ਨਵੀਂ ਦਿੱਲੀ-ਭਾਰਤੀ ਸਕਿਓਰਿਟੀਜ਼ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਸਿੰਘਾਨਿਆ ਮੀਡੀਆ ਸਲਿਊਸ਼ਨ ਨੂੰ ਗਾਹਕਾਂ ਤੋਂ ਫੀਸ ਦੇ ਰੂਪ 'ਚ ਲਏ ਗਏ ਧਨ ਨੂੰ ਵਾਪਸ ਕਰਨ ਦਾ ਹੁਕਮ ਦਿੱਤਾ ਹੈ। ਕੰਪਨੀ ਨੇ ਗਾਹਕਾਂ ਤੋਂ ਇਹ ਪੈਸਾ ਆਪਣੀ ਗੈਰ-ਰਜਿਸਟਰਡ ਨਿਵੇਸ਼ ਸਲਾਹਕਾਰ ਗਤੀਵਿਧੀਆਂ ਲਈ ਲਿਆ ਸੀ। ਇਸ ਤੋਂ ਇਲਾਵਾ ਰੈਗੂਲੇਟਰੀ ਨੇ ਸਿੰਘਾਨਿਆ ਮੀਡੀਆ ਤੇ ਉਸ ਦੇ ਨਿਰਦੇਸ਼ਕ ਸ਼ਸ਼ੀਕਾਂਤ ਸਿੰਘਾਨਿਆ ਦੇ ਪੂੰਜੀ ਬਾਜ਼ਾਰ 'ਚ ਕਾਰੋਬਾਰ 'ਤੇ 5 ਸਾਲ ਦੀ ਰੋਕ ਲਾ ਦਿੱਤੀ ਹੈ। ਇਕ ਹੋਰ ਨਿਰਦੇਸ਼ਕ ਅੰਕਿਤ ਕੁਮਾਰ ਸ਼ਸ਼ੀਕਾਂਤ ਸਿੰਘਾਨਿਆ 'ਤੇ 10 ਸਾਲ ਦੀ ਰੋਕ ਲਾਈ ਗਈ ਹੈ। ਸੇਬੀ ਨੇ ਆਪਣੀ ਜਾਂਚ 'ਚ ਪਾਇਆ ਕਿ ਸਿੰਘਾਨਿਆ ਮੀਡੀਆ ਨਿਵੇਸ਼ਕਾਂ ਤੇ ਆਮ ਜਨਤਾ ਨੂੰ ਫੀਸ ਲੈ ਕੇ ਟ੍ਰੇਡਿੰਗ ਤੇ ਸ਼ੇਅਰ ਆਦਿ ਦੇ ਬਾਰੇ 'ਚ ਸਲਾਹ ਦੇ ਰਹੀ ਸੀ। ਕੰਪਨੀ ਇਸ ਤਰ੍ਹਾਂ ਦੀ ਸਲਾਹਕਾਰ ਗਤੀਵਿਧੀਆਂ ਦਾ ਸੰਚਾਲਨ ਸੇਬੀ ਤੋਂ ਰਜਿਸਟ੍ਰੇਸ਼ਨ ਹਾਸਲ ਕੀਤੇ ਬਿਨਾਂ ਕਰ ਰਹੀ ਸੀ। ਰੈਗੂਲੇਟਰੀ ਨੇ ਕਿਹਾ ਕਿ ਸਿੰਘਾਨਿਆ ਮੀਡੀਆ ਨੇ ਇਹ ਸਵੀਕਾਰ ਕੀਤਾ ਹੈ ਕਿ ਉਸ ਨੇ 73 ਗਾਹਕਾਂ ਨੂੰ ਇਸ ਤਰ੍ਹਾਂ ਦੀਆਂ ਸੇਵਾਵਾਂ ਦੇ ਕੇ ਉਨ੍ਹਾਂ ਤੋਂ ਫੀਸ ਦੇ ਰੂਪ 'ਚ 8.77 ਲੱਖ ਰੁਪਏ ਜੁਟਾਏ ਹਨ।
ਮੱਛੀ ਬਜ਼ਾਰ 'ਚ ਲੱਗੀ ਅੱਗ, 2 ਦੀ ਮੌਤ
NEXT STORY