ਬੈਂਗਲੁਰੂ, (ਭਾਸ਼ਾ)- ਕਰਨਾਟਕ ’ਚ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੁੱਖ ਮੰਤਰੀ ਸਿੱਧਰਮਈਆ ਅਤੇ ਉਨ੍ਹਾਂ ਦੇ ਕੈਬਨਿਟ ਸਹਿਯੋਗੀ ਬੀ. ਜੈੱਡ ਜ਼ਮੀਰ ਅਹਿਮਦ ਖਾਨ ਦੇ ਇਕ ਪ੍ਰਾਈਵੇਟ ਚਾਰਟਰ ਪਲੇਨ ਵਿਚ ਸਵਾਰ ਹੋਣ ਦੀ ਇਕ ਕਥਿਤ ਵੀਡੀਓ ਵਾਇਰਲ ਹੋਣ ਤੋਂ ਬਾਅਦ ‘ਖੁਸ਼ਹਾਲ ਅਤੇ ਲਗਜ਼ਰੀ ਜੀਵਨਸ਼ੈਲੀ ਦਾ ਦਿਖਾਵਾ’ ਕਰਨ ਲਈ ਸ਼ੁੱਕਰਵਾਰ ਨੂੰ ਕਾਂਗਰਸ ਸਰਕਾਰ ਦੀ ਸਖਤ ਆਲੋਚਨਾ ਕੀਤੀ।
ਵੀਡੀਓ ’ਚ ਸਿੱਧਰਮਈਆ ਨੂੰ ਹਾਊਸਿੰਗ ਮੰਤਰੀ ਖਾਨ ਅਤੇ ਮਾਲ ਮੰਤਰੀ ਕ੍ਰਿਸ਼ਨਾ ਬਾਯਰੇ ਗੌੜਾ ਸਮੇਤ ਹੋਰਨਾਂ ਲੋਕਾਂ ਨਾਲ ਦੇਖਿਆ ਗਿਆ। ਭਾਜਪਾ ਦੀ ਕਰਨਾਟਕ ਇਕਾਈ ਦੇ ਪ੍ਰਧਾਨ ਬੀ. ਵਾਈ. ਵਿਜੇਂਦਰ ਨੇ ਕਿਹਾ ਕਿ ਜੇਕਰ ਅਸਹਿਣਸ਼ੀਲਤਾ ਦਾ ਕੋਈ ਚਿਹਰਾ ਹੁੰਦਾ ਤਾਂ ਕਰਨਾਟਕ ਸਰਕਾਰ ਇਸ ਵਿਚ ਸਭ ਤੋਂ ਅੱਗੇ ਹੁੰਦੀ। ਪੂਰਾ ਕਰਨਾਟਕ ਗੰਭੀਰ ਸੋਕੇ ਦੀ ਲਪੇਟ ਵਿਚ ਹੈ, ਕਿਸਾਨ ਫਸਲਾਂ ਦੇ ਨੁਕਸਾਨ ਹੋਣ ਅਤੇ ਮੀਂਹ ਨਾ ਪੈਣ ਅਤੇ ਸ਼ਾਇਦ ਹੀ ਕੋਈ ਵਿਕਾਸ ਕਾਰਜ ਹੋਣ ਕਾਰਨ ਸਭ ਤੋਂ ਭਿਆਨਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਸਾਰਿਆਂ ਦੇ ਬਾਵਜੂਦ ਕਰਨਾਟਕ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਾਥੀ ਚਾਰਟਰ ਜਹਾਜ਼ਾਂ ਵਿਚ ਸਫ਼ਰ ਕਰ ਰਹੇ ਹਨ।
ਚੈੱਕ ਗਣਰਾਜ ਦੀ ਜੇਲ੍ਹ 'ਚ ਬੰਦ ਨਿਖਿਲ ਗੁਪਤਾ ਦੇ ਸੰਪਰਕ 'ਚ ਭਾਰਤ ਸਰਕਾਰ
NEXT STORY