ਤਾਮਿਲਨਾਡੂ– ਮਾਂ-ਬਾਪ ਜਿੰਨਾ ਪਿਆਰ ਬੱਚਿਆਂ ਨੂੰ ਕੋਈ ਕਰ ਹੀ ਨਹੀਂ ਸਕਦਾ। ਇਕ ਧੀ ਹਮੇਸ਼ਾ ਚਾਹੁੰਦੀ ਹੈ ਕਿ ਉਸ ਦਾ ਵਿਆਹ ਅਤੇ ਵਿਦਾਈ ਉਸ ਦੇ ਪਿਤਾ ਹੀ ਕਰਨ। ਪਿਤਾ ਦਾ ਆਸ਼ੀਰਵਾਦ ਲਏ ਬਿਨਾਂ ਆਪਣੇ ਪਰਿਵਾਰ ਤੋਂ ਵਿਦਾ ਹੋਣਾ ਇਕ ਧੀ ਲਈ ਬਹੁਤ ਦੁਖਦਾਇਕ ਹੁੰਦਾ ਹੈ। ਪਿਤਾ ਨੂੰ ਗੁਆ ਦੇਣ ਮਗਰੋਂ ਇਕ ਕੁੜੀ ਦੀ ਭਾਵਨਾ ਦੀ ਕਲਪਨਾ ਕਰੋ ਕਿ ਪਿਤਾ ਮੌਜੂਦ ਨਾ ਹੋਣ ਦੇ ਬਾਵਜੂਦ ਉਸ ਦੀ ਮੌਜੂਦਗੀ ਨੂੰ ਮਹਿਸੂਸ ਕਰਦੀ ਹੈ।
ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਪਰਤੀ ਗੀਤਾ ਨੂੰ ਆਖ਼ਰਕਾਰ ਮਿਲਿਆ ਪਰਿਵਾਰ, ਮਾਂ ਨੇ ਸੁਣਾਈ ਗੁੰਮ ਹੋਣ ਦੀ ਕਹਾਣੀ
ਸੋਸ਼ਲ ਮੀਡੀਆ 'ਤੇ ਇਕ ਦਿਲ ਨੂੰ ਛੂਹ ਲੈਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਕ ਲਾੜੀ ਉਸ ਸਮੇਂ ਹੈਰਾਨ ਰਹਿ ਗਈ, ਜਦੋਂ ਉਸ ਨੂੰ ਆਪਣੇ ਪਿਤਾ ਦਾ ਮੋਮ ਦੇ ਬੁੱਤ ਰਾਹੀਂ ਉਨ੍ਹਾਂ ਦੀ ਮੌਜੂਦਗੀ ਦਾ ਗਵਾਹ ਬਣਾਇਆ ਗਿਆ। ਬੁੱਤ, ਬੈਠੇ ਮੁਦਰਾ ਵਿਚ ਵ੍ਹੀਲ ਚੇਅਰ 'ਤੇ ਲਾੜੀ ਵੱਲ ਲਿਆਂਦੀ ਗਿਆ। ਪਿਤਾ ਦੀ ਝਲਕ ਪਾ ਕੇ ਲਾੜੀ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਅਸਲੀ ਹੈ ਜਾਂ ਨਕਲੀ।
ਇਹ ਵੀ ਪੜ੍ਹੋ- ਮੁੰਬਈ ਇਮਾਰਤ ਹਾਦਸਾ; ਹੁਣ ਤੱਕ 10 ਲੋਕਾਂ ਦੀ ਮੌਤ, ਤਸਵੀਰਾਂ ’ਚ ਵੇਖੋ ਭਿਆਨਕ ਮੰਜ਼ਰ
ਉਹ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਨਹੀਂ ਕਰ ਸਕੀ ਅਤੇ ਉਸ ਦੀਆਂ ਅੱਖਾਂ ’ਚ ਹੰਝੂ ਆ ਗਏ। ਉਹ ਬੁੱਤ ਨੂੰ ਗਲ਼ ਲਾਉਂਦੀ ਹੈ ਅਤੇ ਚੁੰਮਦੀ ਵੀ ਹੈ। ਇਹ ਸਭ ਵੇਖ ਕੇ ਉੱਥੇ ਮੌਜੂਦ ਹਰ ਕੋਈ ਹੈਰਾਨ ਰਹਿ ਗਿਆ। ਇਸ ਦੌਰਾਨ ਰਿਸ਼ਤੇਦਾਰਾਂ ਦੀਆਂ ਅੱਖਾਂ ਨਮ ਹੋ ਗਈਆਂ। ਕੁੜੀ ਆਪਣੇ ਵਿਆਹ ’ਚ ਆਪਣੇ ਪਿਤਾ ਦੀ ਮੌਜੂਦਗੀ ਨੂੰ ਵੇਖ ਕੇ ਖੁਸ਼ੀ ਨਾਲ ਮੁਸਕਰਾਉਂਦੀ ਹੈ। ਪਰਿਵਾਰ ਦੇ ਮੈਂਬਰ ਮੋਮ ਦੇ ਬੁੱਤ ਨਾਲ ਪਰਿਵਾਰਕ ਫੋਟੋ ਵੀ ਕਲਿੱਕ ਕਰਵਾਉਂਦੇ ਨਜ਼ਰ ਆਏ।
ਇਹ ਵੀ ਪੜ੍ਹੋ- ਬਿਹਾਰ ’ਚ ਸ਼ੂਗਰ ਫਰੀ ਅੰਬ ਬਟੋਰ ਰਿਹਾ ਖੂਬ ਸੁਰਖੀਆਂ, 16 ਵਾਰ ਬਦਲਦਾ ਹੈ ਰੰਗ
ਇਹ ਮਾਮਲਾ ਤਾਮਿਲਨਾਡੂ ਦੇ ਕੱਲਾਕੁਰਿਚੀ ਜ਼ਿਲ੍ਹੇ ਦੇ ਥਾਨਾਕਾਨੰਦਲ ਪਿੰਡ ਦਾ ਹੈ। ਜਿੱਥੇ 56 ਸਾਲ ਦੇ ਸੇਲਵਾਰਾਜ ਦੀ ਸਿਹਤ ਖ਼ਰਾਬ ਹੋਣ ਕਾਰਨ ਇਸ ਸਾਲ ਮਾਰਚ ਮਹੀਨੇ ’ਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪੂਰਾ ਪਰਿਵਾਰ ਟੁੱਟ ਗਿਆ। ਖ਼ਾਸ ਕਰ ਕੇ ਧੀ ਮਾਹੇਸ਼ਵਰੀ ਜਿਸ ਦਾ ਜੂਨ ਮਹੀਨੇ ’ਚ ਵਿਆਹ ਹੋਣਾ ਸੀ। ਉਸ ਨੂੰ ਪਿਤਾ ਦੀ ਕਮੀ ਮਹਿਸੂਸ ਨਾ ਹੋਵੇ, ਇਸ ਲਈ ਪਰਿਵਾਰ ਨੇ ਧੀ ਲਈ ਇਕ ਖੂਬਸੂਰਤ ਤੋਹਫ਼ੇ ਦਾ ਪਲਾਨ ਕੀਤਾ। ਇਹ ਤੋਹਫ਼ਾ ਵੇਖ ਕੇ ਧੀ ਦੀਆਂ ਅੱਖਾਂ ’ਚੋਂ ਹੰਝੂ ਰੋਕਿਆਂ ਨਹੀਂ ਰੁਕੇ।
ਇਹ ਵੀ ਪੜ੍ਹੋ- ਇਹ ਹੈ ਦੁਨੀਆ ਦੀ ਸਭ ਤੋਂ ਅਨੋਖੀ ਝੀਲ, ਜਿੱਥੇ ਤੈਰਦੇ ਹਨ ਨੋਟ ਅਤੇ ਦਿੱਸਦਾ ਹੈ ਖ਼ਜ਼ਾਨਾ!
DRDO ਅਤੇ ਭਾਰਤੀ ਫ਼ੌਜ ਨੇ ਕੀਤਾ ਸਵਦੇਸ਼ ’ਚ ਬਣੇ ਟੈਂਕ ਵਿਨਾਸ਼ਕਾਰੀ ਮਿਜ਼ਾਈਲ ਦਾ ਸਫ਼ਲ ਪ੍ਰੀਖਣ
NEXT STORY