ਨਵੀਂ ਦਿੱਲੀ (ਅਨਸ) : ਸੁਪਰੀਮ ਕੋਰਟ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਧੜੇ ਨੂੰ ਅਸਲੀ ਸ਼ਿਵ ਸੈਨਾ ਵਜੋਂ ਮਾਨਤਾ ਦੇਣ ਅਤੇ ਉਸ ਨੂੰ ਪਾਰਟੀ ਦਾ ਚੋਣ ਨਿਸ਼ਾਨ ‘ਕਮਾਨ ਅਤੇ ਤੀਰ’ ਦੇਣ ਦੇ ਚੋਣ ਕਮਿਸ਼ਨ ਦੇ ਫੈਸਲੇ ਵਿਰੁੱਧ ਦਾਇਰ ਸਾਬਕਾ ਮੁੱਖ ਮੰਤਰੀ ਉਧਵ ਠਾਕਰੇ ਦੀ ਪਟੀਸ਼ਨ ’ਤੇ ਤਤਕਾਲ ਸੁਣਵਾਈ ਕਰਨ ਤੋਂ ਮੰਗਲਵਾਰ ਨੂੰ ਨਾਂਹ ਕਰ ਦਿੱਤੀ ਹੈ। ਸੀਨੀਅਰ ਵਕੀਲ ਅਮਿਤ ਆਨੰਦ ਤਿਵਾੜੀ ਨੇ ਚੀਫ਼ ਜਸਟਿਸ ਜਸਟਿਸ ਡੀ. ਵਾਈ. ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਅੱਗੇ ਇਸ ਮਾਮਲੇ ਦਾ ਜ਼ਿਕਰ ਕੀਤਾ। ਇਸ ਬੈਂਚ ਵਿਚ ਜਸਟਿਸ ਜੇ. ਬੀ. ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਵੀ ਸ਼ਾਮਲ ਹਨ। ਬੈਂਚ ਨੇ ਕਿਹਾ ਕਿ ਜੰਮੂ-ਕਸ਼ਮੀਰ ’ਤੇ ਸੰਵਿਧਾਨਕ ਬੈਂਚ ਦੇ ਫੈਸਲੇ ਦਾ ਇੰਤਜ਼ਾਰ ਕਰੋ ਅਤੇ ਅਸੀਂ ਤਰੀਕ ਦੇਵਾਂਗੇ।
ਇਹ ਵੀ ਪੜ੍ਹੋ : 5 ਰੁਪਏ ਨੂੰ ਲੈ ਕੇ ਪਿਆ ਬਖੇੜਾ, ਚੱਲੀਆਂ ਤਲਵਾਰਾਂ, ਸੀ. ਸੀ. ਟੀ. ਵੀ. ’ਚ ਕੈਦ ਹੋਇਆ ਵਾਕਿਆ
ਪਟੀਸ਼ਨ ’ਚ ਦਾਅਵਾ ਕੀਤਾ ਗਿਆ ਹੈ ਕਿ ਚੋਣ ਕਮਿਸ਼ਨ ਨੇ ਇਹ ਫੈਸਲਾ ਸੁਣਾਕੇ ਗਲਤੀ ਕੀਤੀ ਕਿ 10ਵੀਂ ਅਨੁਸੂਚੀ ਦੇ ਤਹਿਤ ਅਯੋਗਤਾ ਅਤੇ ਚੋਣ ਨਿਸ਼ਾਨ ਦੇ ਤਹਿਤ ਕਾਰਵਾਈ ਵੱਖ-ਵੱਖ ਖੇਤਰਾਂ ਵਿਚ ਕੰਮ ਕਰਦੀ ਹੈ ਅਤੇ ਵਿਧਾਇਕਾਂ ਦੀ ਅਯੋਗਤਾ ਕਿਸੇ ਸਿਆਸੀ ਪਾਰਟੀ ਦੀ ਮੈਂਬਰਸ਼ਿਪ ਦੀ ਸਮਾਪਤੀ ’ਤੇ ਆਧਾਰਿਤ ਨਹੀਂ ਹੈ। ਇਸ ਵਿਚ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਨੇ ਇਹ ਮੰਨਕੇ ਗਲਤੀ ਕੀਤੀ ਕਿ ਸ਼ਿਵ ਸੈਨਾ ਵੰਡੀ ਗਈ ਹੈ। ਚੋਣ ਕਮਿਸ਼ਨ ਨੇ ਏਕਨਾਥ ਸ਼ਿੰਦੇ ਧੜੇ ਨੂੰ ਅਸਲੀ ਸ਼ਿਵ ਸੈਨਾ ਦੇ ਰੂਪ ਿਵਚ ਮਾਨਤਾ ਦਿੱਤੀ ਸੀ ਅਤੇ ਸਵ. ਬਾਲਾਸਾਹੇਬ ਠਾਕਰੇ ਵਲੋਂ ਸਥਾਪਿਤ ਪਾਰਟੀ ਦਾ ਚੋਣ ਨਿਸ਼ਾਨ ‘ਕਮਾਨ ਤੇ ਤੀਰ’ ਉਸਨੂੰ ਿਦੱਤੇ ਜਾਣ ਦਾ ਹੁਕਮ ਦਿੱਤਾ ਸੀ।
ਇਹ ਵੀ ਪੜ੍ਹੋ : ਨੂੰਹ ਦੀ ਘਟਨਾ ਨੂੰ CM ਖੱਟੜ ਨੇ ਦੱਸਿਆ ਮੰਦਭਾਗਾ, ਕਿਹਾ- ਹਿੰਸਾ ਵੱਡੀ ਸਾਜ਼ਿਸ਼, ਮੁਲਜ਼ਮਾਂ ਨੂੰ ਨਹੀਂ ਬਖਸ਼ਾਂਗੇ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੂੰਹ ਦੀ ਘਟਨਾ ਨੂੰ CM ਖੱਟੜ ਨੇ ਦੱਸਿਆ ਮੰਦਭਾਗਾ, ਕਿਹਾ- ਹਿੰਸਾ ਵੱਡੀ ਸਾਜ਼ਿਸ਼, ਮੁਲਜ਼ਮਾਂ ਨੂੰ ਨਹੀਂ ਬਖਸ਼ਾਂਗੇ
NEXT STORY