ਪਣਜੀ, (ਭਾਸ਼ਾ)- ਗੋਆ ਤਟ ਦੇ ਕੋਲ ਨੇਵੀ ਦੇ ਇਕ ਸਮੁੰਦਰੀ ਵਪਾਰਕ ਬੇੜੇ ’ਤੇ 19 ਜੁਲਾਈ ਨੂੰ ਲੱਗੀ ਅੱਗ ਦੇ ਹੁਣ ਕਾਬੂ ’ਚ ਹੋਣ ਦੇ ਬਾਵਜੂਦ ਇਸ ਨੂੰ ਬੁਝਾਉਣ ਲਈ ਆਪ੍ਰੇਸ਼ਨ ਜਾਰੀ ਹੈ ਪਰ ਚਾਲਕ ਦਲ ਦੇ ਇਕ ਮੈਂਬਰ ਦੀ ਅੱਗ ਨਾਲ ਮੌਤ ਹੋ ਗਈ ਹੈ।
ਭਾਰਤੀ ਕੋਸਟ ਗਾਰਡ (ਆਈ. ਸੀ. ਜੀ.) ਫੋਰਸ ਦੇ ਇਕ ਉੱਚ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਬੈਂਜ਼ੀਨ ਅਤੇ ਸੋਡੀਅਮ ਸਾਈਨੇਟ ਵਰਗੇ ਖਤਰਨਾਕ ਪਦਾਰਥ ਨਾਲ 1,154 ਕੰਟੇਨਰ ਲਿਜਾ ਰਹੇ ‘ਐੱਮ. ਵੀ. ਮੇਰਸਕ ਫਰੈਂਕਫਰਟ’ ’ਚ ਗੋਆ ਤਟ ਤੋਂ ਲੱਗਭਗ 102 ਸਮੁੰਦਰੀ ਮੀਲ ਦੂਰੀ ’ਤੇ ਅੱਗ ਲੱਗ ਗਈ। ਇਹ ਘਟਨਾ ਗੁਜਰਾਤ ਦੇ ਮੁੰਦਰਾ ਤੋਂ ਸ਼੍ਰੀਲੰਕਾ ਦੇ ਕੋਲੰਬੋ ਜਾਂਦੇ ਸਮਾਂ ਵਾਪਰੀ।
ਆਈ. ਸੀ. ਜੀ. ਦੇ ਡੀ. ਆਈ. ਜੀ. ਮਨੋਜ ਭਾਟੀਆ ਨੇ ਕਿਹਾ ਕਿ ਸ਼ਨੀਵਾਰ ਨੂੰ ਹੈਲੀਕਾਪਟਰ ਦੇ ਜ਼ਰੀਏ ਛਿੜਕੇ ਗਏ ਸੁੱਕੇ ਰਸਾਇਣਿਕ ਪਾਊਡਰ ਨਾਲ ਅੱਗ ’ਤੇ ਕਾਬੂ ਪਾਉਣ ’ਚ ਕਾਫ਼ੀ ਹੱਦ ਤੱਕ ਮਦਦ ਮਿਲੀ।
Crypto Currency Scam : ਵਿਦੇਸ਼ 'ਚ ਲੁਕੇ ਮਾਸਟਰਮਾਈਂਡ ਸੁਭਾਸ਼ ਦਾ ਵੀਜ਼ਾ ਹੋਵੇਗਾ ਰੱਦ, ਬਚਣ ਦੇ ਸਾਰੇ ਰਸਤੇ ਬੰਦ
NEXT STORY