ਡੋਡਾ - ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਸੋਮਵਾਰ ਦੇਰ ਸ਼ਾਮ ਦਰਦਨਾਕ ਹਾਦਸਾ ਹੋਇਆ ਹੈ। ਇੱਥੇ ਇੱਕ ਈਕੋ ਵੈਨ ਡੂੰਘੀ ਖੱਡ ਵਿੱਚ ਡਿੱਗ ਗਈ। ਵੈਨ ਵਿੱਚ 6 ਲੋਕ ਸਵਾਰ ਸਨ, ਸਾਰਿਆਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਤਿੰਨ ਪੂਰਸ਼, ਦੋ ਔਰਤਾਂ ਅਤੇ ਇੱਕ ਬੱਚਾ ਸ਼ਾਮਲ ਹੈ। ਮੌਕਾ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪੰਜ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਇੱਕ ਲਾਸ਼ਾਂ ਦੀ ਭਾਲ ਅਜੇ ਜਾਰੀ ਹੈ। ਮਾਰੇ ਗਏ ਲੋਕਾਂ ਦੀ ਪਛਾਣ ਰਾਕੇਸ਼ ਕੁਮਾਰ, ਉਨ੍ਹਾਂ ਦੀ ਪਤਨੀ ਸਮ੍ਰਿਤੀ ਦੇਵੀ, ਬਬਲੀ ਦੇਵੀ, ਚੰਦਰ ਰੇਖਾ ਅਤੇ ਇੱਕ ਬੱਚੇ ਦੇ ਰੂਪ ਵਿੱਚ ਹੋਈ ਹੈ। ਪੁਲਸ ਅਜੇ ਵੀ ਛੋਟੇ ਬੱਚੇ ਦੀ ਲਾਸ਼ ਦੀ ਤਲਾਸ਼ ਕਰ ਰਹੀ ਹੈ। ਹਾਦਸੇ ਵਾਲੀ ਜਗ੍ਹਾ ਤੋਂ ਪੁਲਸ ਨੂੰ ਗੱਡੀ ਵਿੱਚ ਸਵਾਰ ਲੋਕਾਂ ਦੀ ਬੈਂਕ ਕਾਪੀ ਅਤੇ ਆਧਾਰ ਕਾਰਡ ਮਿਲੇ। ਇਨ੍ਹਾਂ ਦੀ ਮਦਦ ਨਾਲ ਹੀ ਮਾਰੇ ਗਏ ਲੋਕਾਂ ਦੀ ਪਛਾਣ ਸੰਭਵ ਹੋਈ ਹੈ।
ਪੁਲਸ ਨੇ ਦੱਸਿਆ ਕਿ ਹਨੇਰਾ ਜ਼ਿਆਦਾ ਹੋਣ ਕਾਰਨ ਬਚਾਅ ਕਾਰਜ ਵਿੱਚ ਦਿੱਕਤਾਂ ਆ ਰਹੀ ਹਨ। ਦੱਸ ਦੇਈਏ ਕਿ ਈਕੋ ਕਾਰ ਜੋ ਕਿ ਡੋਡਾ ਤੋਂ ਬਟੋਟੇ ਵੱਲ ਜਾ ਰਹੀ ਸੀ, ਬੇਕਾਬੂ ਹੋ ਕੇ ਰਾਗੀ ਨਾਲਾ ਵਿੱਚ ਜਾ ਡਿੱਗੀ। ਡੋਡਾ ਦੇ ਐੱਸ.ਐੱਸ.ਪੀ. ਮੁਮਤਾਜ ਅਹਿਮਦ ਦੇ ਅਨੁਸਾਰ, ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਕੱਢਿਆ ਜਾ ਰਿਹਾ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਆਸਪਾਸ ਰਹਿਣ ਵਾਲੇ ਲੋਕ ਅਤੇ ਪੁਲਸ ਦੇ ਜਵਾਨ ਬਚਾਅ ਦਲ ਦੇ ਨਾਲ ਜੁੱਟ ਗਏ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
PM ਮੋਦੀ ਨੇ ਦੁਹਰਾਇਆ ਸ਼੍ਰੀਲੰਕਾਈ ਤਾਮਿਲਾਂ ਲਈ ਭਾਰਤ ਦਾ ਸਮਰਥਨ
NEXT STORY