ਨਵੀਂ ਦਿੱਲੀ (ਨਵੋਦਿਆ ਟਾਈਮਜ਼)- ਕਰੀਬ 5,000 ਰੁਪਏ ’ਚ ਨਾਜਾਇਜ਼ ਹਥਿਆਰ ਖਰੀਦ ਕੇ ਗੈਂਗਸਟਰਾਂ ਨੂੰ 10,000 ਰੁਪਏ ’ਚ ਵੇਚਣ ਵਾਲੇ ਸਮੱਗਲਰ ਨੂੰ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕੀਤਾ ਹੈ। ਉਸ ਦੀ ਪਛਾਣ ਮੁਹੰਮਦ ਸ਼ਗੀਰ (41) ਵਾਸੀ ਪੁਰਾਣਾ ਸੀਲਮਪੁਰ ਵਜੋਂ ਹੋਈ ਹੈ। ਉਸ ਕੋਲੋਂ 5 ਪਿਸਤੌਲ ਅਤੇ 8 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਜ਼ਿਮਨੀ ਚੋਣ ਦੇ ਐਲਾਨ ਤੋਂ ਬਾਅਦ ਪੁਲਸ 'ਚ ਵੱਡਾ ਫੇਰਬਦਲ, CIA ਸਟਾਫ਼ ਸਣੇ 7 ਥਾਣਿਆਂ ਦੇ SHO ਬਦਲੇ
ਜਾਂਚ ’ਚ ਪਤਾ ਲੱਗਾ ਹੈ ਕਿ ਸ਼ਗੀਰ ਨੇ ਇਨ੍ਹਾਂ ਹਥਿਆਰਾਂ ਨੂੰ ਖੁਰਜਾ ਯੂ. ਪੀ. ’ਚ ਮੁਹੰਮਦ ਆਮਿਰ ਤੋਂ ਲਿਆਂਦਾ ਸੀ। ਮੁਹੰਮਦ ਆਮਿਰ ਦਾ ਖੁਰਜਾ ’ਚ ਪ੍ਰੇਮ ਸਿੰਘ ਨਾਲ ਕੁਨੈਕਸ਼ਨ ਸੀ। ਯੂ. ਪੀ. ਪੁਲਸ ਨੇ ਪ੍ਰੇਮ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਨਾਜਾਇਜ਼ ਹਥਿਆਰ ਬਣਾਉਣ ਵਾਲੀ ਫੈਕਟਰੀ ਨੂੰ ਸੀਲ ਕਰ ਦਿੱਤਾ ਸੀ। ਮੁਹੰਮਦ ਸ਼ਗੀਰ ਪੁਰਾਣੇ ਸੀਲਮਪੁਰ ’ਚ ਇਕ ਢਾਬਾ ਚਲਾਉਂਦਾ ਹੈ। ਉਹ ਪਹਿਲੀ ਵਾਰ ਗ੍ਰਿਫਤਾਰ ਹੋਇਆ। ਢਾਬੇ ਦੀ ਆੜ ’ਚ ਮੁਲਜ਼ਮ ਨਾਜਾਇਜ਼ ਹਥਿਆਰਾਂ ਦੀ ਸਪਲਾਈ ਦਾ ਧੰਦਾ ਕਰ ਰਿਹਾ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਭਾਜਪਾ ਵੱਲੋਂ ਜਲੰਧਰ ਜ਼ਿਮਨੀ ਚੋਣ ਲਈ ਸਾਬਕਾ ਮੰਤਰੀ ਡਾ. ਮਹਿੰਦਰ ਸਿੰਘ ਚੋਣ ਇੰਚਾਰਜ ਨਿਯੁਕਤ
NEXT STORY