ਮੁੰਬਈ : ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ 25 ਸਾਲਾ ਯਾਤਰੀ ਨੂੰ ਇੱਕ ਜਹਾਜ਼ ਦੇ ਟਾਇਲਟ ਵਿੱਚ ਸਿਗਰਟਨੋਸ਼ੀ ਕਰਦੇ ਪਾਏ ਜਾਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਫੁਕੇਟ-ਮੁੰਬਈ ਉਡਾਣ ਦੌਰਾਨ ਯਾਤਰੀਆਂ ਨੇ ਟਾਇਲਟ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਜਹਾਜ਼ ਦੇ ਅੰਦਰ ਹਫੜਾ-ਦਫੜੀ ਮਚ ਗਈ।
ਉਨ੍ਹਾਂ ਕਿਹਾ ਕਿ ਦੱਖਣੀ ਮੁੰਬਈ ਦੇ ਨੇਪੀਅਨ ਰੋਡ ਦੇ ਰਹਿਣ ਵਾਲੇ ਭਵਿਆ ਗੌਤਮ ਜੈਨ ਨੂੰ ਹਵਾਈ ਅੱਡੇ 'ਤੇ ਪਹੁੰਚਦੇ ਹੀ ਹਿਰਾਸਤ ਵਿੱਚ ਲੈ ਲਿਆ ਗਿਆ। ਅਧਿਕਾਰੀ ਨੇ ਕਿਹਾ ਕਿ ਜੈਨ ਨੇ ਕਥਿਤ ਤੌਰ 'ਤੇ ਜਹਾਜ਼ ਦੇ ਟਾਇਲਟ ਵਿੱਚ ਸਿਗਰਟ ਜਲਾਈ ਸੀ। ਉਸ ਨੂੰ ਏਅਰਕ੍ਰਾਫਟ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਦੇਸ਼ ਦੇ ਹਵਾਬਾਜ਼ੀ ਨਿਯਮਾਂ ਤਹਿਤ ਸਾਰੀਆਂ ਯਾਤਰੀ ਉਡਾਣਾਂ 'ਤੇ ਸਿਗਰਟਨੋਸ਼ੀ ਦੀ ਮਨਾਹੀ ਹੈ।
ਪੰਜਾਬ 'ਚੋਂ ਮੁਖਤਾਰ ਅੰਸਾਰੀ ਨੂੰ ਫੜ੍ਹ ਲੈ ਜਾਣ ਵਾਲੇ IPS ਅਫਸਰ ਘਰ ਵੜ੍ਹ ਗਏ ਚੋਰ, ਨਕਦੀ, ਗਹਿਣੇ, ਟੂਟੀਆਂ ਤਕ ਲੈ ਗਏ ਪੁੱਟ ਕੇ
NEXT STORY