ਮੁਜ਼ੱਫਰਨਗਰ (ਉੱਤਰ ਪ੍ਰਦੇਸ਼): ਸ਼ਾਮਲੀ ਜ਼ਿਲ੍ਹੇ ਦੇ ਝਿੰਝਾਨਾ ਥਾਣਾ ਖੇਤਰ ਵਿੱਚ ਪੁਲਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਕਾਰਵਾਈ ਦੌਰਾਨ 1.263 ਕਿਲੋਗ੍ਰਾਮ ਸਮੈਕ ਬਰਾਮਦ ਕੀਤੀ ਹੈ, ਜਿਸਦੀ ਕੀਮਤ ਬਾਜ਼ਾਰ ਵਿੱਚ ਕਰੀਬ ਢਾਈ ਕਰੋੜ ਰੁਪਏ ਤੋਂ ਵੱਧ ਦੱਸੀ ਗਈ ਹੈ। ਪੁਲਸ ਨੇ ਇਸ ਮਾਮਲੇ ਵਿੱਚ ਇੱਕ ਕਥਿਤ ਤਸਕਰ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।
ਸ਼ਾਮਲੀ ਦੇ ਪੁਲਸ ਕਪਤਾਨ (ਐੱਸਪੀ) ਐੱਨਪੀ ਸਿੰਘ ਨੇ ਜਾਣਕਾਰੀ ਦਿੱਤੀ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਝਿੰਝਾਨਾ ਥਾਣਾ ਖੇਤਰ ਦੇ ਅਗੜੀਪੁਰ ਰੋਡ ਨੇੜੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਇੱਕ ਪੁਲਸ ਟੀਮ ਨੇ ਇੱਕ ਵਿਅਕਤੀ ਨੂੰ ਰੋਕਿਆ ਅਤੇ ਉਸ ਦੇ ਕਬਜ਼ੇ ਵਿੱਚੋਂ 2.52 ਕਰੋੜ ਰੁਪਏ ਤੋਂ ਵੱਧ ਮੁੱਲ ਦੀ ਸਮੈਕ ਜ਼ਬਤ ਕੀਤੀ। ਗ੍ਰਿਫ਼ਤਾਰ ਕੀਤੇ ਗਏ ਤਸਕਰ ਦੀ ਪਛਾਣ ਸਰਫਰਾਜ਼ ਉਰਫ ਢੋਲਾ ਵਜੋਂ ਹੋਈ ਹੈ।
ਐੱਸਪੀ ਨੇ ਦੱਸਿਆ ਕਿ ਪੁਲਸ ਨੇ ਇਸ ਸਿਲਸਿਲੇ ਵਿੱਚ ਸਰਫਰਾਜ਼ ਉਰਫ ਢੋਲਾ ਸਮੇਤ ਕਈ ਲੋਕਾਂ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸਮੈਕ ਦੀ ਤਸਕਰੀ ਬਰੇਲੀ ਤੋਂ ਸ਼ਾਮਲੀ ਅਤੇ ਸਹਾਰਨਪੁਰ ਜ਼ਿਲ੍ਹਿਆਂ 'ਚ ਕੀਤੀ ਜਾ ਰਹੀ ਸੀ। ਪੁਲਸ ਬਾਕੀ ਦੋਸ਼ੀਆਂ ਦੀ ਭਾਲ ਕਰ ਰਹੀ ਹੈ।
ਪੰਜਾਬ-ਹਰਿਆਣਾ 'ਚ ਪਰਾਲੀ ਸਾੜਨ ਦੇ ਮਾਮਲਿਆਂ 'ਚ ਰਿਕਾਰਡ ਗਿਰਾਵਟ, ਫਿਰ ਵੀ ਜ਼ਹਿਰੀਲੀ ਕਿਉਂ ਦਿੱਲੀ ਦੀ ਹਵਾ?
NEXT STORY