ਜੰਮੂ— ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ 'ਚ ਸ਼ਨੀਵਾਰ ਦੀ ਸਵੇਰ ਫੌਜ ਨੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਗਹੰਡ ਇਲਾਕੇ 'ਚ ਫੌਜ ਨੂੰ 2 ਤੋਂ 3 ਅੱਤਵਾਦੀਆਂ ਦੇ ਘਿਰੇ ਹੋਣ ਦੀ ਸੂਚਨਾ ਮਿਲੀ ਸੀ। ਫੌਜ ਦੇ ਜਵਾਨਾਂ ਨੇ ਅੱਤਵਾਦੀਆਂ ਨੂੰ ਚਾਰੇ ਪਾਸਿਓਂ ਘੇਰ ਕੇ ਕਾਰਵਾਈ ਕੀਤੀ। ਇਸ ਕਾਰਵਾਈ 'ਚ ਫੌਜ ਦੀ 34 ਆਰ.ਆਰ. ਟੁੱਕੜੀ ਅਤੇ ਐੱਸ.ਓ.ਜੀ. ਸ਼ੋਪੀਆਂ ਇਕੱਠੀਆਂ ਲੱਗੀਆਂ ਸਨ। ਅੱਤਵਾਦੀਆਂ ਦੀ ਤਲਾਸ਼ਈ ਲਈ ਸਰਚ ਆਪਰੇਸ਼ਨ ਚਲਾਇਆ ਗਿਆ ਹੈ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ ਅੱਤਵਾਦੀਆਂ ਦਾ ਸੁਰੱਖਿਆ ਫੋਰਸਾਂ ਨਾਲ ਮੁਕਾਬਲਾ ਹੋਇਆ ਸੀ, ਜਿਸ 'ਚ 2 ਅੱਤਵਾਦੀ ਮਾਰੇ ਗਏ ਸਨ। ਮਾਰੇ ਗਏ ਹਿਜ਼ਬੁਲ ਮੁਜਾਹੀਦੀਨ ਦੇ 2 ਅੱਤਵਾਦੀਆਂ 'ਚੋਂ ਇਕ ਐੱਮ.ਟੇਕ ਦਾ ਵਿਦਿਆਰਥੀ ਸੀ। ਗਾਂਦਰਬਲ ਜ਼ਿਲੇ ਦੇ ਨੁਨੇਰ ਪਿੰਡ ਨਾਲ ਤਾਲੁਕ ਰੱਖਣ ਵਾਲਾ ਰਾਹਿਲ ਰਾਸ਼ਿਦ ਸ਼ੇਖ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਤਿੰਨ ਦਿਨ ਪਹਿਲਾਂ ਹੀ ਉਹ ਅੱਤਵਾਦੀ ਬਣਿਆ ਸੀ। ਮਾਰੇ ਗਏ ਦੂਜੇ ਅੱਤਵਾਦੀ ਦੀ ਪਛਾਣ ਸ਼ੋਪੀਆਂ ਜ਼ਿਲੇ ਦੇ ਕੀਗਮ ਪਿੰਡ ਦੇ ਵਾਸੀ ਬਿਲਾਲ ਅਹਿਮਦ ਦੇ ਰੂਪ 'ਚ ਹੋਈ।
ਮੁਕਾਬਲਾ ਪਰਗੁਚੀ ਪਿੰਡ 'ਚ ਉਸ ਸਮੇਂ ਹੋਇਆ, ਜਦੋਂ ਰਾਸ਼ਟਰੀ ਰਾਈਫਲਜ਼ ਦੀ ਅੱਤਵਾਦ ਵਿਰੋਧੀ ਇਕਾਈਆਂ ਅਤੇ ਰਾਜ ਪੁਲਸ ਦੇ ਵਿਸ਼ੇਸ਼ ਮੁਹਿੰਮ ਸਮੂਹ ਇਮਾਮ ਸਾਹਿਬ ਦੇ ਬਾਗ਼ ਇਲਾਕੇ 'ਚ ਇਕ ਸਰਚ ਮੁਹਿੰਮ ਚੱਲਾ ਰਹੇ ਸਨ। ਪੁਲਸ ਅਨੁਸਾਰ ਲੁਕੇ ਹੋਏ ਅੱਤਵਾਦੀਆਂ ਨੇ ਸੁਰੱਖਿਆ ਫੋਰਸਾਂ 'ਤੇ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਹੋਏ ਮੁਕਾਬਲੇ 'ਚ ਦੋਹਾਂ ਅੱਤਵਾਦੀਆਂ ਨੂੰ ਮਾਰ ਸੁੱਟਿਆ।
ਈ. ਵੀ. ਐੱਮ. ’ਚ ਗੜਬੜ ਗੰਭੀਰ ਮਾਮਲਾ, ਹੱਲ ਲੱਭੇ ਕਮਿਸ਼ਨ : ਮਾਇਆਵਤੀ
NEXT STORY