ਨੈਸ਼ਨਲ ਡੈਸਕ- ਭਾਰਤ ਦੇ ਦੋ ਸੂਬਿਆਂ ’ਚ ਸ਼ਨੀਵਾਰ ਦੇਰ ਰਾਤ ਚਮਕਦੀ ਹੋਈ ਚੀਜ਼ ਦੇ ਆਸਮਾਨ ਤੋਂ ਹੇਠਾਂ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ਯੂਜ਼ਰਸ ਨੇ ਉੱਤਰੀ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੇ ਕੁਝ ਜ਼ਿਲ੍ਹਿਆਂ ’ਚ ਸ਼ਨੀਵਾਰ ਰਾਤ ਨੂੰ ਆਸਮਾਨ ਤੋਂ ਅਜੀਬ ਜਿਹੀ ਰੋਸ਼ਨੀ ਨਾਲ ਇਕ ਗੋਲੇ ਨੂੰ ਧਰਤੀ ਵੱਲ ਡਿੱਗਣ ਦੀ ਸੂਚਨਾ ਦਿੱਤੀ।
ਮਾਹਰਾਂ ਨੇ ਅਨੁਮਾਨ ਲਾਇਆ ਕਿ ਇਹ ਜਾਂ ਤਾ ਧਰਤੀ ਦੇ ਵਾਯੂਮੰਡਲ ’ਚ ਪ੍ਰਵੇਸ਼ ਕਰਨ ਵਾਲੇ ਉਲਕਾਪਿੰਡ ਹੋ ਸਕਦੇ ਹਨ ਜਾਂ ਰਾਕੇਟ ਬੂਸਟਰ ਦੇ ਟੁੱਕੜੇ ਹੋ ਸਕਦੇ ਹਨ, ਜੋ ਸੈਟੇਲਾਈਟ ਲਾਂਚ ਮਗਰੋਂ ਡਿੱਗ ਜਾਂਦੇ ਹਨ। ਹਾਲਾਂਕਿ ਅਜੇ ਤੱਕ ਇਹ ਖ਼ੁਲਾਸਾ ਨਹੀਂ ਹੋ ਸਕਿਆ ਹੈ ਕਿ ਆਖ਼ਰ ਵਿਚ ਉਹ ਕੀ ਸੀ?
ਕਦੋਂ ਅਤੇ ਕਿੱਥੇ ਦਿੱਸਿਆ ਇਹ ਨਜ਼ਾਰਾ-
ਪੂਰਬੀ ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ’ਚ ਇਕ ਸਥਾਨਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਸਿੰਧੇਵਾਹੀ ਤਹਿਸੀਲ ਦੇ ਲਾਡਬੋਰੀ ਪਿੰਡ ’ਚ ਸ਼ਨੀਵਾਰ ਰਾਤ ਕਰੀਬ ਪੌਣੇ 8 ਵਜੇ ‘ਐਲੂਮੀਨੀਅਮ ਅਤੇ ਸਟੀਲ’ ਦੀ ਇਕ ਵਸਤੂ ਡਿੱਗੀ ਹੈ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ। ਵੀਡੀਓ ’ਚ ਦਿੱਸ ਰਿਹਾ ਹੈ ਕਿ ਕਿਵੇਂ ਆਸਮਾਨ ਤੋਂ ਚਮਕਦੀ ਹੋਈ ਚੀਜ਼ ਜ਼ਮੀਨ ਵੱਲ ਆ ਰਹੀ ਹੈ।
ਅਜਿਹਾ ਨਜ਼ਾਰਾ ਮਹਾਰਾਸ਼ਟਰ ਦੇ ਬੁਲਢਾਣਾ, ਅਕੋਲਾ ਅਤੇ ਜਲਗਾਂਵ ਜ਼ਿਲ੍ਹਿਆਂ ’ਚ ਸ਼ਾਮ ਕਰੀਬ ਸਾਢੇ 7 ਵਜੇ ਅਤੇ ਗੁਆਂਢੀ ਮੱਧ ਪ੍ਰਦੇਸ਼ ਦੇ ਬੜਵਾਨੀ, ਭੋਪਾਲ, ਇੰਦੌਰ, ਬੈਤੁਲ ਅਤੇ ਧਾਰ ਜ਼ਿਲ੍ਹਿਆਂ ’ਚ ਵੀ ਨਜ਼ਰ ਆਏ ਹਨ। ਉੱਜੈਨ ਸਥਿਤ ਜੀਵਾਜੀ ਵੇਧਸ਼ਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਇਕ ਆਮ ਘਟਨਾ ਸੀ, ਜਿਸ ’ਚ ਉਲਕਾਪਿੰਡ ਸ਼ਾਮਲ ਸਨ। ਭੋਪਾਲ, ਇੰਦੌਰ, ਬੈਤੂਲ ਅਤੇ ਧਾਰ ਜ਼ਿਲ੍ਹਿਆਂ ’ਚ ਵੀ ਇਸ ਆਸਮਾਨੀ ਨਜ਼ਾਰੇ ਦਿੱਸਣ ਦੀਆਂ ਖ਼ਬਰਾਂ ਹਨ।
ਜੰਮੂ-ਕਸ਼ਮੀਰ ਹਥਿਆਰ ਲਾਇਸੈਂਸ ਮਾਮਲਾ, ED ਨੇ ਕੁਰਕ ਕੀਤੀ 4.69 ਕਰੋੜ ਦੀ ਜਾਇਦਾਦ
NEXT STORY