ਅਯੁੱਧਿਆ- ਅਯੁੱਧਿਆ ਦੇ ਰਾਮ ਮੰਦਰ 'ਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਨਾਲ ਹੀ ਦੇਸ਼ ਭਰ 'ਚ ਜ਼ਬਰਦਸਤ ਉਤਸ਼ਾਹ ਨਜ਼ਰ ਆ ਰਿਹਾ ਹੈ। ਰਾਮ ਨਗਰੀ 'ਚ ਰਾਮਲੱਲਾ ਦੇ ਦਰਸ਼ਨ ਲਈ ਵੱਡੀ ਗਿਣਤੀ 'ਚ ਸ਼ਰਧਾਲੂ ਪਹੁੰਚ ਰਹੇ ਹਨ। ਮੰਦਰ ਟਰੱਸਟ ਨੇ ਸ਼੍ਰੀ ਰਾਮ ਮੰਦਰ 'ਚ ਦਰਸ਼ਨ ਅਤੇ ਆਰਤੀ ਦਾ ਸਮਾਂ ਸ਼ਡਿਊਲ ਤਿਆਰ ਕੀਤਾ ਹੈ। ਇਸ ਤਹਿਤ ਰਾਮਲੱਲਾ ਦੀ 24 ਘੰਟਿਆਂ ਦੇ ਅੱਠ ਪਹਿਰ 'ਚ ਸੇਵਾ ਹੋਵੇਗੀ। ਇਸਤੋਂ ਇਲਾਵਾ ਰਾਮਲੱਲਾ ਦੀ ਦਿਨ 'ਚ 6 ਵਾਰ ਆਰਤੀ ਹੋਵੇਗੀ।
ਰਾਮਲੱਲਾ ਦੀ ਆਰਤੀ 'ਚ ਸ਼ਾਮਲ ਹੋਣ ਲਈ ਭਗਤਾਂ ਨੂੰ ਪਾਸ ਜਾਰੀ ਕੀਤੇ ਹੋਣਗੇ। ਰਾਮ ਮੰਦਰ ਦੇ ਪੁਜਾਰੀਆਂ ਦੇ ਅਚਾਰੀਆ ਮਿਥੀਲੇਸ਼ਨੰਦਿਨੀ ਸ਼ਰਣ ਨੇ ਕਿਹਾ ਕਿ ਹੁਣ ਰਾਮਲੱਲਾ ਦੀ ਮੰਗਲਾ, ਸ਼ਿੰਗਾਰ, ਭੋਗ, ਉਥਾਪਨ, ਸੰਧਿਆ ਅਤੇ ਸ਼ਯਨ (ਸੁਆਉਣ ਵਾਲੀ ਆਰਤੀ) ਹੋਵੇਗੀ। ਸੰਭਵ ਹੈ ਕਿ ਉਥਾਪਨ ਪੁਜਾਰੀ ਖੁਦ ਕਰਲੈਣ ਅਤੇ ਫਿਰ ਦਰਸ਼ਨ ਲਈ ਪਰਦਾ ਖੋਲ੍ਹਣ। ਮੰਗਲਾ ਆਰਤੀ ਭਗਵਾਨ ਨੂੰ ਜਗਾਉ ਲਈ ਹੋਵੇਗੀ। ਸ਼ਿੰਗਾਰ ਆਰਤੀ 'ਚ ਉਨ੍ਹਾਂ ਨੂੰ ਸਜਾਇਆ ਜਾਵੇਗਾ। ਭੋਗ ਆਰਤੀ 'ਚ ਪੂੜੀ-ਸਬਜ਼ੀ-ਖੀਰ ਦਾ ਭੋਗ ਲਗਾਇਆ ਜਾਵੇਗਾ। ਉਥਾਪਨ ਆਰਤੀ ਰਾਮਲੱਲਾ ਦੀ ਨਜ਼ਰ ਉਤਾਰਨ ਲਈ ਕੀਤੀ ਜਾਵੇਗੀ। ਸੰਧਿਆ ਆਰਤੀ ਸ਼ਾਮ ਦੇ ਸਮੇਂ ਹੋਵੇਗੀ ਅਤੇ ਫਿਰ ਭਗਵਾਨ ਰਾਮ ਨੂੰ ਸੁਆਉਣ ਤੋਂ ਪਹਿਲਾਂ ਸ਼ਯਨ ਆਰਤੀ ਹੋਵੇਗੀ। ਰਾਮਲੱਲਾ ਨੂੰ ਦੁਪਹਿਰ ਦੇ ਸਮੇਂ ਪੂੜੀ-ਸਬਜ਼ੀ, ਰਬੜੀ-ਖੀਰ ਦੇ ਭੋਗ ਤੋਂ ਇਲਾਵਾ ਹਰ ਘੰਟੇ ਦੁੱਧ, ਫਲ ਅਤੇ ਪੇੜੇ ਦਾ ਵੀ ਭੋਗ ਲੱਗੇਗਾ। ਰਾਮਲੱਲਾ ਸੋਮਵਾਰ ਨੂੰ ਸਫੇਦ, ਮੰਗਲਵਾਰ ਨੂੰ ਲਾਲ, ਬੁੱਧਵਾਰ ਨੂੰ ਹਰਾ, ਵੀਰਵਾਰ ਨੂੰ ਪੀਲਾ, ਸ਼ੁੱਕਰਵਾਰ ਨੂੰ ਕਰੀਮ, ਸ਼ਨੀਵਾਰ ਨੂੰ ਨੀਲਾ ਅਤੇ ਐਤਵਾਰ ਨੂੰ ਗੁਲਾਬੀ ਰੰਗ ਦੇ ਕਪੱੜੇ ਪਹਿਨਣਗੇ। ਵਿਸ਼ੇਸ਼ ਦਿਨਾਂ 'ਚ ਉਹ ਪੀਲੇ ਕੱਪੜੇ ਧਾਰਨ ਕਰਨਗੇ।
ਇਹ ਵੀ ਪੜ੍ਹੋ- 'ਮੈਂ ਹਾਂ ਦੁਨੀਆ ਦਾ ਸਭ ਤੋਂ ਖੁਸ਼ਕਿਸਮਤ ਵਿਅਕਤੀ', ਰਾਮਲੱਲਾ ਦੀ ਮੂਰਤੀ ਬਣਾਉਣ ਵਾਲੇ ਮੂਰਤੀਕਾਰ ਅਰੁਣ ਯੋਗੀਰਾਜ ਨੇ ਕਿਹਾ
ਰਾਮਲੱਲਾ ਦੇ ਦਰਸ਼ਨ ਕਰਨ ਦਾ ਸਮਾਂ
ਦੱਸ ਦੇਈਏ ਕਿ ਨਵੇਂ ਮੰਦਰ 'ਚ ਸਵੇਰੇ 3.30 ਤੋਂ 4.00 ਵਜੇ ਪੁਜਾਰੇ ਮੰਦਰ ਨਾਲ ਰਾਮਲੱਲਾ ਨੂੰ ਜਗਾਉਣਗੇ, ਫਿਰ ਮੰਗਲਾ ਆਰਤੀ ਹੋਵੇਗੀ। 5.30 ਵਜੇ ਸ਼ਿੰਗਾਰ ਆਰਤੀ ਅਤੇ 7.00 ਵਜੇ ਤੋਂ ਦਰਸ਼ਨ ਸ਼ੁਰੂ ਹੋਣਗੇ। ਦੁਪਹਿਰ ਦੇ ਸਮੇਂ ਭੋਗ ਆਰਤੀ ਹੋਵੇਗ। ਫਿਰ ਉਥਾਪਨ, ਸੰਧਿਆ ਆਰਤੀ ਅਤੇ ਭਗਵਾਨ ਨੂੰ ਸੁਆਉਂਦੇ ਸਮੇਂ ਸ਼ਯਨ ਆਰਤੀ ਹੋਵੇਗੀ।
ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੀ ਵੈੱਬਸਾਈਟ ਮੁਤਾਬਕ ਮੰਦਰ ਨੂੰ ਦਰਸ਼ਨ ਲਈ ਸਵੇਰੇ ਅਤੇ ਸ਼ਾਮ ਸਾਢੇ 9 ਘੰਟਿਆਂ ਲਈ ਖੋਲ੍ਹਿਆ ਜਾਵੇਗਾ। ਸ਼ਰਧਾਲੂ ਸਵੇਰੇ 7 ਵਜੇ ਤੋਂ 11.30 ਵਜੇ ਤਕ ਅਤੇ ਫਿਰ ਦੁਪਹਿਰ 2.00 ਵਜੇ ਤੋਂ ਸ਼ਾਮ 7.00 ਵਜੇ ਤਕ ਭਗਵਾਨ ਰਾਮ ਦੇ ਦਰਸ਼ਨ ਕਰ ਸਕਣਗੇ। ਰੋਜ਼ਾਨਾ ਡੇਢ ਲੱਖ ਤੋਂ ਜ਼ਿਆਦਾ ਸ਼ਰਧਾਲੂਆਂ ਦੇ ਆਉਣ ਦਾ ਅਨੁਮਾਨ ਹੈ, ਇਸਨੂੰ ਦੇਖਦੇ ਹੋਏ ਰਾਮਲੱਲਾ ਦੇ ਦਰਸ਼ਨ ਲਈ ਹਰ ਸ਼ਰਧਾਲੂ ਨੂੰ 15 ਤੋਂ 20 ਸਕਿੰਟਾਂ ਦਾ ਹੀ ਸਮਾਂ ਮਿਲੇਗਾ।
ਇਹ ਵੀ ਪੜ੍ਹੋ- ਕਾਂਗਰਸ ਨੇਤਾ ਨੇ ਕੀਤੀ ਪ੍ਰਧਾਨ ਮੰਤਰੀ ਦੀ ਤਾਰੀਫ਼, ਕਿਹਾ- ਮੋਦੀ ਦੇਸ਼ ਦੇ PM ਨਾ ਹੁੰਦੇ ਤਾਂ...
ਆਰਤੀ ਲਈ ਕਰਵਾਉਣੀ ਪਵੇਗੀ ਬੁਕਿੰਗ
ਸਵੇਰ ਦੀ ਆਰਤੀ 'ਚ ਸ਼ਾਮਲ ਹੋਣ ਲਈ ਪਹਿਲਾਂ ਤੋਂ ਬੁਕਿੰਗ ਕਰਵਾਉਣੀ ਹੋਵੇਗੀ। ਸ਼ਾਮ ਦੀ ਆਰਤੀ ਲਈ ਉਸ ਦਿਨ ਵੀ ਬੁਕਿੰਗ ਹੋ ਸਕਦੀ ਹੈ। ਆਰਤੀ 'ਚ ਸ਼ਾਮਲ ਹੋਣ ਲਈ ਪਾਸ ਜਾਰੀ ਕੀਤੇ ਜਾਣਗੇ। ਪਾਸ ਸ਼੍ਰੀ ਰਾਮ ਜਨਮਭੂਮੀ ਦੇ ਕੈਂਪ ਦਫਤਰ ਤੋਂ ਮਿਲਣਗੇ। ਆਰਤੀ ਸ਼ੁਰੂ ਹੋਣ ਤੋਂ ਅੱਧਾਂ ਘੰਟਾ ਪਹਿਲਾਂ ਪਾਸ ਮਿਲਣਗੇ। ਸ਼ਰਧਾਲੂਆਂ ਨੂੰ ਪਾਸ ਲਈ ਸਰਕਾਰੀ ਆਈ.ਡੀ. ਪਰੂਫ ਨਾਲ ਲਿਆਉਣਾ ਹੋਵੇਗਾ। ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੀ ਵੈੱਬਸਾਈਟ 'ਤੇ ਜਾ ਕੇ ਪਾਸ ਲਿਆ ਜਾ ਸਕਦਾ ਹੈ। ਆਰਤੀ ਪਾਸ ਸੈਕਸ਼ਨ ਦੇ ਸੂਤਰਾਂ ਮੁਤਾਬਕ, ਸ਼ਰਧਾਲੂਾਂ ਨੂੰ ਪਾਸ ਮੁਫਤ ਜਾਰੀ ਕੀਤਾ ਜਾਵੇਗਾ। ਇਕ ਸਮੇਂ ਦੀ ਆਰਤੀ ਲਈ ਫਿਲਹਾਲ 30 ਲੋਕਾਂ ਨੂੰ ਹੀ ਪਾਸ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਟੁੱਟੇ ਸਾਰੇ ਰਿਕਾਰਡ, ਬਣਿਆ ਇਤਿਹਾਸ, ਬੀਤੇ 24 ਘੰਟਿਆਂ 'ਚ ਗੂਗਲ ਟ੍ਰੈਂਡਸ 'ਚ ਸਿਰਫ਼ 'ਰਾਮ ਹੀ ਰਾਮ'
9 ਸਾਲਾ ਬੱਚੀ ਨਾਲ 14 ਸਾਲ ਦੇ ਮੁੰਡੇ ਨੇ ਕੀਤਾ ਜਬਰ ਜ਼ਿਨਾਹ, ਗੁਆਂਢ 'ਚ ਰਹਿੰਦਾ ਹੈ ਦੋਸ਼ੀ
NEXT STORY