ਸ਼ਿਮਲਾ/ਦੇਹਰਾਦੂਨ: ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ। ਠੰਡ ਦੇ ਨਾਲ-ਨਾਲ ਬੀਤੇ ਦਿਨੀਂ ਪਏ ਭਾਰੀ ਮੀਂਹ ਦੌਰਾਨ ਕਈ ਥਾਵਾਂ 'ਤੇ ਭਾਰੀ ਬਰਫ਼ਬਾਰੀ ਹੋਈ। ਬਰਫ਼ਬਾਰੀ ਦੌਰਾਨ ਪਹਾੜਾਂ 'ਤੇ ਬਰਫ਼ ਦੀ ਚਿੱਟੀ ਚਾਦਰ ਵਿੱਛੀ ਹੋਈ ਦਿਖਾਈ ਦਿੱਤੀ, ਜਿਸ ਨਾਲ ਪਹਾੜਾਂ ਵਿਚ ਘੁੰਮਣ ਆਉਣ ਵਾਲੇ ਲੋਕ ਖ਼ੁਸ਼ ਹੋ ਗਏ। ਜੇਕਰ ਤੁਸੀਂ ਵੀ ਇਸ ਸਮੇਂ ਬਰਫ਼ਬਾਰੀ ਦਾ ਨਜ਼ਾਰਾ ਦੇਖਣ ਲਈ ਪਹਾੜਾਂ 'ਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਪਹਾੜੀ ਸੜਕਾਂ 'ਤੇ ਪਈ ਬਰਫ਼ ਕਾਰਨ ਗੱਡੀਆਂ ਚਲਾਉਣ ਵਿਚ ਮੁਸ਼ਕਲ ਹੋ ਰਹੀ ਹੈ ਤੇ ਕਈ ਥਾਵਾਂ 'ਤੇ ਗੱਡੀਆਂ ਦੇ ਫਿਸਲ ਜਾਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ।
ਇਹ ਵੀ ਪੜ੍ਹੋ : ਖ਼ੂਨੀ ਵਾਰਦਾਤ: ਗੋਲੀਆਂ ਮਾਰ ਭੁੰਨ੍ਹ 'ਤਾ ਕੈਫੇ 'ਚ ਬੈਠਾ ਨੌਜਵਾਨ, ਮੌਜਪੁਰ ਇਲਾਕੇ 'ਚ ਫੈਲੀ ਸਨਸਨੀ
ਦੱਸ ਦੇਈਏ ਕਿ ਕੁਦਰਤ ਦੇ ਇਸ ਖ਼ੂਬਸੂਰਤ ਨਜ਼ਾਰੇ ਨੂੰ ਦੇਖਣ ਲਈ ਸੈਲਾਨੀ ਵੱਡੀ ਗਿਣਤੀ ਵਿੱਚ ਪਹਾੜਾਂ ਵੱਲ ਰੁਖ ਕਰ ਰਹੇ ਹਨ। ਜਿੱਥੇ ਇੱਕ ਪਾਸੇ ਬਰਫ਼ਬਾਰੀ ਨੇ ਸੈਲਾਨੀਆਂ ਦੇ ਚਿਹਰੇ ਖਿੜਾ ਦਿੱਤੇ, ਉੱਥੇ ਹੀ ਦੂਜੇ ਪਾਸੇ ਇਸ ਬਰਫ਼ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਿੱਚ ਵੀ ਭਾਰੀ ਵਾਧਾ ਕਰ ਦਿੱਤਾ ਹੈ। ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿੱਚ ਭਾਰੀ ਬਰਫ਼ਬਾਰੀ ਹੋਈ, ਜਿਸ ਦਾ ਨਜ਼ਾਰਾ ਬਹੁਤ ਸੋਹਣਾ ਸੀ। ਬਰਫ਼ਬਾਰੀ ਦੀਆਂ ਖ਼ਬਰਾਂ ਮਿਲਣ ਤੋਂ ਬਾਅਦ ਮੈਦਾਨੀ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਸੈਲਾਨੀ ਪਹਾੜਾਂ ਵੱਲ ਨੂੰ ਤੁਰ ਪਏ, ਜਿਸ ਕਾਰਨ ਸ਼ਨੀਵਾਰ ਸਵੇਰੇ ਪਤਲੀਕੂਹਲ ਤੋਂ ਮਨਾਲੀ ਤੱਕ 16 ਕਿਲੋਮੀਟਰ ਲੰਬਾ ਟ੍ਰੈਫਿਕ ਜਾਮ ਲੱਗ ਗਿਆ।
ਇਹ ਵੀ ਪੜ੍ਹੋ : ...ਤਾਂ ਰੱਦ ਹੋ ਜਾਵੇਗਾ ਡਰਾਈਵਿੰਗ ਲਾਇਸੈਂਸ! ਸਰਕਾਰ ਨੇ ਸਖ਼ਤ ਕੀਤੇ ਨਿਯਮ
ਬਰਫਬਾਰੀ ਦੌਰਾਨ ਲੋਕਾਂ ਨੂੰ ਗੱਡੀਆਂ ਚਲਾਉਣ ਵਿਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਚੜ੍ਹਾਈ ਵਾਲੇ ਖੇਤਰਾਂ ਜਿਵੇਂ ਰਾਗੜੀ, ਆਲੂ ਗਰਾਊਂਡ ਅਤੇ 17 ਮੀਲ ਵਿੱਚ ਵਾਹਨ ਬਰਫ਼ 'ਤੇ ਫਿਸਲ ਕੇ ਇੱਕ-ਦੂਜੇ ਨਾਲ ਟਕਰਾ ਰਹੇ ਹਨ। ਉੱਤਰਾਖੰਡ ਦੇ ਚਕਰਾਤਾ ਤੋਂ ਬਹੁਤ ਸਾਰੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਜਿੱਥੇ ਸੈਲਾਨੀ ਆਪਣੇ ਵਾਹਨਾਂ ਨੂੰ ਧੱਕਾ ਲਗਾਉਣ ਲਈ ਮਜਬੂਰ ਹੋ ਰਹੇ ਹਨ। ਬਰਫ਼ਬਾਰੀ ਦੇ ਕਾਰਨ ਸੰਕਰੀਆਂ ਸੜਕਾਂ 'ਤੇ ਵਾਹਨ ਫਿਸਲ ਰਹੇ ਹਨ। ਲੋਕ ਇਸ ਦੌਰਾਨ ਲੋਕਾਂ ਨੂੰ ਮਦਦ ਕਰਨ ਦੀ ਅਪੀਲ ਕਰ ਰਹੇ ਹਨ।
ਇਹ ਵੀ ਪੜ੍ਹੋ : ਗੁਆਂਢੀ ਮੁਲਕ 'ਚ ਵੱਡੀ ਘਟਨਾ: ਵਿਆਹ ਸਮਾਗਮ ਦੌਰਾਨ ਆਤਮਘਾਤੀ ਹਮਲਾ, 5 ਤੋਂ ਵੱਧ ਲੋਕਾਂ ਦੀ ਮੌਤ
ਸੋਸ਼ਲ ਮੀਡੀਆ 'ਤੇ ਇੱਕ ਮਹਿਲਾ ਸੈਲਾਨੀ ਨੇ ਵੀਡੀਓ ਸਾਂਝੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਫਿਲਹਾਲ ਇੱਥੇ ਨਾ ਆਉਣ। ਇਸ ਦੌਰਾਨ ਪ੍ਰਸ਼ਾਸਨ ਨੇ ਕਿਹਾ ਕਿ ਬਰਫ਼ਬਾਰੀ ਕਾਰਨ ਸੜਕਾਂ ਬਹੁਤ ਤਿਲਕਣ ਵਾਲੀਆਂ ਹੋ ਗਈਆਂ ਹਨ। ਸੈਲਾਨੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਬਹੁਤ ਜ਼ਰੂਰੀ ਹੋਣ 'ਤੇ ਹੀ ਸਫਰ ਕਰਨ ਅਤੇ ਵਾਹਨ ਚਲਾਉਂਦੇ ਸਮੇਂ ਬਹੁਤ ਸਾਵਧਾਨੀ ਵਰਤਣ। ਇਨ੍ਹਾਂ ਚੁਣੌਤੀਪੂਰਨ ਹਾਲਾਤ ਵਿੱਚ ਜਾਮ ਵਿਚ ਫਸੇ ਕੁਝ ਸੈਲਾਨੀ ਤੇਜ਼ ਸੰਗੀਤ ਚਲਾ ਕੇ ਬਰਫ਼ਬਾਰੀ ਦਾ ਆਨੰਦ ਲੈ ਰਹੇ ਹਨ।
ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਚਾਹਵਾਨ ਮਾਪਿਆਂ ਨੂੰ ਵੱਡਾ ਝਟਕਾ: ਸਪਾਂਸਰਸ਼ਿਪ ਵੀਜ਼ਾ 'ਤੇ ਲੱਗੀ ਰੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹੈਰਾਨੀਜਨਕ! ਚੋਰਾਂ ਨੇ ਰਾਤੋ-ਰਾਤ ਚੋਰੀ ਕਰ ਲਿਆ 10 ਟਨ ਭਾਰੀ ਲੋਹੇ ਦਾ ਪੁਲ
NEXT STORY