ਨਵੀਂ ਦਿੱਲੀ– ਤਿਉਹਾਰਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੇਂਦਰ ਸਰਕਾਰ ਨੇ ਨਾਗਰਿਕਾਂ ਲਈ ਕੋਵਿਡ-19 ਐਡਵਾਇਜ਼ਰੀ ਜਾਰੀ ਕੀਤੀ ਹੈ, ਜਿਸ ਦੇ ਤਹਿਤ ਨਾਗਰਿਕਾਂ ਨੂੰ ਆਨਲਾਈਨ ਸ਼ਾਪਿੰਗ ਕਰਨ ਅਤੇ ਯਾਤਰਾ ਤੋਂ ਬਚਣ ਸਮੇਤ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਰੱਖਣ ਦੀ ਅਪੀਲ ਕੀਤੀ ਗਈ ਹੈ। ਗਾਈਡਲਾਈਨਜ਼ ’ਚ ਸਾਰੇ ਸੂਬਿਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਤਿਉਹਾਰੀ ਸੀਜ਼ਨ ਦੌਰਾਨ ਕੋਰੋਨਾ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ। ਸਰਕਾਰ ਨੇ ਆਨਲਾਈਨ ਸ਼ਾਪਿੰਗ ਨੂੰ ਉਤਸ਼ਾਹ ਦੇਣ ਅਤੇ ਕੁਝ ਦੇਸ਼ਾਂ ਵਿਚ ਵਧ ਰਹੇ ਇਨਫੈਕਸ਼ਨ ਕਾਰਨ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਗਾਈਡਲਾਈਨਜ਼ ਦੀਆਂ ਮੁੱਖ ਗੱਲਾਂ
-ਤਿਉਹਾਰਾਂ ਦੌਰਾਨ ਕੋਵਿਡ ਗਾਈਡਲਾਈਨਜ਼ ਦੀ ਸਖਤੀ ਨਾਲ ਪਾਲਣਾ ਕਰੋ।
-ਕੰਟੇਨਮੈਂਟ ਜ਼ੋਨ ਅਤੇ ਕੋਵਿਡ ਦੀ 5 ਫੀਸਦੀ ਇਨਫੈਕਸ਼ਨ ਦਰ ਤੋਂ ਵੱਧ ਵਾਲੇ ਜ਼ਿਲਿਆਂ ਵਿਚ ਸਮੂਹਿਕ ਆਯੋਜਨਾਂ ਦੀ ਮਨਜ਼ੂਰੀ ਨਹੀਂ। ਜਿਨ੍ਹਾਂ ਸਮੂਹਿਕ ਆਯੋਜਨਾਂ ਦੀ ਪਹਿਲਾਂ ਤੋਂ ਹੀ ਮਨਜ਼ੂਰੀ ਲਈ ਗਈ ਹੈ, ਉਨ੍ਹਾਂ ਵਿਚ ਸੀਮਿਤ ਲੋਕ ਸ਼ਾਮਲ ਹੋਣ ਅਤੇ ਉਨ੍ਹਾਂ ’ਤੇ ਨਿਗਰਾਨੀ ਰੱਖੀ ਜਾਵੇ।
-ਮਾਲ, ਬਾਜ਼ਾਰ ਤੇ ਮੰਦਰਾਂ ਵਿਚ ਸਖਤੀ ਨਾਲ ਨਿਯਮਾਂ ਦੀ ਪਾਲਣਾ ਕੀਤੀ ਜਾਵੇ।
-ਕੋਵਿਡ ਪ੍ਰਬੰਧਨ ਦੇ 5 ਨਿਯਮਾਂ ਦੀ ਪਾਲਣਾ ਕਰੋ–ਟੈਸਟ, ਟਰੈਕ, ਇਲਾਜ, ਟੀਕਾਕਰਨ ਤੇ ਕੋਵਿਡ ਸਬੰਧੀ ਸਹੀ ਵਿਵਹਾਰ।
-ਕੋਰੋਨਾ ਦੀ ਦੂਜੀ ਖੁਰਾਕ ਦਾ ਘੇਰਾ ਵਧਾਉਣ ਸੂਬੇ ਤੇ ਕੇਂਦਰ-ਸ਼ਾਸਿਤ ਸੂਬੇ।
ਚੀਨ-ਭੂਟਾਨ ਸੰਧੀ ਤੇ ਭਾਰਤ ਦੇ ਲਈ ਇਸ ਦੇ ਮਾਇਨੇ
NEXT STORY