ਸ਼ਿਮਲਾ-ਸ਼ਿਮਲਾ ਦੀ ਇਕ ਅਦਾਲਤ ਨੇ ਅੱਜ ਭਾਵ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਸਿਹਤ ਵਿਭਾਗ ਦੇ ਮੁਅੱਤਲ ਡਾਇਰੈਕਟਰ ਅਜੈ ਕੁਮਾਰ ਗੁਪਤਾ ਨੂੰ ਜ਼ਮਾਨਤ ਦੇ ਦਿੱਤੀ ਹੈ, ਜਿਨ੍ਹਾਂ ਨੂੰ ਸੂਬਾ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ 20 ਮਈ ਨੂੰ ਗ੍ਰਿਫਤਾਰ ਕੀਤਾ ਸੀ। ਦੱਸ ਦੇਈਏ ਕਿ ਅਜੈ ਕੁਮਾਰ ਗੁਪਤਾ ਦਾ 43 ਸੈਕਿੰਡ ਦਾ ਇਕ ਆਡੀਓ ਕਲਿੱਪ ਸਾਹਮਣੇ ਆਇਆ ਸੀ, ਜਿਸ 'ਚ ਉਹ ਇਕ ਹੋਰ ਸ਼ਖਸ ਨਾਲ 5 ਲੱਖ ਰੁਪਏ ਦੀ ਰਿਸ਼ਵਤ ਮੰਗਦੇ ਹੋਏ ਸੁਣਿਆ ਗਿਆ। ਸੀਨੀਅਰ ਜੱਜ ਅਰਵਿੰਦ ਮਲਹੋਤਰਾ ਨੇ ਸਰਕਾਰੀ ਵਕੀਲ ਸੰਦੀਪ ਅਤਰੀ ਅਤੇ ਬਚਾਅ ਪੱਖ ਦੇ ਵਕੀਲ ਕਸ਼ਮੀਰ ਸਿੰਘ ਠਾਕੁਰ ਦੀਆਂ ਦਲੀਲਾਂ 'ਤੇ ਸੁਣਵਾਈ ਤੋਂ ਬਾਅਦ ਅੱਜ ਭਾਵ ਸ਼ਨੀਵਾਰ ਗੁਪਤਾ ਨੂੰ ਜ਼ਮਾਨਤ ਦੇ ਦਿੱਤੀ।
ਇੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੱਜ ਭਾਵ ਸ਼ਨੀਵਾਰ ਨੂੰ ਰਿਟਾਇਰਡ ਹੋ ਰਹੇ ਅਜੈ ਕੁਮਾਰ ਗੁਪਤਾ 'ਤੇ ਉਨ੍ਹਾਂ ਦੇ ਵਿਭਾਗ ਦੁਆਰਾ ਇਕ ਸਿਹਤ ਉਪਕਰਣ (ਪੀ.ਪੀ.ਈ ਕਿੱਟ) ਦੀ ਖਰੀਦ ਦੇ ਸਿਲਸਿਲੇ 'ਚ ਰਿਸ਼ਵਤ ਮੰਗਣ ਦਾ ਦੋਸ਼ ਲਾਇਆ ਗਿਆ ਸੀ। ਉਨ੍ਹਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ 5 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ ਗਿਆ ਸੀ, ਜਿਸ ਤੋਂ ਬਾਅਦ 30 ਮਈ ਤੱਕ 5 ਦਿਨਾਂ ਦੀ ਪੁਲਸ ਹਿਰਾਸਤ 'ਚ ਭੇਜ ਦਿੱਤਾ ਗਿਆ। ਸੂਬਾ ਸਰਕਾਰ ਨੇ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਸੀ। ਗੁਪਤਾ ਦੀ ਜ਼ਮਾਨਤ ਦੀ ਮੰਗ ਕਰਦੇ ਹੋਏ ਉਨ੍ਹਾਂ ਦੇ ਵਕੀਲ ਠਾਕੁਰ ਨੇ ਦਲੀਲ ਦਿੱਤੀ ਸੀ ਕਿ ਜਾਂਚ ਕਰਤਾ ਨੇ ਹੁਣ ਪ੍ਰਿਥਵੀ ਸਿੰਘ ਤੋਂ ਪੁੱਛਗਿੱਛ ਨਹੀਂ ਕੀਤੀ ਹੈ, ਜੋ ਖਬਰਾਂ ਮੁਤਾਬਕ ਪੰਜਾਬ ਦੇ ਡੇਰਾ ਬੱਸੀ ਸਥਿਤ ਬਾਇਓ ਐਡ ਕੰਪਨੀ ਦੇ ਜਨਸੰਪਰਕ ਅਧਿਕਾਰੀ ਹੈ ਅਤੇ ਉਨ੍ਹਾਂ ਨੇ ਕਥਿਤ ਤੌਰ 'ਤੇ ਗੁਪਤਾ ਦੇ ਨਾਲ 5 ਲੱਖ ਰੁਪਏ ਦੀ ਰਿਸ਼ਵਤ ਦੇ ਲੈਣ-ਦੇਣ ਦੀ ਗੱਲਬਾਤ ਵਾਲਾ ਆਡੀਓ ਰਿਕਾਰਡ ਕਰ ਲਿਆ ਸੀ।
ਇਸ ਘਪਲੇ ਨੇ 27 ਮਈ ਨੂੰ ਉਸ ਸਮੇ ਰਾਜਨੀਤਿਕ ਮੋਡ ਲੈ ਲਿਆ ਜਦੋਂ ਸੂਬਾ ਭਾਜਪਾ ਪ੍ਰਧਾਨ ਰਾਜੀਵ ਬਿੰਦਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਡਾਇਰੈਕਟਰ ਦੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਉੱਚਿਤ ਜਾਂਚ ਲਈ ਅਜਿਹਾ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਨੈਤਿਕ ਆਧਾਰ 'ਤੇ ਕਰ ਰਹੇ ਹਨ ਕਿਉਂਕਿ ਕੁਝ ਲੋਕ ਕਥਿਤ ਤੌਰ 'ਤੇ ਭ੍ਰਿਸ਼ਟਾਚਾਰ 'ਚ ਪਾਰਟੀ ਦਾ ਨਾਂ ਘਸੀਟ ਰਹੇ ਹਨ।
ਜੰਮੂ-ਕਸ਼ਮੀਰ : ਥਾਣੇ ਦਾ ਪੁਲਸ ਮੁਲਾਜ਼ਮ ਨਿਕਲਿਆ ਕੋਰੋਨਾ ਪਾਜ਼ੇਟਿਵ
NEXT STORY