ਉੱਨਾਵ (ਵਾਰਤਾ)- ਉੱਤਰ ਪ੍ਰਦੇਸ਼ ਦੇ ਉੱਨਾਵ ਵਿਚ ਇਕ ਵਿਅਕਤੀ ਬੋਤਲ ਵਿਚ ਸੱਪ ਲੈ ਕੇ ਹਸਪਤਾਲ ਪਹੁੰਚ ਗਿਆ। ਡਾਕਟਰਾਂ ਨੇ ਜਦੋਂ ਸੱਪ ਦੇਖਿਆ ਤਾਂ ਉਥੇ ਭੱਜ-ਦੌੜ ਪੈ ਗਈ। ਉਸ ਦੇ ਨਾਲ ਉਸ ਦੀ ਪਤਨੀ ਵੀ ਮੌਜੂਦ ਸੀ। ਦਰਅਸਲ, ਸਵੇਰੇ-ਸਵੇਰੇ ਇਕ ਔਰਤ ਨੂੰ ਸੱਪ ਨੇ ਡੰਗ ਮਾਰ ਦਿੱਤਾ। ਔਰਤ ਨੂੰ ਦਰਦ ਦਾ ਅਹਿਸਾਸ ਹੋਇਆ ਅਤੇ ਉਸ ਨੇ ਸੱਪ ਦੇਖ ਕੇ ਰੌਲਾ ਪਾ ਦਿੱਤਾ। ਆਵਾਜ਼ ਸੁਣ ਕੇ ਉਸ ਦਾ ਪਤੀ ਅਤੇ ਘਰ ਦੇ ਹੋਰ ਲੋਕ ਪਹੁੰਚੇ।
ਇਹ ਵੀ ਪੜ੍ਹੋ : ਮਨਾਲੀ : ਨਾਜਾਇਜ਼ ਸੰਬੰਧਾਂ ਤੋਂ ਦੁਖ਼ੀ ਪਤੀ ਨੇ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਮਾਰੀ ਗੋਲੀ, ਫਿਰ ਕੀਤੀ ਖ਼ੁਦਕੁਸ਼ੀ
ਫਿਰ ਪਤੀ ਨੇ ਸੱਪ ਨੂੰ ਫੜ ਕੇ ਇਲਾਜ ਚੱਲ ਰਿਹਾ ਹੈ। ਜਦੋਂ ਪਤੀ ਰਾਮੇਂਦਰ ਯਾਦਵ ਤੋਂ ਪੁੱਛਿਆ ਗਿਆ ਕਿ ਉਹ ਆਪਣੇ ਨਾਲ ਸੱਪ ਕਿਉਂ ਲਿਆਇਆ ਹੈ ਤਾਂ ਉਨ੍ਹਾਂ ਕਿਹਾ,''ਕੀ ਹੋਵੇਗਾ ਜੇਕਰ ਤੁਸੀਂ ਮੇਰੇ ਤੋਂ ਪੁੱਛੋ ਕਿ ਕਿਹੜੇ ਸੱਪ ਨੇ ਮੇਰੀ ਪਤਨੀ ਨੂੰ ਡੰਗਿਆ ਹੈ। ਮੈਂ ਸੱਪ ਲਿਆਂਦਾ ਹੈ ਤਾਂ ਕਿ ਤੁਸੀਂ ਖ਼ੁਦ ਦੇਖ ਸਕੋ।'' ਘਟਨਾ ਸ਼ੁੱਕਰਵਾਰ ਤੜਕੇ ਮਾਖੀ ਥਾਣਾ ਖੇਤਰ ਦੇ ਅਫਜ਼ਲ ਨਗਰ ਇਲਾਕੇ 'ਚ ਵਾਪਰੀ। ਯਾਦਵ ਨੇ ਬਾਅਦ 'ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਪਤਨੀ ਦੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਹ ਸੱਪ ਨੂੰ ਜੰਗਲ 'ਚ ਛੱਡ ਦੇਵੇਗਾ। ਉਨ੍ਹਾਂ ਕਿਹਾ ਕਿ ਪਲਾਸਟਿਕ ਦੀ ਬੋਤਲ 'ਚ ਛੇਕ ਕਰ ਦਿੱਤਾ ਸੀ ਤਾਂ ਕਿ ਸੱਪ ਸਾਹ ਲੈਂਦਾ ਰਿਹਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਰਾਜਨਾਥ ਸਿੰਘ ਨੇ ਐਮਰਜੈਂਸੀ ਨੂੰ ਦੱਸਿਆ ਭਾਰਤ ਦੇ ਇਤਿਹਾਸ ਦਾ ‘ਕਾਲਾ ਅਧਿਆਏ’
NEXT STORY