ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਉਨ੍ਹਾਂ ਦੀ 'ਭਾਰਤ ਜੋੜੋ ਯਾਤਰਾ' ਦੀ ਪਹਿਲੀ ਵਰ੍ਹੇਗੰਢ ਹੈ ਅਤੇ ਉਦੋਂ ਤੋਂ ਨਫ਼ਰਤ ਦੇ ਬਜ਼ਾਰ 'ਚ ਪਿਆਰ ਦੀਆਂ ਦੁਕਾਨਾਂ ਲਗਾਤਾਰ ਖੁੱਲ੍ਹ ਰਹੀਆਂ ਹਨ। ਰਾਹੁਲ ਨੇ 'ਐਕਸ' 'ਤੇ ਲਿਖਿਆ,''ਭਾਰਤ ਜੋੜੋ ਯਾਤਰਾ ਦਾ ਇਕ ਸਾਲ। ਨਫ਼ਰਤ ਦੇ ਬਜ਼ਾਰ 'ਚ ਪਿਆਰ ਦੀਆਂ ਦੁਕਾਨਾਂ ਖੁੱਲ੍ਹ ਰਹੀਆਂ ਹਨ। ਭਾਰਤ ਜੋੜੋ ਯਾਤਰਾ ਦੇ ਏਕਤਾ ਅਤੇ ਪਿਆਰ ਵੱਲ ਕਰੋੜਾਂ ਕਦਮ, ਦੇਸ਼ ਦੇ ਬਿਹਤਰ ਕੱਲ ਦੀ ਬੁਨਿਆਦ ਬਣੇ ਹਨ। ਯਾਤਰਾ ਜਾਰੀ ਹੈ- ਨਫ਼ਰਤ ਮਿਟਣ ਤੱਕ, ਭਾਰਤ ਜੁੜਨ ਤੱਕ। ਇਹ ਵਾਅਦਾ ਹੈ ਮੇਰਾ।'' ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਜੋੜੋ ਯਾਤਰਾ 'ਤੇ ਇਕ ਵੀਡੀਓ ਵੀ ਪੋਸਟ ਕੀਤਾ ਹੈ, ਜਿਸ 'ਚ ਭਾਰਤ ਜੋੜੋ ਯਾਤਰਾ ਦੀਆਂ ਝਾਕੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਗਣੇਸ਼ ਚਤੁਰਥੀ ਦੇ ਦਿਨ ਨਵੇਂ ਸੰਸਦ ਭਵਨ 'ਚ ਸ਼ੁਰੂ ਹੋਵੇਗਾ ਕੰਮਕਾਜ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਰਾਹੁਲ ਨੂੰ ਇਸ ਯਾਤਰਾ ਲਈ ਵਧਾਈ ਦਿੱਤੀ ਅਤੇ ਕਿਹਾ,''ਭਾਰਤ ਜੋੜੋ ਯਾਤਰਾ ਦੇ ਇਕ ਸਾਲ ਪੂਰੇ ਹੋਣ 'ਤੇ, ਮੈਂ ਭਾਰਤੀ ਰਾਸ਼ਟਰੀ ਕਾਂਗਰਸ ਵੱਲੋਂ ਰਾਹੁਲ ਗਾਂਧੀ, ਸਾਰੇ ਯਾਤਰੀਆਂ ਅਤੇ ਸਾਡੇ ਲੱਖਾਂ ਨਾਗਰਿਕਾਂ ਨੂੰ ਵਧਾਈ ਦਿੰਦਾ ਹਾਂ, ਜੋ ਇਸ ਯਾਤਰਾ 'ਚ ਸ਼ਾਮਲ ਹੋਏ ਪਾਰਟੀ ਦੇ ਸੰਚਾਰ ਵਿਭਾਗ ਦੇ ਇੰਚਾਰਜ ਜੈਰਾਮ ਰਮੇਸ਼ ਨੇ ਕਿਹਾ,''ਭਾਰਤ ਜੋੜੋ ਯਾਤਰਾ ਭਾਰਤੀ ਰਾਜਨੀਤੀ 'ਚ ਬੇਹੱਦ ਪਰਿਵਰਤਨਕਾਰੀ ਘਟਨਾ ਸੀ। ਇਹ ਯਾਤਰਾ ਵਧਦੀ ਆਰਥਿਕ ਅਸਮਾਨਤਾ, ਵਧਦੇ ਸਮਾਜਿਕ ਧਰੁਵੀਕਰਨ ਅਤੇ ਰਾਜਨੀਤਕ ਤਾਨਾਸ਼ਾਹੀ ਵਰਗੇ ਵਿਸ਼ਿਆਂ 'ਤੇ ਕੇਂਦਰਿਤ ਸੀ। ਰਾਹੁਲ ਨੇ ਯਾਤਰਾ ਦੌਰਾਨ ਆਪਣੇ ਮਨ ਕੀ ਬਾਤ ਨਹੀਂ ਕੀਤੀ ਸਗੋਂ ਇਸ ਮੌਕੇ ਦਾ ਇਸਤੇਮਾਲ ਜਨਤਾ ਦੀ ਚਿੰਤਾ ਸੁਣਨ ਲਈ ਕੀਤਾ। ਇਹ ਯਾਤਰਾ ਵੱਖ-ਵੱਖ ਰੂਪਾਂ 'ਚ ਅੱਜ ਵੀ ਜਾਰੀ ਹੈ। ਇਹ ਦੇਸ਼ ਭਰ ਚ ਵਿਦਿਆਰਥੀਆਂ, ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਖੇਤੀ ਮਜ਼ਦੂਰਾਂ, ਮੈਕੇਨਿਕਾਂ, ਸਬਜ਼ੀ ਵਪਾਰੀਆਂ, ਐੱਮ.ਐੱਸ.ਐੱਮ.ਈ. ਨਾਲ ਰਾਹੁਲ ਦੀਆਂ ਮੁਲਾਕਾਤਾਂ ਅਤੇ ਮਣੀਪੁਰ 'ਚ ਉਨ੍ਹਾਂ ਦੀ ਮੌਜੂਦਗੀ ਦੇ ਨਾਲ-ਨਾਲ ਲੱਦਾਖ ਦੀ ਉਨ੍ਹਾਂ ਦੀ ਹਫ਼ਤੇ ਭਰ ਦੀ ਵਿਸਤਾਰਿਤ ਯਾਤਰਾ ਤੋਂ ਸਪੱਸ਼ਟ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਣੇਸ਼ ਚਤੁਰਥੀ ਦੇ ਦਿਨ ਨਵੇਂ ਸੰਸਦ ਭਵਨ 'ਚ ਸ਼ੁਰੂ ਹੋਵੇਗਾ ਕੰਮਕਾਜ
NEXT STORY