ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ 47 ਸਾਲ ਪਹਿਲਾਂ ਐਲਾਨੀ ਗਈ 1975 ਦੀ ਐਮਰਜੈਂਸੀ ਨੂੰ ਦੇਸ਼ ਦੇ ਇਤਿਹਾਸ ਦਾ "ਕਾਲਾ ਅਧਿਆਏ" ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ 47 ਸਾਲ ਪਹਿਲਾਂ ਭਾਰਤ ’ਚ ਐਮਰਜੈਂਸੀ ਦਾ ਲਾਗੂ ਹੋਣਾ ਇਸ ਦੇਸ਼ ਦੇ ਇਤਿਹਾਸ ਦਾ ਇਕ ਅਜਿਹਾ ਕਾਲਾ ਅਧਿਆਏ ਹੈ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਰਾਜਨਾਥ ਸਿੰਘ ਨੇ ਟਵੀਟ ਕੀਤਾ, ‘‘ਇਸ ਦਿਨ ਸਾਰੇ ਭਾਰਤੀਆਂ ਨੂੰ ਨਾ ਸਿਰਫ਼ ਲੋਕਤੰਤਰ ਦੀ ਰੱਖਿਆ ਲਈ ਆਪਣੇ ਆਪ ਨੂੰ ਸਮਰਪਿਤ ਕਰਨਾ ਚਾਹੀਦਾ ਹੈ, ਸਗੋਂ ਸੰਵਿਧਾਨ ਅਤੇ ਸੰਸਥਾਵਾਂ ਦੀ ਮਰਿਆਦਾ ਨੂੰ ਬਣਾਈ ਰੱਖਣ ਲਈ ਇਕ ਸਹੁੰ ਵੀ ਚੁੱਕਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਰਾਕੇਸ਼ ਟਿਕੈਤ ਬੋਲੇ- ਹਿਮਾਚਲ ’ਚ ਸ਼ੁਰੂ ਹੋਵੇਗੀ ‘ਆਪਣਾ ਪਿੰਡ-ਆਪਣੀ ਸੜਕ’ ਮੁਹਿੰਮ
ਦੱਸਣਯੋਗ ਹੈ ਕਿ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ 1975 ਤੋਂ 1977 ਤੱਕ 21 ਮਹੀਨਿਆਂ ਦੀ ਮਿਆਦ ਲਈ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ। ਮੌਜੂਦਾ ‘ਅੰਦਰੂਨੀ ਅਸ਼ਾਂਤੀ’ ਕਾਰਨ ਸੰਵਿਧਾਨ ਦੀ ਧਾਰਾ-352 ਤਹਿਤ ਅਧਿਕਾਰਤ ਤੌਰ 'ਤੇ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਵਲੋਂ ਸਹਿਮਤੀ ਦਿੱਤੀ ਗਈ। ਐਮਰਜੈਂਸੀ 25 ਜੂਨ 1975 ਤੋਂ 21 ਮਾਰਚ 1977 ਨੂੰ ਵਾਪਸ ਲੈਣ ਤੱਕ ਪ੍ਰਭਾਵੀ ਸੀ।
ਇਹ ਵੀ ਪੜ੍ਹੋ- ਨਾ ਘੋੜੀ, ਨਾ ਕਾਰ, ਬੁਲਡੋਜ਼ਰ ’ਤੇ ਸਵਾਰ ਹੋ ਕੇ ਵਿਆਹ ਕਰਾਉਣ ਪੁੱਜਾ ਸਿਵਿਲ ਇੰਜੀਨੀਅਰ, ਲਾੜੇ ਨੇ ਦੱਸੀ ਵਜ੍ਹਾ
ਇਸ ਹੁਕਮ ਨੇ ਉਸ ਵੇਲੇ ਦੀ ਪ੍ਰਧਾਨ ਮੰਤਰੀ ਨੂੰ ਫਰਮਾਨ ਵਲੋਂ ਸ਼ਾਸਨ ਕਰਨ ਦਾ ਅਧਿਕਾਰ ਦਿੱਤਾ ਸੀ, ਜਿਸ ਨਾਲ ਚੋਣਾਂ ਨੂੰ ਮੁਅੱਤਲ ਕੀਤਾ ਜਾ ਸਕਦਾ ਸੀ ਅਤੇ ਨਾਗਰਿਕ ਆਜ਼ਾਦੀ ਨੂੰ ਰੋਕਿਆ ਜਾ ਸਕਦਾ ਸੀ। ਐਮਰਜੈਂਸੀ ਲਗਾਉਣ ਦਾ ਅੰਤਿਮ ਫੈਸਲਾ ਇੰਦਰਾ ਗਾਂਧੀ ਵਲੋਂ ਪ੍ਰਸਤਾਵਿਤ ਕੀਤਾ ਗਿਆ ਸੀ, ਜਿਸ 'ਤੇ ਰਾਸ਼ਟਰਪਤੀ ਵੱਲੋਂ ਸਹਿਮਤੀ ਦਿੱਤੀ ਗਈ ਸੀ ਅਤੇ ਇਸ ਤੋਂ ਬਾਅਦ ਕੈਬਨਿਟ ਅਤੇ ਸੰਸਦ ਵੱਲੋਂ (ਜੁਲਾਈ ਤੋਂ ਅਗਸਤ 1975 ਤੱਕ) ਦੀ ਪੁਸ਼ਟੀ ਕੀਤੀ ਗਈ ਸੀ। ਇਸ ਦਲੀਲ ਦੇ ਆਧਾਰ 'ਤੇ ਕਿ ਇੱਥੇ ਅੰਦਰੂਨੀ ਅਤੇ ਬਾਹਰੀ ਖਤਰੇ ਮੌਜੂਦ ਸਨ।ਐਮਰਜੈਂਸੀ ਨੂੰ ਆਜ਼ਾਦ ਭਾਰਤ ਦੇ ਇਤਿਹਾਸ ਦੇ ਸਭ ਤੋਂ ਵਿਵਾਦਪੂਰਨ ਦੌਰ ਵਿਚੋਂ ਇੱਕ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ- ਭਿਆਨਕ ਹਾਦਸਾ; ਬੈਰੀਕੇਡਜ਼ ਨਾਲ ਟਕਰਾਉਣ ਮਗਰੋਂ ਕਾਰ ’ਚ ਲੱਗੀ ਅੱਗ, ਜ਼ਿੰਦਾ ਸੜੇ MBBS ਦੇ 3 ਵਿਦਿਆਰਥੀ
ਭਾਰਤ-ਪਾਕਿ ਸਰਹੱਦ ਨੇੜੇ BSF ਨੇ ਫੜੇ 2 ਪਾਕਿਸਤਾਨੀ ਮਛੇਰੇ
NEXT STORY