ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਸੋਮਵਾਰ ਨੂੰ 6 ਮਹਿਲਾ ਸੰਸਦ ਮੈਂਬਰਾਂ ਨਾਲ ਆਪਣੀ ਇਕ ਸੈਲਫ਼ੀ ਸਾਂਝੀ ਕੀਤੀ ਅਤੇ ਕਿਹਾ ਕਿ ਕੌਣ ਕਹਿੰਦਾ ਹੈ ਕਿ ਲੋਕ ਸਭਾ ਕੰਮ ਕਰਨ ਲਈ ਆਕਰਸ਼ਕ ਥਾਂ ਨਹੀਂ ਹੈ? ਇਸ ਟਵੀਟ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਅਤੇ ਕੁਝ ਲੋਕਾਂ ਨੇ ਉਨ੍ਹਾਂ ’ਤੇ ਲਿੰਗ ਦੇ ਆਧਾਰ ’ਤੇ ਭੇਦਭਾਵ ਦੀ ਭਾਵਨਾ ਰੱਖਣ ਦਾ ਦੋਸ਼ ਲਾਇਆ। ਵਿਵਾਦ ਖੜ੍ਹਾ ਹੋਣ ਮਗਰੋਂ ਥਰੂਰ ਨੇ ਇਸ ਲਈ ਮੁਆਫ਼ੀ ਮੰਗੀ ਅਤੇ ਕਿਹਾ ਕਿ ਮਹਿਲਾ ਸੰਸਦ ਮੈਂਬਰਾਂ ਦੇ ਕਹਿਣ ’ਤੇ ਹੀ ਇਹ ਸੈਲਫ਼ੀ ਲਈ ਗਈ ਅਤੇ ਟਵਿੱਟਰ ’ਤੇ ਪੋਸਟ ਕੀਤੀ ਗਈ। ਇਹ ਸਭ ਚੰਗੇ ਮਿਜਾਜ਼ ਨਾਲ ਕੀਤਾ ਗਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਲੋਕ ਸਭਾ ’ਚ ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਬਿੱਲ ਪਾਸ
ਥਰੂਰ ਨੇ ਸੁਪਿ੍ਰਆ ਸੁਲੇ, ਪਰਨੀਤ ਕੌਰ, ਥਮੀਜਾਚੀ ਥੰਗਾਪੰਡੀਅਨ, ਮਿਮੀ ਚੱਕਰਵਰਤੀ, ਨੁਸਰਤ ਜਹਾਂ ਰੂਹੀ ਅਤੇ ਜੋਤੀਮਣੀ ਨਾਲ ਸੈਲਫ਼ੀ ਸਾਂਝਾ ਕਰਦੇ ਹੋਏ ਟਵੀਟ ਕੀਤਾ ਕਿ ਕੌਣ ਕਹਿੰਦਾ ਹੈ ਕਿ ਲੋਕ ਸਭਾ ਕੰਮ ਕਰਨ ਲਈ ਆਕਰਸ਼ਕ ਥਾਂ ਨਹੀਂ ਹੈ? ਅੱਜ ਸਵੇਰੇ ਆਪਣੀਆਂ 6 ਸਾਥੀ ਮਹਿਲਾ ਸੰਸਦ ਮੈਂਬਰਾਂ ਨਾਲ। ਥਰੂਰ ਨੇ ਲਿਖਿਆ ਕਿ ਮੈਨੂੰ ਦੁੱਖ ਹੈ ਕਿ ਕੁਝ ਲੋਕਾਂ ਨੂੰ ਇੰਤਰਾਜ਼ ਹੋਇਆ ਹੈ ਪਰ ਮੈਨੂੰ ਇਸ ਪਹਿਲ ਵਿਚ ਜੋੜੇ ਜਾਣ ਤੋਂ ਖੁਸ਼ੀ ਹੋਈ ਹੈ ਜੋ ਕੰਮ ਵਾਲੀ ਥਾਂ ’ਤੇ ਮਿੱਤਰਤਾ ਨੂੰ ਦਰਸਾਉਂਦੀ ਹੈ। ਹਾਲਾਂਕਿ ਕਈ ਇੰਟਰਨੈੱਟ ਯੂਜ਼ਰ ਨੇ ਉਨ੍ਹਾਂ ’ਤੇ ਲਿੰਗ ਦੇ ਆਧਾਰ ’ਤੇ ਭੇਦਭਾਵ ਕਰਨ ਦਾ ਦੋਸ਼ ਲਾਇਆ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੀ ਵਾਪਸੀ ਦਾ ਬਿੱਲ ਪਾਸ ਹੋਣ ’ਤੇ ਰਾਕੇਸ਼ ਟਿਕੈਤ ਖੁਸ਼, ਦੱਸੀ ਅੰਦੋਲਨ ਦੀ ਅਗਲੀ ਰਣਨੀਤੀ
ਓਧਰ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਟਵੀਟ ਕੀਤਾ ਕਿ ਤੁਸੀਂ ਇਨ੍ਹਾਂ ਨੂੰ ਆਕਰਸ਼ਣ ਦੀ ਵਸਤੂ ਦੇ ਤੌਰ ’ਤੇ ਪੇਸ਼ ਕਰ ਕੇ ਸੰਸਦ ਅਤੇ ਰਾਜਨੀਤੀ ’ਚ ਇਨ੍ਹਾਂ ਮਹਿਲਾ ਸੰਸਦ ਮੈਂਬਰਾਂ ਦੇ ਯੋਗਦਾਨ ਨੂੰ ਘਟਾ ਰਹੇ ਹੋ। ਸੰਸਦ ਵਿਚ ਔਰਤਾਂ ਨੂੰ ਵਸਤੂ ਦੀ ਤਰ੍ਹਾਂ ਪੇਸ਼ ਕਰਨਾ ਬੰਦ ਕਰੋ।
ਇਹ ਵੀ ਪੜ੍ਹੋ : ਬਜ਼ੁਰਗ ਨੇ ਕਰ ਦਿੱਤਾ ਕਮਾਲ, 70 ਸਾਲ ਦੀ ਉਮਰ ’ਚ ਬਣਾਇਆ ਅਨੋਖਾ ਰਿਕਾਰਡ
ਸ਼ਸ਼ੀ ਥਰੂਰ ਦੇ ਇਸ ਬਿਆਨ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਸਰਕਾਰੀ ਅੰਕੜਿਆਂ ’ਚ ਦਾਅਵਾ : ਭਾਜਪਾ ਸ਼ਾਸਿਤ ਸੂਬੇ ਟੀਕਾਕਰਨ ’ਚ ਸਭ ਤੋਂ ਅੱਗੇ, ਵਿਰੋਧੀ ਪੱਖ ਦੇ ਸੂਬੇ ਪਿਛੜੇ
NEXT STORY