ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਬੇਹੱਦ ਤੰਗ ਲਾਹੌਲ ਸਪੀਤੀ ਜ਼ਿਲ੍ਹੇ ਦੇ ਬਾਰਾਲਾਚਾ ਅਤੇ ਇਸ ਦੇ ਨੇੜੇ-ਤੇੜੇ ਬਰਫ਼ਬਾਰੀ 'ਚ ਫਸੇ 37 ਲੋਕਾਂ ਨੂੰ ਬਚਾ ਲਿਆ ਗਿਆ ਹੈ। ਪੁਲਸ ਸੁਪਰਡੈਂਟ ਲਾਹੌਲ ਸਪੀਤੀ ਮਾਨਵ ਵਰਮਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਸ਼ੁੱਕਰਵਾਰ ਨੂੰ ਦੱਸਿਆ ਕਿ 27 ਯਾਤਰੀਆਂ ਨੂੰ ਕੱਢ ਕੇ ਦਾਰਚਾ ਪਹੁੰਚਾਇਆ ਗਿਆ ਹੈ ਅਤੇ ਸਾਰੇ ਸੁਰੱਖਿਅਤ ਹਨ।
ਦੱਸਣਯੋਗ ਹੈ ਕਿ ਮਨਾਲੀ-ਲੇਹ ਮਾਰਗ ਬੰਦ ਹੋਣ ਕਾਰਨ ਬਾਰਾਲਾਚਾ 'ਚ ਵੀਰਵਾਰ ਰਾਤ ਨੂੰ ਤਾਜ਼ਾ ਬਰਫ਼ਬਾਰੀ ਵਿਚਾਲੇ ਕਈ ਵਾਹਨ ਅਤੇ ਲੋਕ ਵੀ ਫੱਸ ਗਏ ਸਨ। ਇਨ੍ਹਾਂ ਲੋਕਾਂ ਨੂੰ ਕੱਢਣ ਲਈ ਸੜਕ ਸਰਹੱਦੀ ਸੰਗਠਨ 70 ਆਰ.ਸੀ.ਸੀ. ਅਤੇ ਲਾਹੁਲ ਸਪੀਤੀ ਪੁਲਸ ਨੇ ਬੀਤੀ ਰਾਤ ਸੰਯੁਕਤ ਰੈਸਕਿਊ ਮੁਹਿੰਮ ਚਲਾਈ। ਜ਼ੀਰੋ ਡਿਗਰੀ ਤਾਪਮਾਨ 'ਚ ਬੀ.ਆਰ.ਓ. ਅਤੇ ਪੁਲਸ ਦੇ ਜਵਾਨਾਂ ਨੇ ਇੱਥੇ ਫਸੀਆਂ ਜਨਾਨੀਆਂ ਅਤੇ ਬੱਚਿਆਂ ਸਮੇਤ ਕੁਲ 37 ਯਾਤਰੀਆਂ ਨੂੰ ਕੱਢ ਕੇ ਦਾਰਚਾ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਹਾਲੇ ਵੀ 41 ਵਾਹਨ ਬਾਰਾਲਾਚਾ ਦਰਰ 'ਚ ਫਸੇ ਹੋਏ ਹਨ, ਜਿਨ੍ਹਾ ਨੂੰ ਕੱਢਣ ਲਈ ਬੀ.ਆਰ.ਓ. ਦੀ ਟੀਮ ਸੜਕ ਨੂੰ ਬਹਾਲ ਕਰਨ 'ਚ ਜੁਟੀ ਹੈ।
ਕਸ਼ਮੀਰ 'ਚ ਅੱਤਵਾਦ ਦੀ ਵਢਿਆਈ ਕਰਨ ਦੇ ਦੋਸ਼ 'ਚ ਮਹਿਲਾ SPO ਗ੍ਰਿਫ਼ਤਾਰ
NEXT STORY