ਜਲੰਧਰ- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ- ਪਿਤਾ ਪਹਿਲੀ ਵਾਰ ਛੋਟੇ ਸਿੱਧੂ ਨੂੰ ਵਿਆਹ ਪ੍ਰੋਗਰਾਮ ’ਚ ਲੈ ਕੇ ਪੁੱਜੇ।

ਇੰਟਰਨੈੱਟ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਸਿੱਧੂ ਦੇ ਮਾਤਾ-ਪਿਤਾ ਅਤੇ ਨਵ-ਵਿਆਹੇ ਜੋੜੇ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਲਾੜੇ ਨੇ ਛੋਟੇ ਸਿੱਧੂ ਨੂੰ ਆਪਣੀ ਗੋਦ 'ਚ ਫੜਿਆ ਹੋਇਆ ਹੈ। ਬਲਕੌਰ ਸਿੰਘ ਛੋਟੇ ਸਿੱਧੂ ਦੀਆਂ ਗੱਲ੍ਹਾਂ ਨੂੰ ਚੁੰਮਦੇ ਨਜ਼ਰ ਆ ਰਹੇ ਹਨ।ਵੀਡੀਓ ਨੂੰ ਫੈਨਜ਼ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

ਹਾਲ ਹੀ 'ਚ ਬਾਪੂ ਬਲਕੌਰ ਸਿੰਘ ਨੇ ਛੋਟੇ ਸਿੱਧੂ ਦਾ ਚਿਹਰਾ ਪੂਰੀ ਦੁਨੀਆ ਨੂੰ ਦਿਖਾਇਆ, ਜੋ ਬਿਲਕੁਲ ਮਰਹੂਮ ਗਾਇਕ ਸਿੱਧੂ ਦੀ ਕਾਰਬਨ ਕਾਪੀ ਲੱਗ ਰਿਹਾ ਹੈ।

ਛੋਟੇ ਸਿੱਧੂ ਦੀ ਤਸਵੀਰ ਨੂੰ ਦੁਨੀਆ ਨੇ ਬਹੁਤ ਪਿਆਰ ਦਿੱਤਾ ਅਤੇ ਸਾਰੇ ਉਸ ਦੀ ਲੰਬੀ ਉਮਰ ਦੀ ਕਾਮਨਾ ਕਰ ਰਹੇ ਹਨ।

ਵੱਡਾ ਖ਼ੁਲਾਸਾ : Baba Siddique ਨੇ ਮ. ਰਨ ਤੋਂ ਇਕ ਦਿਨ ਪਹਿਲਾਂ ਇਸ ਸ਼ਖਸ ਨੂੰ ਕੀਤਾ ਸੀ ਫੋਨ
NEXT STORY