ਗੰਗਥ/ਇੰਦੌਰਾ (ਪਾਂਜਲਾ/ਅਜ਼ੀਜ਼) : ਉੱਤਰੀ ਭਾਰਤ ਦੇ ਸਭ ਤੋਂ ਵੱਡੇ ਸਿੱਧਪੀਠ ਬਾਬਾ ਕਯਾਲੂ ਜੀ ਮਹਾਰਾਜ ਦੰਗਲ ਮੇਲੇ ਨੇ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੇ ਗੰਗਥ ਵਿਖੇ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਿਆ ਹੋਇਆ ਹੈ। ਐਤਵਾਰ ਨੂੰ ਸੰਪੰਨ ਹੋਇਆ 4 ਦਿਨਾ ਇਹ ਮੇਲਾ ਪਿਆਰ ਤੇ ਭਾਈਚਾਰੇ ਦਾ ਸੁਨੇਹਾ ਦੇ ਗਿਆ। ਸੰਨ 1857 ’ਚ ਗੰਗਥ ਦੇ ਵਾਸੀ ਸਵ. ਸ਼ਿੰਗੋ ਰਾਮ ਨੇ ਕੁਝ ਸੱਜਣਾਂ ਨਾਲ ਦੰਗਲ ਸ਼ੁਰੂ ਕਰਵਾਇਆ ਸੀ। ਉਸ ਵੇਲੇ ਜੇਤੂ ਪਹਿਲਵਾਨਾਂ ਨੂੰ ਇਨਾਮ ਵਜੋਂ ਗੁੜ ਦੀ ਡਲੀ ਦਿੱਤੀ ਜਾਂਦੀ ਸੀ ਪਰ ਅੱਜ ਕਰੋੜਾਂ ਰੁਪਏ ਦੇ ਇਨਾਮ ਦਿੱਤੇ ਜਾਂਦੇ ਹਨ। ਇਸ ਵਾਰ ਮੇਲੇ ਦੀ ਖਾਸ ਗੱਲ ਇਹ ਰਹੀ ਕਿ 165 ਸਾਲ ਬਾਅਦ ਰਾਹਤ ਭਲਾਈ ਕਾਰਜ ਵੀ ਸ਼ੁਰੂ ਕੀਤਾ ਗਿਆ।
ਬਾਬਾ ਜੀ ਦੀ ਕਿਰਪਾ ਨਾਲ ਇੱਥੇ ਲੱਖਾਂ ਲੋਕ ਇਕੱਠੇ ਹੁੰਦੇ ਹਨ। ਇਹ ਪ੍ਰਚਲਿਤ ਮਾਨਤਾ ਹੈ ਕਿ ਕਯਾਲੂ ਬਾਬਾ ਜੀ ਇਕ ਮਹਾਨ ਤਪੱਸਵੀ ਸਨ। ਉਨ੍ਹਾਂ ਈਰਾਨ ਤੇ ਅਫਗਾਨਿਸਤਾਨ ਤੋਂ ਆ ਕੇ ਗੰਗਥ ਵਿਚ ਸਥਾਨ ਗ੍ਰਹਿਣ ਕੀਤਾ ਸੀ। ਇੱਥੇ ਸਾਰੇ ਧਰਮਾਂ ਦੇ ਲੋਕ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਕਮੇਟੀ ਨੂੰ ਭਾਂਡੇ ਤੇ ਨਕਦੀ ਭੇਟ ਕਰਦੇ ਹਨ। ਬਾਬਾ ਆਪ ਵੀ ਕੁਸ਼ਤੀ ਦੇ ਸ਼ੌਕੀਨ ਸਨ ਅਤੇ ਉਹ ਕੁਸ਼ਤੀਆਂ ਕਰਵਾਇਆ ਕਰਦੇ ਸਨ।
ਇਹ ਹੈ ਮਾਨਤਾ-
ਕਯਾਲੂ ਬਾਬਾ ਨੂੰ ਅਗਨੀ ਦੇਵਤਾ ਮੰਨਿਆ ਜਾਂਦਾ ਹੈ। ਨੇੜਲੇ 40 ਪਿੰਡਾਂ ਦੇ ਲੋਕ ਬਾਬਾ ਕਯਾਲੂ ਜੀ ਨੂੰ ਗ੍ਰਾਮ ਤੇ ਅਗਨੀ ਦੇਵਤਾ ਮੰਨਦੇ ਹਨ। ਉਹ ਆਪਣੀ ਫ਼ਸਲ ਦਾ ਕੁਝ ਹਿੱਸਾ ਆਪਣੇ ਪਿੰਡਾਂ ਵਿਚ ਬਣੇ ਸਿੱਧਪੀਠ ਬਾਬਾ ਕਯਾਲੂ ਜੀ ਦੇ ਸਥਾਨ ’ਤੇ ਚੜ੍ਹਾਉਂਦੇ ਹਨ। ਮੰਨਿਆ ਜਾਂਦਾ ਹੈ ਕਿ ਬਾਬਾ ਕਯਾਲੂ ਜੀ ਉਨ੍ਹਾਂ ਦੀ ਫ਼ਸਲ ਨੂੰ ਅੱਗ ਤੋਂ ਬਚਾਉਂਦੇ ਹਨ।
ਇਹ ਦੰਗਲ ਤਾਂ ਕਮਾਲ ਹੈ : ਸ਼੍ਰੀ ਵਿਜੇ ਚੋਪੜਾ
ਦੰਗਲ ਦੇ ਮੁੱਖ ਮਹਿਮਾਨ ‘ਪੰਜਾਬ ਕੇਸਰੀ’ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਨੇ ਕਿਹਾ ਕਿ ਇਕ ਛੋਟੇ ਜਿਹੇ ਪਿੰਡ ਵਿਚ ਹਜ਼ਾਰਾਂ ਦੀ ਭੀੜ, ਕੌਮਾਂਤਰੀ ਪੱਧਰ ਦੇ ਪਹਿਲਵਾਨਾਂ ਦੀ ਆਮਦ ਅਤੇ ਕਰੋੜਾਂ ਦੇ ਇਨਾਮ ਆਪਣੇ-ਆਪ ਵਿਚ ਕਮਾਲ ਹਨ। ਇਸ ਨੂੰ ਸਰਕਾਰਾਂ ਵੱਲੋਂ ਹੋਰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
4 ਸਾਲਾਂ ’ਚ ਦੂਜੀ ਵਾਰ ‘ਦੰਗਲ’ ਦੇਖਣ ਪਹੁੰਚੇ-
ਮੇਲਾ ਕਮੇਟੀ ਦੇ ਪ੍ਰਧਾਨ ਸੁਨੀਲ ਗੁਪਤਾ ਨੇ ਦੱਸਿਆ ਕਿ ‘ਪੰਜਾਬ ਕੇਸਰੀ’ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਦਾ ਮੇਲੇ ਪ੍ਰਤੀ ਇੰਨਾ ਲਗਾਅ ਹੈ ਕਿ ਉਹ 4 ਸਾਲਾਂ ’ਚ ਦੂਜੀ ਵਾਰ ਇੱਥੇ ਦੰਗਲ ਦੇਖਣ ਲਈ ਪਹੁੰਚੇ ਸਨ।
ਸਟੇਡੀਅਮ ਲਈ ਚੱਲ ਰਹੀ ਗੱਲ-
ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਰਕਰ ਕਰਤਾਰ ਕਪੂਰ ਨੇ ਦੱਸਿਆ ਕਿ ਇੱਥੇ ਸਟੇਡੀਅਮ ਬਣਾਉਣ ਲਈ ਪੈਸਾ ਮਨਜ਼ੂਰ ਕੀਤਾ ਗਿਆ ਸੀ ਪਰ ਕੋਵਿਡ ਕਾਰਨ ਵਾਪਸ ਲੈ ਲਿਆ ਗਿਆ ਸੀ।ਹੁਣ ਫਿਰ ਗੱਲਬਾਤ ਚੱਲ ਰਹੀ ਹੈ।
'ਪੰਜਾਬ ਕੇਸਰੀ' ਦੀ ਬਦੌਲਤ ਪੂਰੀ ਦੁਨੀਆ ਦੇਖੇਗੀ ਦੰਗਲ-
ਛਿੰਞ ਮੇਲਾ ਕਮੇਟੀ ਦੇ ਪ੍ਰਧਾਨ ਅਤੇ ਸੰਚਾਲਕ ਰਾਜੇਸ਼ ਭੱਲਾ ਨੇ ਦੱਸਿਆ ਕਿ ‘ਪੰਜਾਬ ਕੇਸਰੀ’ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਦੇ ਸੁਝਾਅ ’ਤੇ ਦੰਗਲ ਦੇ ਨਾਲ ਹੀ ਵਿਧਵਾਵਾਂ ਤੇ ਬੇਸਹਾਰਾ ਔਰਤਾਂ ਦੀ ਆਰਥਿਕ ਮਦਦ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਸਾਨੂੰ ਖੁਸ਼ੀ ਹੈ ਕਿ ਅਗਲੀ ਵਾਰ ‘ਪੰਜਾਬ ਕੇਸਰੀ’ ਕਾਰਨ ‘ਦੰਗਲ’ ਦਾ ਆਯੋਜਨ ਕਰਵਾਇਆ ਜਾਵੇਗਾ, ਜਿਸ ਨੂੰ ਪੂਰੀ ਦੁਨੀਆ ਦੇਖੇਗੀ।
ਸਟੇਡੀਅਮ ਲਈ ਪੰਚਾਇਤ ਦੇਵੇਗੀ ਐੱਨ. ਓ. ਸੀ.
ਗ੍ਰਾਮ ਪੰਚਾਇਤ ਗੰਗਥ ਦੇ ਪ੍ਰਧਾਨ ਸੁਰਿੰਦਰ ਭੱਲਾ ਨੇ ਦੱਸਿਆ ਕਿ ਇੱਥੇ ਦਰਸ਼ਕਾਂ ਲਈ ਸਟੇਡੀਅਮ ਬਣਾਉਣਾ ਸਮੇਂ ਦੀ ਮੰਗ ਹੈ। ਪੰਚਾਇਤ ਐੱਨ. ਓ. ਸੀ. ਦੇਣ ਲਈ ਤਿਆਰ ਹੈ।
ਬਿਨਾਂ ਡਾਕਟਰੀ ਪਰਚੀ ਦੇ ਮਿਲਣਗੀਆਂ ਪੈਰਾਸਿਟਾਮੋਲ ਸਮੇਤ 16 ਦਵਾਈਆਂ
NEXT STORY