ਕੋਟਾ— ਇਥੇ ਦੇ ਸ਼੍ਰੀਪੁਰਾ ਇਲਾਕੇ ਦੇ ਇਕ ਮੱਛੀ ਬਾਜ਼ਾਰ 'ਚ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਹੋਰ ਛੇ ਲੋਕ ਜ਼ਖਮੀ ਹੋ ਗਏ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਮੰਗਲਵਾਰ ਦੀ ਰਾਤ ਲੱਗੀ ਅੱਗ ਕਾਰਨ ਕਰੀਬ 12 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਬੁੱਧਵਾਰ ਦੀ ਸਵੇਰ ਅੱਗ 'ਤੇ ਕਾਬੂ ਪਾਇਆ ਜਾ ਸਕਿਆ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਸੀ।
ਫਾਇਰ ਬ੍ਰਿਗੇਡ ਦੇ ਅਧਿਕਾਰੀ ਰਾਕੇਸ਼ ਵਿਆਸ ਨੇ ਕਿਹਾ ਕਿ ਅੱਗ 'ਤੇ ਕਾਬੂ ਪਾਉਣ ਲਈ 1.5 ਲੱਖ ਲੀਟਰ ਪਾਣੀ ਅਤੇ 300 ਲੀਟਰ ਰਸਾਇਣ ਦੀ ਵਰਤੋਂ ਕੀਤੀ ਗਈ। ਜ਼ਿਲਾ ਅਧਿਕਾਰੀ ਰੋਹਿਤ ਗੁੱਪਤਾ, ਕੋਟਾ ਦੇ ਸਿਟੀ ਐੱਸ.ਪੀ.ਅੰਸ਼ੁਮਾਨ ਭੋਮਿਆ ਅਤੇ ਹੋਰ ਅਧਿਕਾਰੀਆਂ ਨੇ ਹਾਦਸੇ ਵਾਲੀ ਥਾਂ 'ਤੇ ਜਾ ਕੇ ਬਚਾਅ ਅਤੇ ਅੱਗ 'ਤੇ ਕਾਬੂ ਪਾਉਣ ਨਾਲ ਜੁੜੇ ਅਭਿਆਨ ਦੀ ਜਾਂਚ ਕੀਤੀ। ਦੋਵਾਂ ਮ੍ਰਿਤਕਾਂ ਦੀ ਪਛਾਣ ਘੰਟਾਘਰ ਨਿਵਾਸੀ ਮੁਸਤਫਾ ਕੁਰੈਸ਼ੀ (44) ਅਤੇ ਰਿਆਜੁਧੀਨ ਦੇ ਰੂਪ 'ਚ ਹੋਈ ਹੈ। ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਰਾਂਚੀ 'ਚ 21 ਸਾਇਬਰ ਅਪਰਾਧੀ ਗ੍ਰਿਫਤਾਰ
NEXT STORY