ਮੁੰਬਈ, (ਭਾਸ਼ਾ)- ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨ੍ਹਾ ਨਾਲ ਮੁਲਾਕਾਤ ਕੀਤੀ ਅਤੇ ‘ਮਹਾਰਾਸ਼ਟਰ ਭਵਨ’ ਦੇ ਨਿਰਮਾਣ ਲਈ ਸ਼੍ਰੀਨਗਰ ’ਚ ਜ਼ਮੀਨ ਮੁਹੱਈਆ ਕਰਾਉਣ ਦੀ ਅਪੀਲ ਕੀਤੀ।
ਸ਼ਿੰਦੇ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਸ਼ਿੰਦੇ ਨੇ ਸ਼੍ਰੀਨਗਰ ’ਚ ਸਿਨ੍ਹਾ ਨਾਲ ਮੁਲਾਕਾਤ ਕੀਤੀ ਅਤੇ ਆਪਣਾ ਬੇਨਤੀ ਪੱਤਰ ਉਨ੍ਹਾਂ ਨੂੰ ਸੌਂਪਿਆ। ਮੁੱਖ ਮੰਤਰੀ ਨੇ ਕਿਹਾ ਕਿ ਮਹਾਰਾਸ਼ਟਰ ਭਵਨ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਉਤਸ਼ਾਹ ਦੇਣ ’ਚ ਮਦਦ ਕਰੇਗਾ ਅਤੇ ਸੈਰ-ਸਪਾਟਾ ਗਤੀਵਿਧੀਆਂ ਰਾਹੀਂ ਅਰਥਵਿਵਸਥਾ ਨੂੰ ਉਤਸ਼ਾਹਿਤ ਕਰੇਗਾ। ਸ਼ਿੰਦੇ ਨੇ ਕਿਹਾ ਕਿ ਇਸ ਨਾਲ ਮਹਾਰਾਸ਼ਟਰ ਦੀ ਕਲਾ, ਸੱਭਿਆਚਾਰ ਅਤੇ ਪਕਵਾਨਾਂ ਨੂੰ ਕਸ਼ਮੀਰ ’ਚ ਪ੍ਰਦਰਸ਼ਿਤ ਕਰਨ ’ਚ ਸਹਾਇਤਾ ਮਿਲੇਗੀ।
ਕੇਜਰੀਵਾਲ ਦਾ ਦਾਅਵਾ : ਆਰਡੀਨੈਂਸ ਖ਼ਿਲਾਫ਼ ਰੈਲੀ 'ਚ ਭਾਜਪਾ ਦੇ ਵੀ ਕਈ ਲੋਕ ਹੋਏ ਸ਼ਾਮਲ
NEXT STORY