ਨਾਲਗੋਂਡਾ- ਤੇਲੰਗਾਨਾ 'ਚ ਨਾਲਗੋਂਡਾ ਜ਼ਿਲ੍ਹੇ ਦੇ ਮਿਰਯਾਲਾਗੁਡਾ ਸ਼ਹਿਰ 'ਚ ਵੀਰਵਾਰ ਰਾਤ ਬਿਜਲੀ ਦੇ ਸ਼ਾਰਟ ਸਰਕਿਟ ਨਾਲ ਲੱਗੀ ਅੱਗ ਤੋਂ ਬਾਅਦ ਗੈਸ ਸਿਲੰਡਰ ਧਮਾਕੇ ਕਾਰਨ 2 ਬੱਚਿਆਂ ਅਤੇ ਇਕ ਔਰਤ ਦੀ ਮੌਤ ਹੋ ਗਈ। ਪੁਲਸ ਅਨੁਸਾਰ ਪੀੜਤਾਂ ਦੀ ਪਛਾਣ ਚੰਦਰਕਲਾ (45), ਉਸ ਦੇ ਪੁੱਤ ਲਕਸ਼ਮਣ (16) ਅਤੇ ਧੀ ਪ੍ਰਣਥੀ (14) ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਅਚਾਨਕ ਬਿਜਲੀ ਦੇ ਸ਼ਾਰਟ ਸਰਕਿਟ ਨਾਲ ਘਰ 'ਚ ਅੱਗ ਲੱਗ ਗਈ।
ਅੱਗ ਦੀਆਂ ਲਪਟਾਂ ਤੇਜ਼ੀ ਨਾਲ ਫੈਲੀਆਂ ਅਤੇ ਰਸੋਈ ਗੈਸ ਸਿਲੰਡਰ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਨਾਲ ਧਮਾਕਾ ਹੋ ਗਿਆ ਅਤੇ ਉਹ ਤਿੰਨੋਂ ਘਰ ਦੇ ਅੰਦਰ ਹੀ ਫਸ ਗਏ। ਇਸ ਦੌਰਾਨ ਤਿੰਨੋਂ ਗੰਭੀਰ ਰੂਪ ਨਾਲ ਝੁਲਸ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਪੁਲਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਹਾਦਸੇ ਵਾਲੀ ਜਗ੍ਹਾ ਪਹੁੰਚੇ ਅਤੇ ਕਾਫ਼ੀ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਲਾਸ਼ਾਂ ਨੂੰ ਪੋਸਟਮਾਰਟਮ ਲਈ ਮਿਰਯਾਲਗੁਡਾ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਟੈਚੂ ਆਫ ਯੂਨਿਟੀ ਵਿਖੇ ਹਰ ਸਾਲ ਜੁੜਨਗੇ ਦੇਸ਼ ਦੇ ਸੀਨੀਅਰ ਅਤੇ ਨੌਜਵਾਨ IAS ਅਧਿਕਾਰੀ; ਕੇਂਦਰ ਸਰਕਾਰ ਨੇ ਸ਼ੁਰੂ ਕੀਤੀ ਪਹਿਲ
NEXT STORY