ਨਵੀਂ ਦਿੱਲੀ— ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਰਾਜਸਥਾਨ ਦੇ ਤਿੰਨ ਦਿਨੀਂ ਦੌਰੇ 'ਤੇ ਹਨ। ਪਾਲੀ ਦੇ ਅਣੁਵਰਤ ਨਗਰ 'ਚ ਆਯੋਜਿਤ ਸ਼ਕਤੀ ਕੇਂਦਰ ਸੰਮੇਲਨ 'ਚ ਉਨ੍ਹਾਂ ਨੇ ਕਾਂਗਰਸ 'ਤੇ ਹਮਲਾ ਬੋਲਿਆ ਹੈ। ਸ਼ਾਹ ਨੇ ਕਿਹਾ ਕਿ ਭਾਜਪਾ ਓ.ਬੀ.ਸੀ. ਦੇ ਸਾਰੇ ਵਰਗਾਂ ਦੀ ਪਾਰਟੀ ਹੈ। ਪਿਛਲੇ ਸਮਾਜ ਦੇ ਲੋਕ 70 ਸਾਲ ਤੋਂ ਆਪਣੇ ਅਧਿਕਾਰ ਲਈ ਲੜਾਈ ਲੜਦੇ ਰਹੇ ਹਨ ਪਰ ਕਾਂਗਰਸ ਸਰਕਾਰ ਨੇ ਉਨ੍ਹਾਂ ਦੇ ਲਈ ਕੁਝ ਨਹੀਂ ਕੀਤਾ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਰਾਹੁਲ ਬਾਬਾ ਤੋਂ ਪੁੱਛਣਾ ਚਾਹੁੰਦੇ ਹਨ ਕਿ ਕਿਉਂ ਨਹੀਂ ਘੁਸਪੈਠੀਆਂ ਨੂੰ ਭਜਾਉਣਾ ਚਾਹੀਦਾ? ਸਾਡੇ ਜਵਾਨ ਪਾਕਿਸਤਾਨ ਦੇ ਘਰ 'ਚ ਦਾਖ਼ਲ ਹੋ ਕੇ ਬਦਲਾ ਲੈ ਕੇ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਅਤੇ ਅਸਾਮ ਤੋਂ ਰਾਜਸਥਾਨ ਤੱਕ ਜਿੱਥੇ ਵੀ ਘੁਸਪੈਠੀਏ ਹਨ ਉਨ੍ਹਾਂ ਨੂੰ ਅਸੀਂ ਚੁਣ-ਚੁਣ ਕੇ ਬਾਹਰ ਕੱਢਾਂਗੇ ਅਤੇ ਕਾਂਗਰਸ ਸਾਨੂੰ ਰੋਕ ਨਹੀਂ ਸਕਦੀ।
ਸ਼ਾਹ ਨੇ ਕਿਹਾ ਕਿ ਕਾਂਗਰਸ ਦੇਸ਼ ਦੀ ਰੱਖਿਆ ਨਹੀਂ ਕਰ ਸਕਦੀ ਕਿਉਂਕਿ ਉਸ ਨੇ ਵੋਟਬੈਂਕ ਬਚਾਉਣਾ ਹੈ। ਗਰੀਬ ਕਿਸਾਨ ਦੇ 50 ਹਜ਼ਾਰ ਰੁਪਏ ਦਾ ਕਰਜ਼ ਮੁਆਫ ਕਰਨ ਦਾ ਕੰਮ ਵਸੁੰਧਰਾ ਜੀ ਦੀ ਸਰਕਾਰ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਰਾਹੁਲ ਜੀ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਇੰਨੇ ਸਾਲ ਸ਼ਾਸਨ ਕੀਤਾ ਪਰ ਕਿਸਾਨ ਨੂੰ ਡੇਢਾ ਗੁਣਾ ਸਮਰਥਨ ਮੁੱਲ ਕਿਉਂ ਨਹੀਂ ਦਿੱਤਾ? ਭਾਜਪਾ ਪ੍ਰਧਾਨ ਨੇ ਕਿਹਾ ਕਿ ਪਿਛੜੇ ਸਮਾਜ ਨੂੰ ਕਦੀ ਨਿਆਂ ਦੇਣ ਦਾ ਕੰਮ ਨਹੀਂ ਕੀਤੀ ਜਦਕਿ ਮੋਦੀ ਸਰਕਾਰ ਨੇ ਪਿਛਲੇ ਸਮਾਜ ਦੇ ਲੋਕਾਂ ਲਈ ਬਹੁਤ ਕੰਮ ਕੀਤੇ ਹਨ। ਰਾਹੁਲ ਜੀ ਦੀਆਂ ਚਾਰ ਪੀੜੀਆਂ ਨੇ ਦੇਸ਼ 'ਤੇ ਸ਼ਾਸਨ ਕੀਤਾ ਪਰ ਪਿਛੜੇ ਵਰਗ ਦਾ ਭਲਾ ਨਹੀਂ ਕੀਤਾ।
ਸ਼ਾਹ ਤਿੰਨ ਦਿਨੀਂ ਦੌਰ ਦੌਰਾਨ ਪਾਲੀ, ਜੋਧਪੁਰ, ਨਾਗੌਰ, ਭੀਲਵਾੜਾ ਅਤੇ ਉਦੈਪੁਰ ਜ਼ਿਲਿਆਂ 'ਚ ਜੋਧਪੁਰ, ਅਜਮੇਰ ਅਤੇ ਉਦੈਪੁਰ ਪਾਰਟੀਆਂ ਦੇ ਵਰਕਰਾਂ ਨੂੰ ਸੰਬੋਧਿਤ ਕਰਨਗੇ। ਉਹ ਚਾਰਟਰ ਜਹਾਜ਼ ਤੋਂ ਜੋਧਪੁਰ ਪੁੱਜੇ ਜਿੱਥੇ ਹਵਾਈ ਅੱਡੇ 'ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਅਤੇ ਹੋਰ ਨੇਤਾਵਾਂ ਨੇ ਉਨ੍ਹਾਂ ਦਾ ਸੁਆਗਤ ਕੀਤੀ। ਸੋਮਵਾਰ ਨੂੰ ਭਾਜਪਾ ਪ੍ਰਧਾਨ ਉਦੈਪੁਰ ਪੁੱਜਣਗੇ, ਜਿੱਥੇ ਤੋਂ ਉਹ ਭੀਲਵਾੜਾ ਜਾਣਗੇ। ਭੀਲਵਾੜਾ 'ਚ ਸ਼ਾਹ ਬੂਥ ਵਰਕਰਾਂ ਨਾਲ ਬੈਠਕ ਕਰਨਗੇ ਅਤੇ ਬੱਚਿਆਂ ਨਾਲ ਗੱਲਬਾਤ ਕਰਨਗੇ।
ਲੋਕ ਸਭਾ ਚੋਣਾਂ 2019 : ਟੀ-20 ਫਾਰਮੂਲਾ ਅਜ਼ਮਾਉਣਗੇ ਮੋਦੀ-ਸ਼ਾਹ
NEXT STORY