ਨੈਸ਼ਨਲ ਡੈਸਕ : ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਹਾਲ ਹੀ ’ਚ ਜਿਸ ਆਈ. ਐੱਸ. ਆਈ. ਐੱਸ. ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ, ਉਸ ਦੀ ਜਾਂਚ ’ਚ ਕਈ ਸਨਸਨੀਖੇਜ਼ ਖੁਲਾਸੇ ਹੋਏ ਹਨ। ਸ਼ੁਰੂਆਤੀ ਗ੍ਰਿਫਤਾਰੀਆਂ ਤੋਂ ਬਾਅਦ 5 ਅੱਤਵਾਦੀਆਂ ਤੋਂ ਹੋਈ ਡੂੰਘਾਈ ਨਾਲ ਪੁੱਛਗਿੱਛ ਦੇ ਆਧਾਰ ’ਤੇ ਪੁਲਸ ਟੀਮਾਂ ਨੇ ਝਾਰਖੰਡ, ਮਹਾਰਾਸ਼ਟਰ, ਤੇਲੰਗਾਨਾ, ਮੱਧ ਪ੍ਰਦੇਸ਼ ਅਤੇ ਬੈਂਗਲੁਰੂ ’ਚ ਕਈ ਟਿਕਾਣਿਆਂ ’ਤੇ ਤਾਬੜਤੋੜ ਛਾਪੇਮਾਰੀ ਕੀਤੀ ਹੈ।
ਦਿੱਲੀ ਪੁਲਸ ਦੇ ਇਕ ਉੱਚ ਅਧਿਕਾਰੀ ਨੇ ਬਰਾਮਦ ਟਿਕਾਣਿਆਂ ਨੂੰ ਆਈ. ਐੱਸ. ਆਈ. ਐੱਸ. ਦੇ ਭਰਤੀ ਕੈਂਪ ਅਤੇ ਵਿਸਫੋਟਕ ਫੈਕਟਰੀ (ਬਾਰੂਦ ਘਰ) ਦੱਸਿਆ ਹੈ। ਇਨ੍ਹਾਂ ਥਾਵਾਂ ਤੋਂ ਮਿਲੇ ਰਸਾਇਣ, ਹਥਿਆਰ, ਲੈਪਟਾਪ ਅਤੇ ਗੁਪਤ ਦਸਤਾਵੇਜ਼ਾਂ ਤੋੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਗਿਰੋਹ ਸਿਰਫ ਸਾਜ਼ਿਸ਼ਾਂ ਨਹੀਂ ਰਚ ਰਿਹਾ ਸੀ, ਸਗੋਂ ਵੱਡੇ ਪੱਧਰ ’ਤੇ ਹਮਲੇ ਕਰਨ ਦੀ ਠੋਸ ਤਿਆਰੀ ’ਚ ਜੁਟਿਆ ਸੀ।
ਜਾਂਚ ’ਚ ਸਭ ਤੋਂ ਵੱਡਾ ਖੁਲਾਸਾ ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਹੋਇਆ। ਇਥੇ ਅਸ਼ਹਰ ਉਰਫ ਦਾਨਿਸ਼ ਨਾਂ ਦਾ ਅੱਤਵਾਦੀ 2024 ਤੋਂ ਤਬਾਰਕ ਲੌਜ ’ਚ ਕਿਰਾਏ ’ਤੇ ਰਹਿ ਰਿਹਾ ਸੀ। ਬਾਹਰੋਂ ਉਹ ਭਾਵੇਂ ਐੱਸ. ਐੱਸ. ਸੀ. ਦੀ ਤਿਆਰੀ ਕਰਨ ਵਾਲਾ ਵਿਦਿਆਰਥੀ ਲੱਗਦਾ ਸੀ ਪਰ ਪੁਲਸ ਨੇ ਪਾਇਆ ਕਿ ਉਸ ਦਾ ਕਮਰਾ ਵਿਸਫੋਟਕ ਬਣਾਉਣ ਦਾ ਅੱਡਾ ਬਣ ਚੁੱਕਿਆ ਸੀ। ਛਾਪੇਮਾਰੀ ’ਚ ਪੁਲਸ ਨੂੰ ਇਕ ਕਿੱਲੋਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ ਸਮੇਤ ਕਈ ਖਤਰਨਾਕ ਰਸਾਇਣ, ਬੰਬ ਬਣਾਉਣ ਦਾ ਸਾਮਾਨ ਅਤੇ ਗੁਪਤ ਦਸਤਾਵੇਜ਼ ਮਿਲੇ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਦਾਨਿਸ਼ ਬੰਬ ਬਣਾਉਣ ’ਚ ਮਾਹਿਰ ਸੀ। ਉਸ ਨੇ ਕਬੂਲ ਕੀਤਾ ਕਿ ਉਹ ਸੋਨਰੇਖਾ ਨਦੀ ਦੇ ਕੰਢੇ ਜਾ ਕੇ ਬਣਾਏ ਗਏ ਵਿਸਫੋਟਕਾਂ ਦਾ ਪ੍ਰੀਖਣ ਕਰਦਾ ਸੀ। ਪੁੱਛਗਿੱਛ ’ਚ ਪਤਾ ਲੱਗਾ ਕਿ ਦਾਨਿਸ਼ ਨੇ ਇੰਟਰਨੈੱਟ ਰਾਹੀਂ ‘ਟੀ. ਏ. ਟੀ. ਪੀ.’ ਵਰਗੇ ਖਤਰਨਾਕ ਬੰਬ ਬਣਾਉਣੇ ਸਿੱਖੇ ਅਤੇ ਉਸ ਦੀਆਂ ਤਸਵੀਰਾਂ ਆਪਣੇ ਸਾਥੀਆਂ ਨੂੰ ਭੇਜੀਆਂ। ਉਸ ਨੇ ਆਨਲਾਈਨ ਮੰਚਾਂ ਤੋਂ ਚਾਕੂ ਅਤੇ ਰਸਾਇਣ ਤੱਕ ਮੰਗਵਾਏ ਸਨ।
ਪ੍ਰਮੁੱਖ ਧਾਰਮਿਕ ਸਥਾਨ ਅਤੇ ਵੀ. ਵੀ. ਆਈ. ਪੀ. ਸਨ ਹਿੱਟ ਲਿਸਟ ’ਤੇ
ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪਾਕਿਸਤਾਨ ਆਧਾਰਿਤ ਹੈਂਡਲਰ ਦੇ ਨਿਰਦੇਸ਼ ’ਤੇ ਭਾਰਤ ’ਚ ‘ਖਿਲਾਫਤ’ ਸਥਾਪਤ ਕਰਨ ਅਤੇ ‘ਗਜਵਾ-ਏ-ਹਿੰਦ’ ਦੇ ਤਹਿਤ ਜਿਹਾਦ ਛੇੜਨ ਦੀ ਸਾਜ਼ਿਸ਼ ਰਚ ਰਹੇ ਸਨ। ਇਨ੍ਹਾਂ ਦਾ ਮਕਸਦ ਭਾਰਤ ’ਚ ਵੱਡੇ ਹਮਲੇ ਕਰਨਾ ਸੀ। ਇਨ੍ਹਾਂ ਦੇ ਨਿਸ਼ਾਨੇ ’ਤੇ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਦੇ ਵੱਡੇ ਨੇਤਾ ਸਨ। ਇਸ ਦੇ ਨਾਲ ਹੀ ਕੁਝ ਪ੍ਰਮੁੱਖ ਧਾਰਮਿਕ ਸਥਾਨ ਅਤੇ ਵੀ. ਵੀ. ਆਈ. ਪੀ. ਵੀ ਉਨ੍ਹਾਂ ਦੀ ਹਿੱਟ ਲਿਸਟ ’ਚ ਸ਼ਾਮਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਤੇ ਕੈਨੇਡਾ ਸਬੰਧਾਂ ’ਚ ‘ਨਵਾਂ ਅਧਿਆਏ’ ਸ਼ੁਰੂ ਕਰਨ ਲਈ ਸਹਿਮਤ
NEXT STORY