ਅਹਿਮਦਾਬਾਦ- ਗੁਜਰਾਤ 'ਚ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਖਬਰ ਅਹਿਮਦਾਬਾਦ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇਕ ਹੀ ਹਸਪਤਾਲ 'ਚੋਂ ਇਕ ਮਾਂ ਅਤੇ ਧੀ ਦੀਆਂ ਲਾਸ਼ਾਂ ਮਿਲਣ ਨਾਲ ਹਸਪਤਾਲ 'ਚ ਹਫੜਾ-ਦਫੜੀ ਮਚ ਗਈ ਹੈ। ਦੱਸ ਦੇਈਏ ਕਿ ਧੀ ਦੀ ਲਾਸ਼ ਆਪਰੇਸ਼ਨ ਥਿਏਟਰ ਦੀ ਅਲਮਾਰੀ 'ਚੋਂ ਮਿਲੀ ਅਤੇ ਫਿਰ ਇਸ ਤੋਂ ਬਾਅਦ ਮਾਂ ਦੀ ਲਾਸ਼ ਬੈੱਡ ਦੇ ਹੇਠੋਂ ਮਿਲੀ ਹੈ।
ਇਹ ਵੀ ਪੜ੍ਹੋ– ਚੀਨ 'ਚ ਕਹਿਰ ਵਰ੍ਹਾਉਣ ਵਾਲਾ ਕੋਰੋਨਾ ਦਾ ਨਵਾਂ ਵੇਰੀਐਂਟ ਪੁੱਜਾ ਭਾਰਤ, ਮਿਲਿਆ ਪਹਿਲਾ ਮਰੀਜ਼
ਆਪਰੇਸ਼ਨ ਥਿਏਟਰ 'ਚ ਮੌਤ ਦੀ ਖੇਡ
ਮੀਡੀਆ ਰਿਪੋਰਟਾਂਮੁਤਾਬਕ, ਗੁਜਰਾਤ ਦੇ ਅਹਿਮਦਾਬਾਦ 'ਚ ਇਹ ਭਿਆਨਕ ਘਟਨਾ ਘਟੀ ਹੈ। ਜਾਣਕਾਰੀ ਮੁਤਾਬਕ, ਕਾਗਡਾਪੀਠ ਪੁਲਸ ਥਾਣੇ ਅਧੀਨ ਭੂਲਾਭਾਈ ਪਾਰਕ ਨੇੜੇ ਸਥਿਤ ਇਕ ਨਿੱਜੀ ਹਸਪਤਾਲ ਦੇ ਅੰਦਰੋਂ ਬਹੁਤ ਬਦਬੂ ਆ ਰਹੀ ਸੀ। ਇਸ ਤੋਂ ਬਾਅਦ ਜਦੋਂ ਪ੍ਰਸ਼ਾਸਨ ਨੇ ਨਿਰਦੇਸ਼ ਦਿੱਤੇ ਤਾਂ ਹਸਪਤਾਲ ਦੇ ਆਪਰੇਸ਼ਨ ਥਿਏਟਰ ਦੇ ਅੰਦਰ ਅਲਮਾਰੀ ਨੂੰ ਹਸਪਤਾਲ ਦੇ ਕਾਮਿਆਂ ਨੇ ਜਦੋਂ ਖੋਲ੍ਹਿਆ ਤਾਂ ਸਾਰੇ ਹੈਰਾਨ ਰਹਿ ਗਏ ਕਿਉਂਕਿ ਅਲਮਾਰੀ ਅੰਦਰ ਇਕ ਕੁੜੀ ਦੀ ਲਾਸ਼ ਸੀ।
ਇਹ ਵੀ ਪੜ੍ਹੋ– ਹਵਾਈ ਅੱਡਿਆਂ 'ਤੇ ਹੁਣ ਬੈਗ 'ਚੋਂ ਲੈਪਟਾਪ-ਮੋਬਾਇਲ ਕੱਢਣ ਦਾ ਝੰਜਟ ਹੋਵੇਗਾ ਖ਼ਤਮ, ਇਹ ਹੈ ਸਰਕਾਰ ਦਾ ਨਵਾਂ ਪਲਾਨ
ਇੰਨਾ ਹੀ ਨਹੀਂ ਜਦੋਂ ਮੌਜੂਦਾ ਸਥਿਤੀ ਦੀ ਹੋਰ ਗੰਭੀਰਤਾ ਨਾਲ ਜਾਂਚ ਕੀਤੀ ਗਈ ਤਾਂ ਬੈੱਡ ਹੇਠਾਂ ਇਕ ਹੋਰ ਮਹਿਲਾ ਦੀ ਲਾਸ਼ ਮਿਲੀ। ਪਤਾ ਲੱਗਾ ਕਿ ਇਹ ਮਹਿਲਾ ਉਸੇ ਕੁੜੀ ਦੀ ਮਾਂ ਹੈ ਜਿਸ ਦੀ ਲਾਸ਼ ਅਲਮਾਰੀ 'ਚੋਂ ਮਿਲੀ। ਇਸ ਘਟਨਾ ਤੋਂ ਬਾਅਦ ਹਸਪਤਾਲ ਦਾ ਪ੍ਰਸ਼ਾਸਨ ਹਿੱਲ ਗਿਆ।
ਜਾਂਚ ਤੋਂ ਬਾਅਦ ਪੁਲਸ ਸ਼ੱਕ ਜ਼ਾਹਰ ਕਰ ਰਹੀ ਹੈ ਕਿ ਮਾਂ-ਧੀ ਦੋਵਾਂ ਨੂੰ ਐਨੇਸਥੀਸੀਆ ਦੀ ਓਵਰਡੋਜ਼ ਦੇ ਕੇ ਮਾਰਿਆ ਗਿਆ ਹੈ। ਪੁਲਸ ਨੇ ਇਹ ਵੀ ਕਿਹਾ ਕਿ ਮਾਂ ਦੇ ਸਰੀਰ 'ਤੇ ਗਲਾ ਘੋਟਣ ਦੇ ਨਿਸ਼ਾਨ ਹਨ। ਪੁਲਸ ਨੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ– iPhone 14 ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਮਿਲ ਰਿਹੈ 20 ਹਜ਼ਾਰ ਰੁਪਏ ਤਕ ਦਾ ਡਿਸਕਾਊਂਟ
ਸਰਕਾਰ 'ਭਾਰਤ ਜੋੜੋ ਯਾਤਰਾ' ਰੋਕਣ ਦੇ ਬਹਾਨੇ ਲੱਭ ਰਹੀ ਹੈ, ਅਸੀਂ ਕਸ਼ਮੀਰ ਤੱਕ ਜਾਵਾਂਗੇ: ਰਾਹੁਲ
NEXT STORY