ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਦੱਖਣ ਪੱਛਮੀ ਦਿੱਲੀ ਦੇ ਨਸੀਰਪੁਰ ਪਿੰਡ 'ਚ ਵੀਰਵਾਰ ਨੂੰ ਇਕ ਨਵੇਂ ਸਕੂਲ ਦਾ ਨੀਂਹ ਪੱਥਰ ਰੱਖਿਆ। ਸਿਸੋਦੀਆਨੇ ਕਿਹਾ ਕਿ ਸਰਕਾਰ 9 ਮਹੀਨਿਆਂ ਅੰਦਰ ਇਸ ਜ਼ਮੀਨ 'ਤੇ ਇਕ ਸ਼ਾਨਦਾਰ ਸਕੂਲ ਇਮਾਰਤ ਦਾ ਨਿਰਮਾਣ ਕਰੇਗੀ। ਇਸ 'ਚ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਲਈ ਖੇਡ ਸੰਬੰਧੀ ਸਹੂਲਤਾਂ ਦਾ ਵੀ ਪੂਰਾ ਧਿਆਨ ਰੱਖਿਆ ਜਾਵੇਗਾ ਅਤੇ ਸਕੂਲ 'ਚ ਸਵੀਮਿੰਗ ਪੂਲ ਅਤੇ ਸਪੋਰਟਸ ਫੈਸਿਲੀਟੀਜ਼ ਵੀ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਅਗਲੇ ਸਿੱਖਿਅਕ ਸੈਸ਼ਨ ਤੋਂ ਇੱਥੇ ਬੱਚੇ ਪੜ੍ਹਨਾ ਵੀ ਸ਼ੁਰੂ ਕਰ ਦੇਣਗੇ। ਉਨ੍ਹਾਂ ਕਿਹਾ ਕਿ ਇੱਥੋਂ ਸਕੂਲ 'ਚ 6 ਹਜ਼ਾਰ ਬੱਚੇ ਪੜ੍ਹਦੇ ਹਨ। ਨਵੇਂ ਸਕੂਲ ਦਾ ਨਿਰਮਾਣ ਹੋਣ 'ਤੇ ਉਸ ਸਕੂਲ 'ਤੇ ਦਬਾਅ ਘੱਟ ਹੋਇਆ।
ਉੱਪ ਮੁੱਖ ਮੰਤਰੀ ਨੇ ਅੱਜ ਯਾਨੀ ਵੀਰਵਾਰ ਨੂੰ ਲਗਾਤਾਰ ਦੂਜੇ ਹਫ਼ਤੇ ਸਿਹਤ ਮੰਤਰੀ ਸਤੇਂਦਰ ਜੈਨ ਨਾਲ ਦਿੱਲੀ 'ਚ ਬਣ ਰਹੀ ਨਵੀਂ ਸਕੂਲ ਇਮਾਰਤ ਦਾ ਨਿਰੀਖਣ ਕਰ ਕੇ ਜਾਇਜ਼ਾ ਲਿਆ। ਉਨ੍ਹਾਂ ਨੇ ਦੱਖਣ-ਪੱਛਮੀ ਜ਼ਿਲ੍ਹੇ ਦੇ 3 ਸਕੂਲਾਂ ਗਵਰਮੈਂਟ ਕੋ-ਐੱਡ ਐੱਸ.ਵੀ., ਦਿਚਾਊਂ ਕਲਾਂ, ਜੀ.ਬੀ.ਐੱਸ.ਐੱਸ.ਐੱਸ., ਦਿਚਾਊਂ ਕਲਾਂ ਅਤੇ ਗਵਰਨਮੈਂਟ ਕੋ-ਐੱਡ ਐੱਸ.ਐੱਸ. ਸੈਕਟਰ-16 ਦਵਾਰਕਾ ਦਾ ਦੌਰਾ ਕੀਤਾ। ਦੱਸਣਯੋਗ ਹੈ ਕਿ ਉੱਪ ਮੁੱਖ ਮੰਤਰੀ ਨੇ ਜਿਸ ਜ਼ਮੀਨ 'ਤੇ ਸਕੂਲ ਦਾ ਨੀਂਹ ਪੱਥਰ ਰੱਖਿਆ, ਉਹ ਜ਼ਮੀਨ ਪਹਿਲਾਂ ਗ੍ਰਾਮ ਸਭਾ ਦੀ ਸੀ। ਬਾਅਦ 'ਚ ਡੀ.ਡੀ.ਏ. ਨੇ ਇਸ ਜ਼ਮੀਨ ਨੂੰ ਐਕਵਾਇਰ ਕਰ ਕੇ ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਨੂੰ ਅਲਾਟ ਕੀਤੀ ਸੀ। ਜ਼ਮੀਨ 2007 'ਚ ਡੀ.ਡੀ.ਏ. ਤੋਂ ਸਿੱਖਿਆ ਵਿਭਾਗ ਨੂੰ ਮਿਲੀ ਪਰ ਇਸ ਜ਼ਮੀਨ 'ਤੇ ਭੂ ਮਾਫ਼ੀਆ ਨੇ ਕਬਜ਼ਾ ਕੀਤਾ ਹੋਇਆ ਸੀ। ਹੁਣ ਪ੍ਰਸ਼ਾਸਨ ਨੇ ਇਸ ਜ਼ਮੀਨ ਨੂੰ ਗੈਰ-ਕਾਨੂੰਨੀ ਕਬਜ਼ੇ ਤੋਂ ਮੁਕਤ ਕਰਵਾਇਆ।
ਪਰਿਵਾਰ ਦੀ ਪਿਆਸ ਬੁਝਾਉਣ ਲਈ ਪਾਣੀ ਲੈਣ ਗਏ ਦੋ ਸਕੇ ਭਰਾਵਾਂ ਦੀ ਮੌਤ, ਲਾਸ਼ਾਂ ਵੇਖ ਧਾਹਾਂ ਮਾਰ ਰੋਇਆ ਪਿਤਾ
NEXT STORY