ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਭਾਜਪਾ 'ਤੇ 'ਆਪ' ਮੰਤਰੀ ਸਤੇਂਦਰ ਜੈਨ ਦੇ ਤਿਹਾੜ ਜੇਲ੍ਹ ਤੋਂ ਵੀਡੀਓ ਲੀਕ ਕਰਨ ਦਾ ਦੋਸ਼ ਲਗਾਇਆ ਅਤੇ ਦਾਅਵਾ ਕੀਤਾ ਕਿ ਉਹ ਰੀੜ੍ਹ ਦੀ ਸੱਟ ਲਈ ਫਿਜ਼ੀਓਥੈਰੇਪੀ ਕਰਵਾ ਰਹੇ ਹਨ। ਭਗਵਾ ਪਾਰਟੀ 'ਤੇ ਗੰਦੀ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਕਿਹਾ ਕਿ ਮਨੀ ਲਾਂਡਰਿੰਗ ਦੇ ਇਕ ਮਾਮਲੇ 'ਚ ਨਿਆਇਕ ਹਿਰਾਸਤ 'ਚ ਜੇਲ੍ਹ 'ਚ ਬੰਦ ਜੈਨ ਡਿੱਗ ਗਏ ਸਨ। ਉਨ੍ਹਾਂ ਕਿਹਾ,''ਜੈਨ ਨੂੰ ਰੀੜ੍ਹ ਦੀ ਹੱਡੀ 'ਚ ਸੱਟ ਲੱਗੀ ਸੀ ਅਤੇ ਉਨ੍ਹਾਂ ਦੀਆਂ 2 ਸਰਜਰੀਆਂ ਵੀ ਹੋਈਆਂ ਸਨ। ਡਾਕਟਰਾਂ ਨੇ ਛੁੱਟੀ ਹੋਣ 'ਤੇ ਫਿਜ਼ੀਓਥੈਰੇਪੀ ਦੀ ਸਲਾਹ ਦਿੱਤੀ ਸੀ ਅਤੇ ਉਨ੍ਹਾਂ ਵੀਡੀਓ 'ਚ ਉਨ੍ਹਾਂ ਨੂੰ ਫਿਜ਼ੀਓਥੈਰੇਪੀ ਕਰਵਾਉਂਦੇ ਦਿਖਾਇਆ ਗਿਆ ਹੈ।''
ਸਿਸੋਦੀਆ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਸਹਿਯੋਗੀ ਨੂੰ ਇਕ ਝੂਠੇ ਮਾਮਲੇ 'ਚ ਫਸਾਇਆ ਗਿਆ ਹੈ ਅਤੇ ਭਾਜਪਾ ਜੈਨ ਦੀ ਬੀਮਾਰੀ ਦਾ ਮਜ਼ਾਕ ਉਡਾ ਰਹੀ ਹੈ। ਉਨ੍ਹਾਂ ਕਿਹਾ,''ਭਾਜਪਾ ਐੱਮ.ਸੀ.ਡੀ. ਅਤੇ ਗੁਜਰਾਤ ਚੋਣਾਂ ਹਾਰ ਰਹੀ ਹੈ ਅਤੇ ਇਸ ਲਈ ਇਸ ਤਰ੍ਹਾਂ ਦੇ ਘਟੀਆ ਚੀਜ਼ਾਂ ਦਾ ਸਹਾਰਾ ਲੈ ਰਹੀ ਹੈ। ਭਾਜਪਾ ਇਨ੍ਹਾਂ ਮੁੱਦਿਆਂ 'ਤੇ ਦਿੱਲੀ 'ਚ ਨਗਰ ਨਿਗਮ ਚੋਣਾਂ (ਐੱਮ.ਸੀ.ਡੀ.) ਲੜਨੀਆਂ ਚਾਹੁੰਦੀ ਹੈ।''
ਇਹ ਵੀ ਪੜ੍ਹੋ : ਜੇਲ੍ਹ ’ਚ 'ਐਸ਼' ਦੀ ਜ਼ਿੰਦਗੀ ਜੀਅ ਰਹੇ ‘ਆਪ’ ਨੇਤਾ ਸਤੇਂਦਰ ਜੈਨ, ਸਾਹਮਣੇ ਆਈ ਹੈਰਾਨ ਕਰਦੀ ਵੀਡੀਓ
PM ਮੋਦੀ ਦਾ 3 ਦਿਨਾਂ ਗੁਜਰਾਤ ਦੌਰਾ ਅੱਜ ਤੋਂ, 8 ਰੈਲੀਆਂ ਨੂੰ ਕਰਨਗੇ ਸੰਬੋਧਨ
NEXT STORY