ਸ਼੍ਰੀਨਗਰ— ਉੱਤਰ ਕਸ਼ਮੀਰ 'ਚ ਸੜਕਾਂ 'ਤੇ ਬਰਫ ਖਿਸਕਣ ਨਾਲ ਕੰਟਰੋਲ ਰੇਖਾ ਐੈੱਲ.ਓ. ਸੀ. ਨਜ਼ਦੀਕ ਦੇ ਇਲਾਕਿਆਂ ਸਮੇਤ ਦੂਰ-ਦੁਰਾਡੇ ਦੇ ਦਰਜਨਾਂ ਪਿੰਡਾਂ ਦਾ ਆਪਣੇ ਜ਼ਿਲਾ ਅਤੇ ਤਹਿਸੀਲ ਹੈੱਡਕੁਆਟਰਾਂ ਨਾਲ ਸੰਪਰਕ ਟੁੱਟ ਗਿਆ ਹੈ। ਅਧਿਕਾਰਿਕ ਸੂਤਰਾਂ ਅਨੁਸਾਰ ਐੈਤਵਾਰ ਦੀ ਰਾਤ ਆਮ ਨਾਲੋਂ ਭਾਰੀ ਬਰਫ ਖਿਸਕਣ ਨਾਲ ਸਾਧਨਾ ਟਾਪ, ਜੀ-ਗਲੀ ਅਤੇ ਫਿਰਕਾਯਨ ਦਰਾਂ ਬੰਦ ਹਨ। ਉਨ੍ਹਾਂ ਨੇ ਕਿਹਾ ਕਿ ਬਾਂਦੀਪੋਰਾ ਤੋਂ ਸਰਹੱਦੀ ਸ਼ਹਿਰ ਗੁਰੇਜ ਖਾਸ ਕਰਕੇ ਰਾਜਦਾਨ ਟਾਪ ਨਜ਼ਦੀਕ ਬਰਫ ਜਮਾ ਹੋਣ ਕਾਰਨ ਸੜਕ ਬੰਦ ਹੈ। ਇਹ ਤਾਜ਼ਾ ਬਰਫ ਖਿਸਕੀ ਹੈ। ਇਸ ਸੜਕ ਦੇ ਮਾਰਚ ਜਾਂ ਅਪ੍ਰੈਲ 'ਚ ਖੁੱਲ੍ਹਣ ਦੀ ਉਮੀਦ ਹੈ।
ਕੁਪਵਾੜਾ ਦੇ ਸਰਹੱਦੀ ਸ਼ਹਿਰ ਕਰਨ, ਕਰਨਾਹ, ਮਾਚਿਲ, ਤੰਗਧਾਰ ਅਤੇ ਦਰਜਨਾਂ ਦੇ ਪਿੰਡਾਂ 'ਚ ਸ਼ਾਮਲ ਐੈੱਲ.ਓ.ਸੀ. ਇਲਾਕੇ ਦੀਆਂ ਸੜਕਾਂ ਬੰਦ ਹਨ। ਕੁਪਵਾੜਾ 'ਚ ਪੀ.ਸੀ. ਆਰ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਹਫਤੇ ਦੇ ਸ਼ੁਰੂ 'ਚ ਤਾਜ਼ਾ ਬਰਫ ਖਿਸਕਣ ਨਾਲ ਹੋਇਆ। ਉਨ੍ਹਾਂ ਨੇ ਕਿਹਾ ਕਿ ਜੀ-ਗਲੀ ਫਿਰਕੀਆਨ ਨਜ਼ਦੀਕ ਅਤੇ ਸਾਧਨਾ ਟਾਪ ਦੇ ਨਜ਼ਦੀਕ ਤਾਜ਼ਾ ਬਰਫ ਖਿਸਕਣ ਨਾਲ 6 ਇੰਚ ਤੋਂ ਇਕ ਫੁੱਟ ਤੱਕ ਬਰਫ ਜਮਾ ਹੋਈ ਹੈ।
ਗੁਲਮਰਗ 'ਚ ਬਰਫ ਦੇ ਤੋਦੇ ਡਿੱਗਣ ਕਾਰਨ ਇਕ ਵਿਦੇਸ਼ੀ ਸੈਲਾਨੀ ਦੀ ਮੌਤ
NEXT STORY