ਇੰਟਰਨੈਸ਼ਨਲ ਡੈਸਕ- 22 ਅਪ੍ਰੈਲ ਨੂੰ ਪਹਿਲਗਾਮ 'ਚ ਹੋਏ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਦੁਵੱਲੇ ਰਿਸ਼ਤਿਆਂ 'ਚ ਕਾਫ਼ੀ ਕੜਵਾਹਟ ਆ ਗਈ ਹੈ। ਇਸ ਦੌਰਾਨ ਭਾਰਤ ਨੇ ਜਿੱਥੇ ਪਾਕਿਸਤਾਨੀ ਨਾਗਰਿਕਾਂ ਨੂੰ ਆਪਣੇ ਮੁਲਕ ਵਾਪਸ ਜਾਣ ਲਈ ਹੁਕਮ ਜਾਰੀ ਕੀਤੇ ਹਨ, ਉੱਥੇ ਹੀ ਪਾਕਿਸਤਾਨ ਨਾਲ ਹਰ ਤਰ੍ਹਾਂ ਦਾ ਵਪਾਰ ਬੰਦ ਕਰਨ ਤੇ ਸਿੰਧੂ ਜਲ ਸੰਧੀ ਰੱਦ ਕਰਨ ਦਾ ਵੀ ਫ਼ੈਸਲਾ ਕੀਤਾ ਹੈ, ਜਿਸ ਕਾਰਨ ਪਾਕਿਸਤਾਨ ਇਸ ਸਮੇਂ ਬੁਰੀ ਤਰ੍ਹਾਂ ਬੌਖਲਾਇਆ ਹੋਇਆ ਹੈ।
ਸਿੰਧੂ ਜਲ ਸੰਧੀ ਰੱਦ ਕੀਤੇ ਜਾਣ ਮਗਰੋਂ ਪਾਕਿਸਤਾਨ ਨੇ ਇਕ ਅਜਿਹਾ ਕਦਮ ਚੁੱਕਿਆ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਵੀ ਹੈ ਤੇ ਹਰ ਕਿਸੇ ਨੂੰ ਹਾਸਾ ਵੀ ਆ ਰਿਹਾ ਹੈ। ਦਰਅਸਲ ਪਾਕਿਸਤਾਨੀ ਸਰਕਾਰ ਨੇ ਭਾਰਤ ਵੱਲੋਂ ਸਿੰਧੂ ਜਲ ਸੰਧੀ ਰੱਦ ਕੀਤੇ ਜਾਣ ਮਗਰੋਂ ਚੋਲਿਸਤਾਨ ਨਹਿਰ ਯੋਜਨਾ ਨੂੰ ਰੋਕਣ ਦਾ ਐਲਾਨ ਕਰ ਦਿੱਤਾ ਹੈ। ਪਾਕਿ ਸਰਕਾਰ ਨੇ ਇਹ ਫ਼ੈਸਲਾ ਇਸ ਲਈ ਲਿਆ ਹੈ ਕਿ ਜੇਕਰ ਭਾਰਤ ਤੋਂ ਸਿੰਧੂ ਨਦੀ ਦਾ ਪਾਣੀ ਹੀ ਨਹੀਂ ਆਵੇਗਾ ਤਾਂ ਨਹਿਰ ਬਣਾਉਣ ਦਾ ਵੀ ਕੀ ਫ਼ਾਇਦਾ ?
ਇਹ ਵੀ ਪੜ੍ਹੋ- 'ਮੈਂ ਪਾਕਿਸਤਾਨ ਦੀ ਧੀ, ਪਰ ਭਾਰਤ ਦੀ ਤਾਂ ਨੂੰਹ ਹਾਂ...', ਦੇਸ਼ ਛੱਡਣ ਦੇ ਹੁਕਮ ਮਗਰੋਂ ਬੋਲੀ ਸਚਿਨ ਦੀ 'ਸੀਮਾ'
ਜ਼ਿਕਰਯੋਗ ਹੈ ਕਿ ਇਸ ਯੋਜਨਾ ਦਾ ਉਦਘਾਟਨ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਤੇ ਸੈਨਾ ਮੁਖੀ ਆਸਿਮ ਮੁਨੀਰ ਨੇ ਰੇਗਿਸਤਾਨੀ ਇਲਾਕੇ 'ਚ ਸਿੰਚਾਈ ਲਈ ਕੀਤਾ ਸੀ, ਪਰ ਭਾਰਤ ਵੱਲੋਂ ਸਿੰਧੂ ਜਲ ਸੰਧੀ ਰੱਦ ਕੀਤੇ ਜਾਣ ਮਗਰੋਂ ਹੁਣ ਇਸ ਨਹਿਰ ਦੀ ਕੋਈ ਲੋੜ ਨਹੀਂ ਰਹਿ ਗਈ।
ਇਹ ਪ੍ਰੋਜੈਕਟ ਸਥਾਨਕ ਸੂਬਾ ਸਰਕਾਰ ਅਤੇ ਪਾਕਿਸਤਾਨੀ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਜਾਣਾ ਸੀ। ਇਸ ਨੂੰ ਸਥਾਨਕ ਪਾਰਟੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਮਰੀਅਮ ਸਰਕਾਰ ਦਾ ਹਿੱਸਾ ਪੀ.ਪੀ.ਪੀ. (ਪਾਕਿਸਤਾਨ ਪੀਪਲਜ਼ ਪਾਰਟੀ) ਨੇ ਵੀ ਇਸ ਪ੍ਰੋਜੈਕਟ ਦਾ ਵਿਰੋਧ ਕੀਤਾ ਸੀ, ਜਿਸ ਕਾਰਨ ਸੂਬੇ 'ਚ ਮਾਹੌਲ ਤਣਾਅਪੂਰਨ ਬਣ ਗਿਆ ਸੀ। ਹੁਣ ਭਾਰਤ ਨਾਲ ਵਧਦੇ ਤਣਾਅ ਦੇ ਮੱਦੇਨਜ਼ਰ ਪਾਕਿ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਰੋਕਣ ਦਾ ਫ਼ੈਸਲਾ ਕਰ ਲਿਆ ਹੈ।
ਇਹ ਵੀ ਪੜ੍ਹੋ- ਪਾਕਿਸਤਾਨ ਨੇ ਭਾਰਤ ਲਈ ਬੰਦ ਕੀਤਾ ਆਪਣਾ ਏਅਰਸਪੇਸ ! ਹੁਣ ਜਾਰੀ ਹੋ ਗਏ ਨਵੇਂ ਨਿਰਦੇਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੋਟਾ 'ਚ ਮ੍ਰਿਤਕ ਮਿਲਿਆ ਵਿਦਿਆਰਥੀ ਇਸ ਵਾਰ ਨਹੀਂ ਦੇਣਾ ਚਾਹੁੰਦਾ ਸੀ 'NEET' ਪ੍ਰੀਖਿਆ
NEXT STORY