ਮੁੰਬਈ- ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੇ ਕਿਹਾ ਹੈ ਕਿ ਜੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 2019 ’ਚ ਉਨ੍ਹਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਹੁੰਦਾ ਤਾਂ ਮਹਾਰਾਸ਼ਟਰ ਵਿਚ ਭਾਜਪਾ ਦਾ ਮੁੱਖ ਮੰਤਰੀ ਉਨ੍ਹਾਂ ਕੋਲ ਹੁੰਦਾ। ਉਨ੍ਹਾਂ ‘ਅਖੌਤੀ ਸ਼ਿਵ ਸੈਨਿਕ’ ਨੂੰ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਾਉਣ ਦੇ ਭਾਜਪਾ ਦੇ ਫ਼ੈਸਲੇ ’ਤੇ ਸਵਾਲ ਉਠਾਇਆ ਅਤੇ ਹੈਰਾਨੀ ਜਤਾਈ ਕਿ ਕਿਉਂ ਭਾਜਪਾ ਨੇ ਸ਼ਿਵ ਸੈਨਾ ਨੂੰ 2019 ’ਚ ਮੁੱਖ ਮੰਤਰੀ ਦਾ ਅਹੁਦਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਸ਼ਿਵ ਸੈਨਾ ਭਵਨ ਵਿਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਠਾਕਰੇ ਨੇ ਭਾਜਪਾ ਨੂੰ ਇਹ ਵੀ ਕਿਹਾ ਕਿ ਉਹ ਮੁੰਬਈ ਨੂੰ ਧੋਖਾ ਨਾ ਦੇਵੇ ਜਿਵੇਂ ਕਿ ਉਨ੍ਹਾਂ ਨੂੰ ਧੋਖਾ ਦਿੱਤਾ ਹੈ। ਉਹ ਨਵੀਂ ਮਹਾਰਾਸ਼ਟਰ ਸਰਕਾਰ ਵਲੋਂ ਮੁੰਬਈ ਦੇ ਕੰਜੂਰਮਾਰਗ ਤੋਂ ਆਰੇ ਕਾਲੋਨੀ ਵਿਚ ਮੈਟਰੋ ਕਾਰ ਸ਼ੈੱਡ ਨੂੰ ਤਬਦੀਲ ਕਰਨ ਦੇ ਕਦਮ ਤੋਂ ਦੁਖੀ ਹਨ। ਠਾਕਰੇ ਨੇ ਕਿਹਾ ਕਿ ਮੈਂ ਦੱਸਣਾ ਚਾਹਾਂਗਾ ਕਿ ਮੈਟਰੋ ਕਾਰ ਸ਼ੈੱਡ ਪ੍ਰੋਜੈਕਟ ਆਰੇ ਵਿਚ ਨਹੀਂ ਸਗੋਂ ਕੰਜੂਰਮਾਰਗ ਵਿਚ ਹੈ। ਕੰਜੂਰਮਾਰਗ ਕੋਈ ਨਿੱਜੀ ਪਲਾਟ ਨਹੀਂ ਹੈ, ਮੈਂ ਵਾਤਾਵਰਣ ਪ੍ਰੇਮੀਆਂ ਨਾਲ ਹਾਂ। ਆਰੇ ਨੂੰ ਰਾਖਵਾਂ ਜੰਗਲ ਖੇਤਰ ਐਲਾਨਿਆ ਗਿਆ ਸੀ। ਉਸ ਜੰਗਲ ’ਚ ਜੰਗਲੀ ਜੀਵ ਮੌਜੂਦ ਹਨ। ਠਾਕਰੇ ਨੇ ਆਪਣੀ ਪਾਰਟੀ ਵਿਚ ਬਗਾਵਤ ਨੂੰ ਲੋਕਤੰਤਰ ਦਾ ਮਜ਼ਾਕ ਅਤੇ ਲੋਕਾਂ ਦੀਆਂ ਵੋਟਾਂ ਦੀ ਬਰਬਾਦੀ ਦੱਸਿਆ।
ਹੁਣ ਦੱਖਣੀ ਸੂਬਿਆਂ ’ਤੇ ਭਾਜਪਾ ਦੀ ਨਜ਼ਰ, ਅੱਜ ਹੈਦਰਾਬਾਦ ’ਚ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਹੋਵੇਗੀ ਬੈਠਕ
NEXT STORY