ਹੀਦ ਦੀ ਵਿਧਵਾ ਦੀ ਬੈਂਕ ਅਕਾਊਂਟ 'ਚ ਜਾਂਦਾ ਹੈ। ਗਰੀਬ ਨੂੰ ਘਰ ਦੇਣ ਲਈ ਜਾਂਦਾ ਹੈ। ਲੋਕਾਂ ਨੂੰ ਟੈਕਸ ਨਾ ਦੇਣ ਲਈ ਉਕਸਾਉਣਾ ਇਹ ਚੰਗੀ ਗੱਲ ਨਹੀਂ ਹੈ।'' ਰਾਜ ਸਭਾ 'ਚ ਪਹਿਲੀ ਵਾਰ ਬੋਲਣ ਲਈ ਉੱਠੇ ਸ਼ਾਹ ਨੇ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ 'ਤੇ ਵੀ ਨਿਸ਼ਾਨਾ ਸਾਧਿਆ। ਸ਼ਾਹ ਨੇ ਕਿਹਾ ਕਿ 2013 'ਚ ਦੇਸ਼ ਦੀ ਸਥਿਤੀ ਨੂੰ ਯਾਦ ਕੀਤਾ ਜਾਣਾ ਚਾਹੀਦਾ। ਉਦੋਂ ਦੇਸ਼ ਦਾ ਭਵਿੱਖ ਦਿਸ਼ਾਹੀਣ ਸੀ। ਔਰਤਾਂ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਦੀਆਂ ਸਨ। ਸਰਹੱਦਾਂ ਦੀ ਰੱਖਿਆ ਕਰਨ ਵਾਲੇ ਜਵਾਨ ਸਿਆਸੀ ਸ਼ੱਕ ਕਾਰਨ ਆਪਣੀ ਬਹਾਦਰੀ ਦਾ ਪ੍ਰਦਰਸ਼ਨ ਨਹੀਂ ਕਰ ਪਾ ਰਹੇ ਸਨ। ਸ਼ਾਹ ਨੇ ਆਪਣੇ ਭਾਸ਼ਣ 'ਚ ਮੋਦੀ ਸਰਕਾਰ ਦੀਆਂ ਉਪਲੱਬਧੀਆਂ ਵੀ ਗਿਨਾਈਆਂ। ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਸਾਢੇ ਤਿੰਨ ਸਾਲ ਪਿੱਛੇ ਦੇਖ ਕੇ ਹੈਰਾਨੀ ਹੁੰਦੀ ਹੈ। ਬਜਟ 'ਚ ਐਲਾਨ 10 ਕਰੋੜ ਲੋਕਾਂ ਲਈ ਆਊਸ਼ਮਾਨ ਭਾਰਤ ਯੋਜਨਾ ਦਾ ਜ਼ਿਕਰ ਕਰ ਕੇ ਸ਼ਾਹ ਨੇ ਕਿਹਾ ਕਿ ਭਵਿੱਖ 'ਚ ਇਸ ਨੂੰ 'ਨਮੋ ਹੈਲਥਕੇਅਰ' ਦੇ ਨਾਂ ਨਾਲ ਜਾਣਿਆ ਜਾਵੇਗਾ।
ਸਰਕਾਰ ਪੂਰਾ ਕਰ ਰਹੀ ਚੋਣਾਵੀ ਵਾਅਦਾ
ਸ਼ਾਹ ਨੇ ਕਿਹਾ ਕਿ ਸਾਢੇ ਤਿੰਨ ਸਾਲ ਦੇ ਕਾਰਜਕਾਲ 'ਚ ਮੋਦੀ ਸਰਕਾਰ ਨੇ ਆਪਣਾ ਚੋਣਾਵੀ ਵਾਅਦਾ ਪੂਰਾ ਕੀਤਾ ਹੈ। ਸ਼ਾਹ ਨੇ ਕਿਹਾ 2014 'ਚ 30 ਸਾਲ ਬਾਅਦ ਕਿਸੇ ਇਕ ਦਲ ਨੂੰ ਪੂਰਨ ਬਹੁਮਤ ਮਿਲਿਆ ਅਤੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਿਸੇ ਦਲ ਦੀ ਪੂਰਨ ਬਹੁਮਤ ਵਾਲੀ ਸਰਕਾਰ ਬਣੀ। ਨਰਿੰਦਰ ਮੋਦੀ ਨੂੰ ਜਦੋਂ ਐੱਨ.ਡੀ.ਏ. ਦਾ ਨੇਤਾ ਚੁਣਿਆ ਗਿਆ ਤਾਂ ਉਨ੍ਹਾਂ ਨੇ ਇਤਿਹਾਸਕ ਭਾਸ਼ਣ ਦਿੱਤਾ ਸੀ। ਮੋਦੀ ਨੇ ਕਿਹਾ ਸੀ ਕਿ ਜੋ ਸਰਕਾਰ ਬਣਨ ਜਾ ਰਹੀ ਹੈ, ਉਹ ਗਰੀਬਾਂ, ਪਿਛੜਿਆਂ, ਪੀੜਤਾਵਾਂ, ਨੌਜਵਾਨਾਂ ਅਤੇ ਔਰਤਾਂ ਦੀ ਸਰਕਾਰ ਹੋਵੇਗੀ। ਸਰਕਾਰ ਦੇ ਤਿੰਨ ਸਾਲ ਹੋ ਗਏ। ਸਰਕਾਰ ਅੰਤਓਦਯ ਦੇ ਸਿਧਾਂਤ 'ਤੇ ਅੱਗੇ ਵਧ ਰਹੀ ਹੈ। ਅੰਤਓਦਯ ਦਾ ਮਤਲਬ ਵਿਕਾਸ ਦੀ ਪੰਕਤੀ 'ਚ ਆਖਰ 'ਚ ਖੜ੍ਹੇ ਵਿਅਕਤੀ ਨੂੰ ਮੋਹਰੀ ਪੰਕਤੀ 'ਚ ਖੜ੍ਹੇ ਲੋਕਾਂ ਨੂੰ ਬਰਾਬਰ ਕਰਨਾ।''
ਸਿਖਲਾਈ ਕੇਂਦਰ 'ਚੋਂ ਨਿਕਲੀਆਂ ਦੋ ਚਚੇਰੀਆਂ ਭੈਣਾਂ ਹੋਈਆਂ ਲਾਪਤਾ
NEXT STORY